ਕੁਰਾਲੀ: ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਪੂਰੇ ਵਿਸ਼ਵ 'ਚ ਇਸ ਦੀ ਖੁਸ਼ੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਧ ਸੰਗਤਾਂ ਵੱਲੋਂ ਇਸ ਉਪਾਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੰਗਤਾਂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਦਾ ਲਾਂਘਾ ਖੋਲਣ 'ਤੇ ਸਵਾਗਤ ਕਰ ਰਹੀਆਂ ਹਨ।
ਦੱਸ ਦੇਈਏ ਕਿ ਦੋਨਾਂ ਦੇਸ਼ਾਂ ਦੇ ਮਹਾਨ ਖਿਡਾਰੀਆਂ ਨੇ ਰਾਜਨੀਤੀ 'ਚ ਪ੍ਰਵੇਸ਼ ਕਰਕੇ ਉਸੇ ਹੀ ਖੇਡ ਭਾਵਨਾ ਨੂੰ ਬਰਕਾਰ ਰੱਖਦੇ ਹੋਏ ਲਾਂਘਾ ਖੋਲਣ 'ਚ ਵੱਢਮੁੱਲਾ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ:ਭੁਨਰਹੇੜੀ ਬੀੜ 'ਚ ਫੈਂਸਿੰਗ ਦਾ ਕੰਮ ਸ਼ੁਰੂ ਹੋਇਆ
ਗੁਰਮੀਤ ਸਿੰਘ ਚਨਾਲ਼ੋਂ ਨੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਤੇ ਸਿੱਖ ਸੰਗਤਾਂ ਵੱਲੋਂ ਬੇਨਤੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਨਵਜੌਤ ਸਿੰਘ ਸਿੱਧੂ ਨੂੰ ਅਕਾਲ ਤਖ਼ਤ ਸਾਹਿਬ 'ਚ ਸੱਦਾ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਮਰਾਨ ਖ਼ਾਨ ਤੇ ਨਵਜੌਤ ਸਿੰਘ ਸਿੱਧੂ ਦੀਆਂ ਕੋਸ਼ਿਸ਼ਾਂ ਸਦਕਾ ਹੀ ਲਾਂਘਾ ਖੁੱਲਣ ਦਾ ਕੰਮ ਮੁਕੰਮਲ ਹੋਇਆ ਹੈ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 72 ਸਾਲਾਂ ਤੋਂ ਸੰਗਤਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਜਿਸ ਦੀ ਬਦਲੋਤ ਇਹ ਲਾਂਘਾ ਖੁੱਲਾ ਹੈ। ਲਾਂਘਾ ਖੁੱਲਣ 'ਤੇ ਸੰਗਤਾਂ ਨੂੰ ਦਰਸ਼ਨ ਕਰਨ ਦਾ ਭਾਗ ਮਿਲਿਆ ਹੈ, ਜੋ ਕਿ ਹਰ ਸਿੱਖ ਲਈ ਬੜੇ ਮਾਨ ਤੇ ਖੁਸ਼ੀ ਵਾਲੀ ਗੱਲ ਹੈ।