ਮੋਹਾਲੀ: ਫੇਜ਼ ਪੰਜ ਪੌਸ਼ (Phase five posh) ਇਲਾਕੇ ਦੀ ਮਾਰਕੀਟ 'ਚ ਸ਼ਰ੍ਹੇਆਮ ਸੀਵਰੇਜ ਦਾ ਗੰਦਾ ਪਾਣੀ ਦਿਨੋਂ ਦਿਨ ਜ਼ਿਆਦਾ ਹੋ ਰਿਹਾ ਹੈ, ਜਿਸ ਕਾਰਨ ਸਾਰੇ ਇਲਾਕੇ ਵਿਚ ਗੰਦਗੀ ਤੇ ਬਦਬੂ ਫੈਲੀ ਹੋਈ ਹੈ, ਇਨ੍ਹਾਂ ਨੇ ਇਕ ਪਾਸੇ ਜਿਥੇ ਹੈਲਥ ਵਿਭਾਗ ਤੇ ਨਗਰ ਨਿਗਮ ਦੀਆਂ ਟੀਮਾਂ ਡੇਂਗੂ ਦੇ ਲਾਰਵੇ ਲੋਕਾਂ ਦੇ ਘਰ ਘਰ ਜਾ ਕੇ ਲੱਭ ਰਹੀਆਂ ਹਨ , ਤੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ।
ਉੱਥੇ ਹੀ ਮੋਹਾਲੀ (mohali) ਦੇ ਫੇਜ਼ ਪੰਜ ਕਲਿਆਣ ਜ਼ਿਊਲਰਜ਼(Phase Five Welfare Jewelers) ਦੇ ਸਾਹਮਣੇ ਦੀ ਮਾਰਕੀਟ ਦੀ ਹਾਲਤ ਕਾਫੀ ਖ਼ਸਤਾ ਹੈ। ਇਸ ਮਾਰਕੀਟ ਦੀ ਹਾਲਤ ਇੰਨੀ ਖ਼ਰਾਬ ਹੋਈ ਹੈ ਕਿ ਇਕ ਪਾਸੇ ਜਿੱਥੇ ਸੀਵਰੇਜ ਦਾ ਗੰਦਾ ਪਾਣੀ ਜ਼ਿਆਦਾ ਹੋ ਕੇ ਮਾਰਕੀਟ 'ਚ ਵਿਚਰ ਰਿਹਾ ਹੈ।
ਉੱਥੇ ਦੂਜੇ ਪਾਸੇ ਲੋਕ ਰਾਤ ਨੂੰ ਆਪਣੇ ਘਰਾਂ ਦਾ ਮਲਬਾ ਵੀ ਲਿਆ ਕੇ ਵਾਹਨ ਪਾਰਕਿੰਗ ਵਿੱਚ ਸੁੱਟ ਰਹੇ ਹਨ, ਜਿਸ ਕਰਕੇ ਦੁਕਾਨਦਾਰਾਂ ਨੂੰ ਕਾਫ਼ੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦ੍ਰਿਸ਼ ਨੂੰ ਲੈ ਕੇ ਰਾਹਗੀਰ ਤੇ ਦੁਕਾਨਦਾਰ ਕਾਫੀ ਪ੍ਰੇਸ਼ਾਨ ਹਨ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੁਕਾਨਦਾਰੀ ਚੌਪਟ ਹੋ ਰਹੀ ਹੈ ਤੇ ਉਨ੍ਹਾਂ ਨੂੰ ਵੀ ਡੇਂਗੂ ਫੈਲਣ ਦਾ ਭੈਅ ਹੈ।
ਸੀਵਰੇਜ ਦੇ ਪਾਣੀ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਨਗਰ ਨਿਗਮ ਤੇ ਸਾਬਕਾ ਮੇਅਰ ਇਸ ਮਾਮਲੇ ਵਿੱਚ ਸਾਬਕਾ ਕੌਂਸਲਰ ਬੀਬੀ ਕੁਲਦੀਪ ਕੌਰ ਕੰਗ (Former Councilor Bibi Kuldeep Kaur Kang) ਨੇ ਕਿਹਾ ਕਿ ਉਨ੍ਹਾਂ ਨੇ ਪਾਰਕਿੰਗ ਦੀ ਖ਼ਸਤਾ ਹਾਲ ਬਾਰੇ ਤੇ ਸੀਵਰੇਜ ਦੇ ਓਵਰਫਲੋਅ ਬਾਰੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਹੋਈ ਹੈ,ਪਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੁਝ ਨਹੀਂ ਹੋ ਰਿਹਾ ਅਤੇ ਤਿਉਹਾਰਾਂ ਦਾ ਸਮਾਂ ਹੋਣ ਕਰਕੇ ਲੋਕਾਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮਾਮਲੇ ਵਿਚ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ (Deputy Mayor of Mohali Municipal Corporation Kuljit Singh Bedi) ਦਾ ਕਹਿਣਾ ਹੈ ਕਿ ਨਿਗਮ ਵੱਲੋਂ ਓਵਰਫਲੋਅ ਸੀਵਰੇਜ ਜਾਮ ਨੂੰ ਖੁੱਲ੍ਹਵਾਇਆ ਜਾਂਦਾ ਹੈ, ਪਰ ਉੱਥੇ ਤੇ ਦੁਕਾਨਦਾਰ ਖ਼ਾਸ ਕਰਕੇ ਹੋਟਲ 'ਚ ਕੰਮ ਕਰਨ ਵਾਲੇ ਕਰਿੰਦੇ ਬਚਿਆ ਖੁਚਿਆ ਖਾਣਾ ਤੇ ਵਿਅਰਥ ਚੀਜ਼ਾਂ ਸੀਵਰੇਜ ਵਿਚ ਪਾ ਦਿੰਦੇ ਹਨ। ਜਿਸ ਕਰਕੇ ਸੀਵਰੇਜ ਜਾਮ ਰਹਿੰਦਾ ਹੈ।
ਦੀਵਾਲੀ ਦਾ ਤਿਉਹਾਰ ਸਿਰ ਤੇ ਹੈ, ਅਤੇ ਦੁਕਾਨਦਾਰ ਆਪਣੀ ਦੁਕਾਨਦਾਰੀ ਕਰਨ 'ਤੇ ਲੱਗੇ ਹੋਏ ਹਨ। ਪਰ ਹਾਲਾਤ ਇਹ ਹਨ ਕਿ ਮਹਿੰਗੇ ਕਿਰਾਏ ਦੇਣ ਦੇ ਬਾਵਜੂਦ ਵੀ ਲੋਕਾਂ ਨੂੰ ਉਸ ਸੁਵਿਧਾਵਾਂ ਨਹੀਂ ਮਿਲ ਪਾ ਰਹੀਆਂ।