ਪੰਜਾਬ

punjab

ETV Bharat / state

ਕਮਲੇਸ਼ ਤਿਵਾੜੀ ਦੇ ਕਤਲ ਲਈ ਯੂਪੀ ਸਰਕਾਰ ਜਿੰਮੇਵਾਰ: ਪਵਨ ਗੁਪਤਾ - ਸ਼ਿਵ ਸੈਨਾ ਹਿੰਦੁਸਤਾਨ

ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸੋਮਵਾਰ ਨੂੰ ਮੋਹਾਲੀ ਵਿਖੇ ਵੱਡੀ ਗਿਣਤੀ ਵਿੱਚ ਰਾਜ ਮਿਸਤਰੀ ਅਤੇ ਮਜ਼ਦੂਰ ਵਰਗ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਪਵਨ ਗੁਪਤਾ ਨੇ ਕਿਹਾ ਕਿ ਕਮਲੇਸ਼ ਤਿਵਾੜੀ ਦੇ ਕਤਲ ਲਈ ਯੂਪੀ ਸਰਕਾਰ ਜ਼ਿੰਮੇਵਾਰ ਹੈ।

ਫ਼ੋਟੋ

By

Published : Oct 21, 2019, 7:32 PM IST

ਮੋਹਾਲੀ: ਇੱਥੋ ਦੇ ਪ੍ਰੈਸ ਕਲੱਬ ਵਿੱਚ ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਨੇ ਕਿਹਾ ਕਿ ਅੱਜ ਮਜ਼ਦੂਰ ਵਰਗ ਵੱਡੀ ਗਿਣਤੀ ਵਿੱਚ ਪਾਰਟੀ 'ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਅਤੇ ਹੋਰ ਚੰਗੇ ਤਰੀਕੇ ਨਾਲ ਕੰਮ ਕਰ ਸਕੇਗੀ। ਇਸ ਮੌਕੇ ਪਵਨ ਗੁਪਤਾ ਵੱਲੋਂ ਯੂਪੀ ਦੇ ਵਿੱਚ ਹੋਏ ਹਿੰਦੂ ਲੀਡਰ ਕਮਲੇਸ਼ ਤਿਵਾੜੀ ਦੇ ਕਤਲ ਮਾਮਲੇ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਕਮਲੇਸ਼ ਤਿਵਾੜੀ ਦੀ ਹੱਤਿਆ ਜਿਹੜੀ ਜੇਹਾਦੀ ਮੁਸਲਮਾਨ ਵਲੋਂ ਕੀਤੀ ਗਈ, ਉਸ ਦੀ ਪਾਰਟੀ ਸਖ਼ਤ ਨਖੇਧੀ ਕਰਦੀ ਹੈ।

ਵੇਖੋ ਵੀਡੀਓ

ਉਨ੍ਹਾਂ ਨੇ ਯੋਗੀ ਅਦਿੱਤਿਆ ਨਾਥ ਸਰਕਾਰ 'ਤੇ ਦੋਸ਼ ਵੀ ਲਗਾਉਂਦੇ ਹੋਏ ਕਿਹਾ ਕਿ ਜਦੋਂ ਸਰਕਾਰ ਨੂੰ ਪਤਾ ਸੀ ਕਿ ਗੁਜਰਾਤ ਏਟੀਐਸ ਪੁਲਿਸ ਵੱਲੋਂ ਖ਼ਤਰਾ ਦੱਸਿਆ ਗਿਆ ਸੀ ਤਾਂ ਕਮਲੇਸ਼ ਤਿਵਾੜੀ ਦੀ ਸੁਰੱਖਿਆ ਸਖ਼ਤ ਕਿਉਂ ਨਹੀਂ ਕੀਤੀ, ਜੋ ਕਿ ਸਰਕਾਰ ਵੱਲੋਂ ਇੱਕ ਵੱਡੀ ਲਾਪਰਵਾਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਇਸ ਹੱਤਿਆ ਕਾਂਡ ਲਈ ਯੂਪੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਇਹ ਵੀ ਪੜ੍ਹੋ: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ

ਪਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਉਸ ਦੇ ਘਰ ਜਾਣ ਦੀ ਬਜਾਏ ਉਸ ਦੇ ਪਰਿਵਾਰ ਨੂੰ ਆਪਣੇ ਕੋਲ ਆਉਣ ਲਈ ਮਜ਼ਬੂਰ ਕੀਤਾ ਗਿਆ ਅਤੇ ਕਮਲੇਸ਼ ਤਿਵਾੜੀ ਦੀ ਪਤਨੀ ਵੱਲੋਂ ਸਾਫ਼ ਕਰ ਦਿੱਤਾ ਗਿਆ। ਉਹ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਸੰਤੁਸ਼ਟ ਨਹੀਂ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਕਮਲੇਸ਼ ਤਿਵਾੜੀ ਦੇ ਪਰਿਵਾਰ ਨੂੰ ਘੱਟੋ-ਘੱਟ ਇਕ ਕਰੋੜ ਰੁੱਪਿਆ ਅਤੇ ਉਸ ਦੇ ਪਰਿਵਾਰ ਨੂੰ ਬਣਦੀ ਸੁਰੱਖਿਆ ਦਿੱਤੀ ਜਾਵੇ।

ABOUT THE AUTHOR

...view details