ਮੋਹਾਲੀ:ਯੂਥ ਅਕਾਲੀ ਲੀਡਰ ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਨਵੀਂ ਧਮਕੀ ਭਰਿਆਂ ਪੋਸਟਾਂ ਸਾਹਮਣੇ ਆ ਰਹੇ ਹਨ।ਇਸ ਵਾਰ ਲਾਰੈਂਸ ਬਿਸ਼ਨੋਈ ਗਿਰੋਹ ਦੇ ਬਹੁਤ ਹੀ ਕਰੀਬੀ ਮੰਨੇ ਜਾ ਰਹੇ ਸੰਪਤ ਨਹਿਰਾ ਨੇ ਸੋਸ਼ਲ ਮੀਡੀਏ ਦੇ ਰਾਹੀਂ ਹਮਲਾਵਰਾਂ ਨੂੰ ਇਕ ਧਮਕੀ ਦਿੱਤੀ ਹੈ।
ਜਿਸ ਵਿਚ ਸਾਫ ਤੌਰ ਤੇ ਸੰਪਤ ਨੇਹਰਾ ਨੇ ਕਿਹਾ ਹੈ ਕਿ ਵਿੱਕੀ ਮਿੱਡੂਖੇੜਾ ਨੂੰ ਜਿਸ ਕਿਸੇ ਨੇ ਵੀ ਮਾਰਿਆ ਹੈ ਉਹ ਬਚ ਨਹੀਂ ਸਕਦਾ ਸੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਸੰਪਤ ਨਹਿਰਾ ਨੇ ਬਕਾਇਦਾ ਤੌਰ ਤੇ ਇਹ ਵੀ ਧਮਕੀ ਦਿੱਤੀ ਹੈ।
ਧਮਕੀ ਵਿੱਚ ਉਨ੍ਹਾਂ ਕਿਹਾ ਕਿ ਹਮਲਾਵਾਰਾਂ ਨੇ ਵਿੱਕੀ ਮਿੱਡੂਖੇੜਾ ਨੂੰ ਮਾਰ ਕੇ ਘਿਨੌਣੀ ਹਰਕਤ ਕੀਤੀ ਹੈ। ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਉਨ੍ਹਾਂ ਦੇ ਚਾਰ ਬੰਦਿਆਂ ਨੂੰ ਮਾਰਾਂਗੇ।