ਮੁਹਾਲੀ:ਖਰੜ ਦੇ ਦੇਸੂ ਮਾਜਰੇ ਵਿਚ ਬਣਿਆ ਪੰਜਾਬ ਸਰਕਾਰ ਦਾ ਸਮਾਰਟ ਸਕੂਲ (Smart school) ਸਵੀਮਿੰਗ ਪੂਲ ਬਣ ਗਿਆ ਅਤੇ ਇੱਥੇ ਸੀਵਰੇਜ ਦਾ ਗੰਦਾ ਪਾਣੀ ਸਕੂਲ ਵਿੱਚ ਭਰ ਗਿਆ। ਜਿਸ ਕਰਕੇ ਸਕੂਲ ਵਿੱਚ ਬੱਚਿਆਂ ਦੀ ਛੁੱਟੀ ਵੀ ਕਰ ਦਿੱਤੀ ਗਈ।ਇਸ ਦੌਰਾਨ ਸਕੂਲ ਅਧਿਆਪਕਾਂ ਦਾ ਇਹ ਕਹਿਣਾ ਸੀ ਇਹ ਲੰਬੇ ਸਮੇਂ ਤੋਂ ਸਕੂਲ ਇਸ ਤਰ੍ਹਾਂ ਦੀ ਤਰਸ ਹਾਲਤ ਵਿਚੋਂ ਗੁਜ਼ਰ ਰਿਹਾ ਹੈ ਪਰ ਪਾਣੀ ਦੇ ਨਿਕਾਸੀ ਦਾ ਕੋਈ ਵਧੀਆ ਹੱਲ ਨਹੀਂ ਲੱਭਿਆ ਗਿਆ।
ਸਮਾਰਟ ਸਕੂਲ ਬਣਿਆ ਸਵਿਮਿੰਗ ਪੂਲ - ਮੁਹਾਲੀ
ਮੁਹਾਲੀ ਦੇ ਖਰੜ ਦੇ ਦੇਸੂ ਮਾਜਰੇ ਵਿਚ ਬਣਿਆ ਪੰਜਾਬ ਸਰਕਾਰ ਦਾ ਸਮਾਰਟ ਸਕੂਲ (Smart school) ਸਵੀਮਿੰਗ ਪੂਲ ਬਣ ਗਿਆ ਅਤੇ ਇੱਥੇ ਸੀਵਰੇਜ ਦਾ ਗੰਦਾ ਪਾਣੀ ਸਕੂਲ ਵਿੱਚ ਭਰ ਗਿਆ। ਜਿਸ ਕਰਕੇ ਸਕੂਲ ਵਿੱਚ ਬੱਚਿਆਂ ਦੀ ਛੁੱਟੀ ਵੀ ਕਰ ਦਿੱਤੀ ਗਈ।
ਸਮਾਰਟ ਸਕੂਲ ਬਣਿਆ ਸਵਿਮਿੰਗ ਪੂਲ
ਆਮ ਆਦਮੀ ਪਾਰਟੀ ਦੇ ਯੂਥ ਲੀਡਰ ਪ੍ਰਿੰਸ ਧਾਲੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿੰਡ ਦੇਸੂਮਾਜਰਾ ਦੇ ਲੋਕਾਂ ਨੇ ਹੀ ਸੁਨੇਹਾ ਲਾਇਆ ਸੀ ਅਤੇ ਸਕੂਲ ਵਿਚ ਸੀਵਰੇਜ ਦਾ ਪਾਣੀ ਵੜ ਜਾਣ ਦੀ ਹਾਲਤ ਵੇਖਣ ਲਈ ਕਿਹਾ ਸੀ।ਇਸ ਲਈ ਉਹ ਅੱਜ ਸਕੂਲ ਪਹੁੰਚੇ ਹਨ। ਜੋ ਹਾਲ ਦੇਖਿਆ ਹੈ ਉਹ ਬੜੀ ਹੀ ਸ਼ਰਮਨਾਕ ਹੈ।
ਇਹ ਵੀ ਪੜੋ:ਜੂਸ ਦੀ ਰੇਹੜੀ ਲਗਾਉਣ ਵਾਲੀ ਬਜੁਰਗ ਮਾਤਾ ਦੀ ਸਮਾਜ ਸੇਵੀਆਂ ਨੇ ਫੜੀ ਬਾਂਹ