ਕੁਰਾਲੀ : ਮਾਣਕਪੁਰ ਸ਼ਰੀਫ਼ 'ਚ ਇਕ ਸਿੱਖ ਪਰਿਵਾਰ ਨੇ ਘਰ 'ਚ ਬਣੀ ਮਸੀਤ ਨੂੰ ਮੁਸਲਿਮ ਕਮੇਟੀ ਨੂੰ ਸੌਂਪ ਕੇ ਭਾਈਚਾਰੇ ਦੇ ਪਿਆਰ ਦੀ ਮਿਸਾਲ ਕਾਇਮ ਕੀਤੀ।
ਮਾਣਕਪੁਰ ਸ਼ਰੀਫ਼ 'ਚ ਸਿੱਖ ਪਰਿਵਾਰ ਨੇ ਮੁਸਲਿਮ ਕਮੇਟੀ ਨੂੰ ਮਸੀਤ ਸੌਂਪੀ - Sikh family submits to Muslim committee
ਕੁਰਾਲੀ ਦੇ ਮਾਣਕਪੁਰ ਸ਼ਰੀਫ 'ਚ ਸਿੱਖ ਪਰਿਵਾਰ ਦੇ ਘਰ 'ਚ ਮਸੀਤ ਨੂੰ ਮੁਸਲਿਮ ਕਮੇਟੀ ਨੂੰ ਸੋਂਪਿਆ।
ਇਸ ਸਬੰਧੀ ਜਸਵੰਤ ਸਿੰਘ ਤੇ ਉਨ੍ਹਾਂ ਦੇ ਸਪੁੱਤਰਾਂ ਭਾਈ ਹਰਜੀਤ ਸਿੰਘ ਹਰਮਨ, ਨੇ ਰੋਜ਼ਾਂ ਕਮੇਟੀ ਦੇ ਮੁਸਲਿਮ ਆਗੂਆਂ ਨੂੰ ਮਸੀਤ ਦੀ ਇਮਾਰਤ ਵਾਲੀ ਜ਼ਮੀਨ ਹਵਾਲੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜ਼ਾਦੀ ਦੇ ਸਮੇਂ ਤੋਂ ਪਾਕਿਸਤਾਨ ਤੋਂ ਭਾਰਤ ਆਉਣ ਸਮੇਂ ਉਨ੍ਹਾਂ ਨੂੰ ਮਾਣਕਪੁਰ ਸ਼ਰੀਫ਼ ਤੇ ਖਾਨਪੁਰ 'ਚ ਜਿਹੜਾ ਘਰ ਅਲਾਟ ਹੋਇਆ ਸੀ। ਉਸ 'ਚ ਮਸੀਤ ਦੀਆਂ ਇਮਾਰਤਾਂ ਬਣਿਆ ਹੋਇਆ ਸਨ।
ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਤੋਂ ਹੀ ਉਸ ਮਸੀਤ ਨੂੰ ਉਸੇ ਰੂਪ ‘ਚ ਸੰਭਾਲ ਕੇ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ 'ਤੇ ਇਹ ਅਸਥਾਨ ਮੁਸਲਮਾਨ ਭਾਈਚਾਰੇ ਨੂੰ ਸੌਂਪ ਦਿੱਤਾ। ਉਹ ਇਹ ਕਾਰਜ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਨ।