ਪੰਜਾਬ

punjab

ETV Bharat / state

ਸਪੋਰਟਸ ਐਵਾਰਡ ਲਈ ਜਲਦ ਹੋਵੇਗੀ ਸ਼ੁਰੂਆਤ : ਰਾਣਾ ਗੁਰਮੀਤ ਸੋਢੀ - ਰਾਣਾ ਗੁਰਮੀਤ ਸੋਢੀ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਹੋਏ ਦੋ ਰੋਜ਼ਾ ਸਟੇਟ ਯੂਥ ਫੈਸਟੀਵਲ ਵਿੱਚ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਖਿਡਾਰੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਖੇਡ ਸਮਾਗਮ ਕਰਵਾਏ ਜਾਣਗੇ।

rana gurmeet sodhi
ਫ਼ੋਟੋ

By

Published : Jan 30, 2020, 9:14 PM IST

ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਪੰਜਾਬ ਦੇ ਖੇਡਾਂ ਯੁਵਕ ਸੇਵਾਵਾਂ ਅਤੇ ਐਨਆਰਆਈ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਦੋ ਰੋਜ਼ਾ ਸਟੇਟ ਯੂਥ ਫੈਸਟੀਵਲ ਕਰਵਾਇਆ ਗਿਆ, ਜਿਸ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਸਮਾਗਮ ਕਰਵਾਉਣ ਲਈ ਕਿਹਾ।

ਵੀਡੀਓ

ਹੋਰ ਪੜ੍ਹੋ: ਆਖ਼ਰ ਨਿਊਜ਼ੀਲੈਂਡ ਟੀਮ ਨੇ ਅਜਿਹਾ ਕੀ ਕਰ ਦਿੱਤਾ ਜੋ ਪੂਰੀ ਦੂਨੀਆਂ ਵਿੱਚ ਚਰਚਾ ਹੈ ?

ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ ਤੇ ਪੰਜਾਬ ਨੂੰ ਅੱਗੇ ਲਿਜਾ ਸਕਦੇ ਹਾਂ। ਇਸ ਤੋਂ ਇਲਾਵਾ ਏਸ਼ੀਆਈ ਖੇਡਾਂ ਵਿੱਚ, ਜੋ ਪੰਜਾਬੀ ਖਿਡਾਰੀ ਚੰਗਾ ਕੰਮ ਕਰਨਗੇ, ਉਨ੍ਹਾਂ ਨੂੰ ਪੁਰਸਕਾਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਵਿੱਚ ਪੰਜਾਬ 9 ਨੰਬਰ 'ਤੇ ਆਇਆ ਹੈ, ਪਰ ਆਉਣ ਵਾਲੇ ਸਮੇਂ ਪੰਜਾਬ ਦੇ ਖਿਡਾਰੀ ਹੋਰ ਮਿਹਨਤ ਕਰ ਪਹਿਲੇ 5 ਰਾਜਾਂ ਵਿੱਚ ਆ ਸਕਦੇ ਹਨ।

ABOUT THE AUTHOR

...view details