ਚੰਡੀਗੜ੍ਹ: ਵੀਕੈਂਡ 'ਤੇ ਸਜੋਬਾ ਰੈਲੀ 20-20 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰੈਲੀ 28 ਫਰਵਰੀ ਤੋਂ 1 ਮਾਰਚ ਤੱਕ ਹੋਵੇਗੀ। ਇਸ ਦੌਰਾਨ ਗੁਰਨੂਰ ਸਿੰਘ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਇਹ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਇਹ ਰੈਲੀ ਮੋਪਡ ਉੱਤੋਂ ਕੀਤੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਰੈਲੀ ਦੇ ਮੋਟਰ ਕੋਪ ਅਤੇ ਕਾਰ ਰੈਲੀ ਦਾ ਰੂਪ ਲੈ ਲਿਆ।
ਚੰਡੀਗੜ੍ਹ 'ਚ 28 ਫਰਵਰੀ ਤੋਂ ਸ਼ੁਰੂ ਹੋ ਰਿਹਾ ਸਜੋਬਾ ਰੈਲੀ 20-20 - ਚੰਡੀਗੜ੍ਹ ਤੋਂ ਖ਼ਬਰ
ਚੰਡੀਗੜ੍ਹ 'ਚ 28 ਫਰਵਰੀ ਤੋਂ ਸਜੋਬਾ ਰੈਲੀ 20-20 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰੈਲੀ ਦਾ ਸਮਾਪਨ 1 ਮਾਰਚ ਨੂੰ ਹੋਵੇਗਾ। ਇਹ ਰੈਲੀ ਦੇਸ਼ ਦੀ ਇੱਕ ਬਹੁਤ ਵੱਡੀ ਰੈਲੀ ਮੰਨੀ ਜਾਂਦੀ ਹੈ, ਜਿਸ ਵਿੱਚ ਦੇਸ਼ ਦੇ ਅਲੱਗ ਅਲੱਗ ਸ਼ਹਿਰਾਂ ਤੋਂ ਲੋਕ ਆ ਕੇ ਭਾਗ ਲੈਂਦੇ ਹਨ।
ਇਹ ਰੈਲੀ ਦੇਸ਼ ਦੀ ਇੱਕ ਬਹੁਤ ਵੱਡੀ ਰੈਲੀ ਮੰਨੀ ਜਾਂਦੀ ਹੈ, ਜਿਸ ਵਿੱਚ ਦੇਸ਼ ਦੇ ਅਲੱਗ ਅਲੱਗ ਸ਼ਹਿਰਾਂ ਤੋਂ ਲੋਕ ਆ ਕੇ ਭਾਗ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਚੰਡੀਗੜ੍ਹ ਮੋਹਾਲੀ ਵਿੱਚ ਇਸ ਰੈਲੀ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸੇਂਟ ਜੌਨ ਸਕੂਲ ਤੋਂ ਇਸ ਰੈਲੀ ਨੂੰ ਫਲੈਗ ਆਫ ਕੀਤਾ ਜਾਵੇਗਾ, ਜਿਹੜੀ ਕਿ ਚੰਡੀਗੜ੍ਹ ਤੋਂ ਚੱਲ ਕੇ ਗੜ੍ਹਸ਼ੰਕਰ ਪਹੁੰਚੇਗੀ। ਇਹ ਰੈਲੀ ਅਗਲੇ ਦਿਨ ਗੜ੍ਹਸ਼ੰਕਰ ਤੋਂ ਚੱਲ ਕੇ ਵਾਪਿਸ ਚੰਡੀਗੜ੍ਹ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਚਾਰੋਂ ਹਿੱਸਿਆਂ ਤੋਂ ਕੁੜੀਆਂ ਇਸ ਵਾਰ ਮੋਟੋ ਕੈਟਾਗਰੀ ਵਿੱਚ ਭਾਗ ਲੈਣ ਵਾਸਤੇ ਆ ਰਹੀਆਂ ਹਨ। ਇਸ ਦੇ ਨਾਲ ਹੀ ਆਰਮੀ ਦੀਆਂ ਮਹਿਲਾ ਅਫ਼ਸਰ ਵੀ ਇਸ ਰੈਲੀ ਵਿੱਚ ਭਾਗ ਲੈ ਰਹੀਆਂ ਹਨ।