ਪੰਜਾਬ

punjab

ETV Bharat / state

ਦਲਿਤਾਂ 'ਤੇ ਹੋ ਰਹੀਆਂ ਵਧੀਕੀਆਂ ਨੂੰ ਲੈਕੇ ਰਾਜਪਾਲ ਬੇਗੜਾ ਨੇ ਕੀਤੀ ਰਾਜ ਕੁਮਾਰ ਵੇਰਕਾ ਨਾਲ ਮੁਲਾਕਾਤ - mohali latest news

ਗ਼ਰੀਬਾਂ ਅਤੇ ਦਲਿਤਾਂ ਨਾਲ ਵਧੀਕੀਆਂ ਕਰਨ ਵਾਲੇ ਲੋਕਾਂ ਦੇ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਦਲਿਤ ਆਗੂ ਰਾਜਪਾਲ ਬੇਗੜਾ ਨੇ ਵਿਧਾਇਕ ਰਾਜ ਕੁਮਾਰ ਵੇਰਕਾ ਨਾਲ ਮੁਲਾਕਾਤ ਕੀਤੀ।

ਰਾਜ ਕੁਮਾਰ ਵੇਰਕਾ
ਰਾਜ ਕੁਮਾਰ ਵੇਰਕਾ

By

Published : Nov 29, 2019, 2:28 PM IST

ਮੋਹਾਲੀ: ਸੂਬੇ ਵਿੱਚ ਦਲਿਤ ਜਾਤੀ ਨਾਲ ਸਬੰਧਿਤ ਲੋਕਾਂ 'ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਲਈ ਕਾਂਗਰਸ ਦੇ ਐਸਸੀ ਵਿੰਗ ਦੇ ਸੂਬਾ ਜਨਰਲ ਸਕੱਤਰ ਤੇ ਸਥਾਨਕ ਦਲਿਤ ਆਗੂ ਰਾਜਪਾਲ ਬੇਗੜਾ ਵੱਲੋਂ ਨੈਸ਼ਨਲ ਕਮੀਸ਼ਨ ਆਫ ਅਨੁਸੂਚਿਤ ਜਾਤਾਂ ਦੇ ਉੱਪ ਚੇਅਰਮੈਨ ਤੇ ਵਿਧਾਇਕ ਰਾਜ ਕੁਮਾਰ ਵੇਰਕਾ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ।

ਇਸ ਮੌਕੇ ਸੂਬੇ ‘ਚ ਗ਼ਰੀਬਾਂ ਅਤੇ ਦਲਿਤਾਂ 'ਤੇ ਹੋ ਰਹੀਆਂ ਵਧੀਕੀਆਂ 'ਤੇ ਚਿੰਤਾ ਜਾਹਰ ਕਰਦਿਆਂ ਰਾਜਪਾਲ ਬੇਗੜਾ ਨੇ ਵੇਰਕਾ ਨਾਲ ਗੱਲਬਾਤ ਕਰਦਿਆਂ ਗ਼ਰੀਬਾਂ ਅਤੇ ਦਲਿਤਾਂ ਨਾਲ ਵਧੀਕੀਆਂ ਕਰਨ ਵਾਲੇ ਲੋਕਾਂ ਦੇ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਆਏ ਦਿਨ ਗ਼ਰੀਬਾਂ ਅਤੇ ਦਲਿਤਾਂ 'ਤੇ ਹੋ ਰਹੀਆਂ ਵਧੀਕੀਆਂ ਚਿੰਤਾ ਦਾ ਵਿਸ਼ਾ ਹਨ ਸਰਕਾਰ ਨੂੰ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਗਰੀਬ ਤੇ ਦਲਿਤ ਸਮਾਜ ਵੱਲੋਂ ਹਮੇਸ਼ਾ ਕਾਂਗਰਸ ਦਾ ਸਾਥ ਦਿੱਤਾ ਹੈ ਜੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਵਿਰੁੱਧ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਦਲਿਤ ਸਮਾਜ ਦੇ ਲੋਕ ਨਿਰਾਸ਼ ਹੋਕੇ ਦੂਸਰੀਆਂ ਪਾਰਟੀ ਵੱਲ ਦੇਖਣ ਲਈ ਮਜਬੂਰ ਹੋ ਜਾਣਗੇ।

ਇਹ ਵੀ ਪੜੋ: ਪੋਰਬੰਦਰ: ਭਾਰਤੀ ਨੇਵੀ 'ਚ 6ਵਾਂ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ ਸ਼ਾਮਲ ਕੀਤਾ ਗਿਆ

ਇਸ ਦੌਰਾਨ ਵਿਧਾਇਕ ਤੇ ਨੈਸ਼ਨਲ ਕਮੀਸ਼ਨ ਆਫ ਅਨੁਸੂਚਿਤ ਜਾਤਾਂ ਦੇ ਉਪ ਚੇਅਰਮੈਨ ਰਾਜ ਕੁਮਾਰ ਵੇਰਕਾ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਜਲਦੀ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮਿਲਕੇ ਗ਼ਰੀਬਾਂ ਅਤੇ ਦਲਿਤਾਂ 'ਤੇ ਹੋ ਰਹੀਆਂ ਵਧੀਕੀਆਂ 'ਤੇ ਪੂਰਨ ਰੋਕ ਲਗਾਉਣ ਲਈ ਕੋਈ ਠੋਸ ਕਦਮ ਚੁੱਕਣ ਲਈ ਤੇ ਇਸ ਖਿਲਾਫ਼ ਇੱਕ ਸਖਤ ਕਾਨੂੰਨ ਬਣਾਉਣਾ ਯਕੀਨੀ ਬਣਾਉਣਗੇ

ABOUT THE AUTHOR

...view details