ਪੰਜਾਬ

punjab

ETV Bharat / state

ਐਸ.ਏ.ਐਸ. ਨਗਰ ਨੂੰ ਅਗਲੇ ਸਾਲ ਫਰਵਰੀ ’ਚ ਮਿਲੇਗੀ ਨਹਿਰੀ ਪਾਣੀ ਦੀ ਸਪਲਾਈ - canal water supply mohali

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਸਤਹੀ ਪਾਣੀ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਨੇ ਐਸ.ਏ.ਐਸ. ਨਗਰ (ਮੋਹਾਲੀ) ਵਾਸੀਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਕਰਨ ਦਾ ਫ਼ੈਸਲਾ ਕੀਤਾ ਹੈ।

ਐਸ.ਏ.ਐਸ. ਨਗਰ ਨੂੰ ਅਗਲੇ ਸਾਲ ਫਰਵਰੀ ’ਚ ਮਿਲੇਗੀ ਨਹਿਰੀ ਪਾਣੀ ਦੀ ਸਪਲਾਈ
ਐਸ.ਏ.ਐਸ. ਨਗਰ ਨੂੰ ਅਗਲੇ ਸਾਲ ਫਰਵਰੀ ’ਚ ਮਿਲੇਗੀ ਨਹਿਰੀ ਪਾਣੀ ਦੀ ਸਪਲਾਈ

By

Published : Aug 24, 2020, 4:38 AM IST

ਚੰਡੀਗੜ੍ਹ: ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਸਤਹੀ ਪਾਣੀ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਨੇ ਐਸ.ਏ.ਐਸ. ਨਗਰ (ਮੋਹਾਲੀ) ਵਾਸੀਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਕਰਨ ਦਾ ਫ਼ੈਸਲਾ ਕੀਤਾ ਹੈ।

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗਮਾਡਾ ਵੱਲੋਂ ਮੋਹਾਲੀ ਵਿੱਚ ਨਹਿਰੀ ਪਾਣੀ ਦੀ ਸਪਲਾਈ ਲਈ ਪਾਈਪਲਾਈਨ ਪਾਈ ਜਾ ਰਹੀ ਹੈ ਅਤੇ ਇਹ ਕਾਰਜ ਬੜੌਦਾ ਆਧਾਰਤ ਐਮ/ਐਸ ਸਪੰਨਪਾਈਪ ਐਂਡ ਕੰਪਨੀ ਨੂੰ 60 ਕਰੋੜ ਰੁਪਏ ਵਿੱਚ ਸੌਂਪਿਆ ਗਿਆ ਹੈ। ਪਾਣੀ ਦੀ ਉਪਲੱਬਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਫੇਜ਼-1 ਵਿੱਚ ਇਹ ਪਾਈਪਲਾਈਨ ਸੈਕਟਰ-66 ਤੱਕ ਪਾਈ ਜਾਵੇਗੀ। ਇਸ ਬਾਅਦ ਫੇਜ਼-2 ਵਿੱਚ ਇਸ ਪਾਈਪਲਾਈਨ ਦਾ ਐਰੋਸਿਟੀ ਅਤੇ ਆਈ.ਟੀ. ਸਿਟੀ ਤੱਕ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫੇਜ਼-1 ਦਾ ਕੰਮ ਫਰਵਰੀ 2021 ਤੱਕ ਮੁਕੰਮਲ ਹੋ ਜਾਵੇਗਾ ਅਤੇ ਕੋਵਿਡ-19 ਤੋਂ ਬਚਾਅ ਲਈ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦੇ ਬਾਵਜੂਦ ਕੰਪਨੀ ਨੇ 20 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਕਾਰਜ ਦੇ ਮੁਕੰਮਲ ਹੋਣ ਉੱਤੇ ਮੋਹਾਲੀ ਨੂੰ 20 ਐਮਜੀਡੀ ਹੋਰ ਪਾਣੀ ਮਿਲੇਗਾ, ਜੋ ਇਸ ਸ਼ਹਿਰ ਵਾਸੀਆਂ ਦੀਆਂ ਪਾਣੀ ਸਬੰਧੀ ਜ਼ਰੂਰਤਾਂ ਦੀ ਪੂਰਤੀ ਵੱਲ ਵੱਡਾ ਕਦਮ ਹੈ। ਇਹ ਪਾਈਪਲਾਈਨ ਸਿੰਹਪੁਰ ਵਾਟਰ ਟਰੀਟਮੈਂਟ ਪਲਾਟ ਤੋਂ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਇਸ ਪ੍ਰਾਜੈਕਟ ਦਾ ਕੰਮ 5 ਫਰਵਰੀ, 2020 ਨੂੰ ਅਲਾਟ ਕੀਤਾ ਗਿਆ ਸੀ ਪਰ ਕੋਵਿਡ-19 ਤੋਂ ਬਚਾਅ ਲਈ ਲਗਾਏ ਲੌਕਡਾਊਨ ਕਾਰਨ ਇਹ ਕੰਮ ਮਈ ਮਹੀਨੇ ਵਿੱਚ ਸ਼ੁਰੂ ਹੋਇਆ। ਫੇਜ਼-1 ਵਿੱਚ 17 ਕਿਲੋਮੀਟਰ ਅਤੇ ਫੇਜ਼-2 ਵਿੱਚ 20 ਕਿਲੋਮੀਟਰ ਪਾਈਪਲਾਈਨ ਪਾਈ ਜਾਵੇਗੀ।

ABOUT THE AUTHOR

...view details