ਮੋਹਾਲੀ: ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਦੇ ਡਾ. ਗੁਰਵੀਨ ਕੌਰ ਨਾਲ ਮੋਹਾਲੀ ਦੇ ਰਿਸੋਰਟ ਵਿੱਚ ਆਨੰਦ ਕਾਰਜ ਹੋਏ। ਉਨ੍ਹਾਂ ਦਾ ਵਿਆਹ ਮੇਰਠ ਦੇ ਮਸ਼ਹੂਰ ਕਾਰੋਬਾਰੀ ਦੀ ਧੀ ਡਾ. ਗੁਰਵੀਨ ਕੌਰ ਨਾਲ ਹੋਇਆ ਹੈ। ਮੋਹਾਲੀ ਦੇ ਨਯਾਗਾਂਵ ਦੇ ਇੱਕ ਰਿਸੋਰਟ ਵਿੱਚ ਪੂਰੇ ਵਿਆਹ ਦਾ ਪ੍ਰੋਗਰਾਮ ਹੋਇਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਰਿਵਾਰ ਸਣੇ ਰਿਸੋਰਟ ਵਿੱਚ ਪਹੁੰਚੇ ਹਨ। ਡਾ. ਗੁਰਵੀਨ ਕੌਰ ਮੇਰਠ ਦੇ ਗੌਡਵਿਨ ਗਰੁੱਪ ਦੇ ਡਾਇਰੈਕਟਰ ਭੂਪੇਂਦਰ ਸਿੰਘ ਬਾਜਵਾ ਦੀ ਧੀ ਹੈ। ਗੁਰਵੀਨ ਕੌਰ ਅਤੇ ਮੀਤ ਹੇਅਰ ਦਾ ਮੇਰਠ ਵਿੱਚ ਪਿਛਲੇ ਹਫਤੇ ਮੰਗਣਾ ਹੋਇਆ ਸੀ।
ਚੰਡੀਗੜ੍ਹ ਵਿਖੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ ਆਨੰਦ ਕਾਰਜ ਦੀ ਰਸਮ ਹੋਈ। ਬਹੁਤ ਹੀ ਸਾਦੇ ਤੇ ਸੀਮਤ ਹਾਜ਼ਰੀ ਵਾਲੇ ਇੱਕ ਘਰ ਵਿਖੇ ਹੋਏ ਸਮਾਗਮ ਵਿੱਚ ਪੂਰੇ ਵਿਆਹ ਦੀਆਂ ਰਸਮਾਂ ਹੋਈਆਂ। ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਨੇ ਰਸ ਭਿੰਨਾ ਸ਼ਬਦ ਕੀਰਤਨ ਕੀਤਾ। ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਨੇ ਵੀ ਪਹੁੰਚ ਕੇ ਜੋੜੀ ਨੂੰ ਆਸ਼ੀਰਵਾਦ ਦਿੱਤਾ।
ਵਿਆਹ ਵਿੱਚ ਮੁੱਖ ਮੰਤਰੀ ਮਾਨ ਸਣੇ ਹੋਰ ਵੀ ਮੰਤਰੀ ਸ਼ਾਮਲ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰ ਸਮੇਤ ਆਪਣੀ ਕੈਬਨਿਟ ਦੇ ਵਜ਼ੀਰ ਮੀਤ ਹੇਅਰ ਨੂੰ ਵਿਆਹ ਦੀ ਵਧਾਈ ਦਿੱਤੀ। ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਵੀ ਹਾਜ਼ਰ ਰਹੇ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਡਾ ਬਲਬੀਰ ਸਿੰਘ, ਬ੍ਰਮ ਸ਼ੰਕਰ ਜਿੰਪਾ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਚੇਤਨ ਸਿੰਘ ਜੌੜਾਮਾਜਰਾ, ਅਨਮੋਲ ਗਗਨ ਮਾਨ, ਗੁਰਮੀਤ ਸਿੰਘ ਖੁੱਡੀਆ ਤੇ ਲਾਲ ਚੰਦ ਕਟਾਰੂਚੱਕ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਮੁੱਖ ਸਕੱਤਰ ਅਨੁਰਾਗ ਵਰਮਾ, ਡੀਜੀਪੀ ਗੌਰਵ ਯਾਦਵ ਵੀ ਹਾਜ਼ਰ ਹਨ।