ਪੰਜਾਬ

punjab

ETV Bharat / state

PSEB 8th Result 2023 : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 8ਵੀਂ ਜਮਾਤ ਦੇ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ - PSEB 8th Result 2023

PSEB ਨੇ 8ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ ਜਿਨ੍ਹਾਂ ਵਿੱਚ ਕੁੜੀਆਂ ਨੇ ਬਾਜੀ ਮਾਰੀ ਹੈ। ਇਸ ਦੇ ਨਾਲ ਹੀ ਸੂਬੇ ਦੀ ਪਾਸ ਫੀਸਦੀ ਸ਼ਾਨਦਾਰ ਰਹੀ । ਤੁਸੀ ਇਸ ਵੈਬਸਾਇਟ ਰਾਹੀ ਨਤੀਜੇ ਪਤਾ ਕਰ ਸਕਦੇ ਹੋ...

PSEB ਨੇ ਐਲਾਨੇ 8ਵੀਂ ਜਮਾਤ ਦੇ ਨਤੀਜੇ
PSEB ਨੇ ਐਲਾਨੇ 8ਵੀਂ ਜਮਾਤ ਦੇ ਨਤੀਜੇ

By

Published : Apr 28, 2023, 5:52 PM IST

ਮੋਹਾਲੀ:ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਜਮਾਤ 2023 ਦੇ ਨਤੀਜੇ ਆ ਗਏ ਹਨ। ਇਸ ਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਬੋਰਡ ਦੇ ਨਾਲ ਸਬੰਧਤ ਸਕੂਲਾਂ ਦੇ ਸਕੂਲਾਂ ਦੇ 8ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਆ ਗਿਆ ਹੈ। ਸੈਸ਼ਨ 2022-23 ਦੌਰਾਨ ਜਿਨ੍ਹਾਂ ਨੇ 25 ਫਰਵਰੀ ਤੋਂ 22 ਮਾਰਚ 2023 ਦਰਮਿਆਨ ਸਾਲਾਨਾ ਪ੍ਰੀਖਿਆਵਾਂ ਦਿੱਤੀ ਸੀ ਉਸ ਦਾ ਨਤੀਜਾ 98.01 ਫ਼ੀਸਦ ਰਿਹਾ।

ਕੌਣ ਆਏ ਪਹਿਲੇ, ਦੂਜੇ ਅਤੇ ਪਹਿਲੇ ਸਥਾਨ 'ਤੇ:ਪੰਜਵੀਂ ਜਮਾਤ ਦੇ ਨਤੀਜਿਆਂ ਵਾਂਗ ਹੀ ਇਸ ਵਾਰ ਵੀ ਪਹਿਲੇ ਅਤੇ ਦੂਜਾ ਸਥਾਨ ਹਾਸਲ ਕਰਨ ਦਾ ਸਿਹਰਾ ਮਾਨਸਾ ਜ਼ਿਲ੍ਹੇ ਦੇ ਸਿਰ ਬੱਜਾ। ਮਾਨਸਾ ਦੀ ਲਵਪ੍ਰੀਤ ਕੌਰ 100 ਫ਼ੀਸਦੀ ਅੰਕ ਲੈ ਕੇ ਪਹਿਲੇ ਸਥਾਨ ਉਤੇ ਰਹੀ ਖਾਸ ਗੱਲ ਇਹ ਹੈ ਕਿ ਉਹ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ। ਇਸ ਦੇ ਨਾਲ ਹੀ ਦੂਜਾ ਸਥਾਨ ਮਾਨਸਾ ਦੀ ਹੀ ਗੁਰਅੰਕਿਤ ਕੌਰ ਨੇ 100 ਫੀਸਦ ਅੰਕ ਲੈ ਕੇ ਹਾਸਲ ਕੀਤਾ। ਤੀਜਾ ਸਥਾਨ ਉਤੇ ਆਉਣ ਵਾਲੀ ਲੁਧਿਆਣਾ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਹੈ ਜਿਸ ਨੇ 99.67 ਫੀਸਦ ਅੰਕ ਪ੍ਰਾਪਤ ਕੀਤੇ।

ਕਿਹੜੇ ਜਿਲ੍ਹੇ ਦਾ ਵਧਿਆ ਪ੍ਰਦਰਸ਼ਨ:ਮੈਰਿਟ ਵਿਚ 356 ਵਿਦਿਆਰਥੀਆਂ ਨੇ ਆਪਣੀ ਜਗ੍ਹਾ ਬਣਾਈ। ਇਸ ਵਾਰ ਅੱਠਵੀਂ ਦੇ ਨਤੀਜਿਆਂ ਦੀ ਮੈਰਿਟ ਵਿੱਚ ਮੁੰਡੇ ਕੁਝ ਜ਼ਿਆਦਾ ਕਮਾਲ ਨਹੀਂ ਦਖਾ ਸਕੇ ਜਿੱਥੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲਿਆਂ ਵਿੱਚ ਕੁੜੀਆਂ ਹਨ ਉਥੇ ਹੀ ਮੈਰਿਟ ਵਿੱਚ ਸਿਰਫ 46 ਮੁੰਡੇ ਆਪਣੀ ਜਗ੍ਹਾ ਬਣਾ ਸਕੇ। ਜੇਕਰ 8ਵੀਂ ਜਮਾਤ ਦੀ ਪਾਸ ਫੀਸਦ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ 99.33 ਫੀਸਦ ਨਾਲ ਪਹਿਲੇ ਸਥਾਨ ਉਤੇ ਰਿਹਾ। ਇਸ ਦੇ ਨਾਲ ਹੀ 96.79 ਫ਼ੀਸਦ ਨਾਲ ਮੋਗਾ ਜਿਲ੍ਹਾ ਪਿੱਛੇ ਰਹਿ ਗਿਆ। ਕੁੱਲ 298127 8ਵੀਂ ਜਮਾਤ ਦੀ ਪ੍ਰੀਖਿਆ ਵਿੱਚ ਬੈਠੇ ਜਿਨ੍ਹਾਂ ਵਿੱਚੋ 292206 ਪਾਸ ਹੋਏ ਜਿਸ ਨਾਲ ਪੰਜਾਬ ਦਾ 8ਵੀਂ ਜਮਾਤ ਦੇ ਨਤੀਜੇ ਦੀ ਪਾਸ ਫੀਸਦ 98.01 ਰਹੀ।

ਇੱਥੇ ਦੇਖੋ ਨਤੀਜਾ: ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਨਤੀਜਾ 29 ਅਪ੍ਰੈਲ ਨੂੰ ਸਵੇਰੇ 10 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਉਤੇ ਪਾਇਆ ਜਾਵੇਗਾ। ਇਹ ਨਤੀਜਾ ਜਾਣਨ ਲਈ ਤੁਸੀ www.pseb.ac.in ਅਤੇ www.indiaresults.com ਉਤੇ ਜਾ ਸਕਦੇ ਹੋ। ਇਸ ਦੇ ਨਾਲ ਹੀ ਜੋ ਪ੍ਰੀਖਿਆਰਥੀ ਇਸ ਪ੍ਰੀਖਿਆ 'ਚ ਪਾਸ ਨਹੀਂ ਹੋ ਸਕੇ ਉਨ੍ਹਾਂ ਨੂੰ ਫਿਰ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ 2 ਮਹੀਨੇ ਬਾਅਦ ਹੋਵੇਗੀ।

ਇਹ ਵੀ ਪੜ੍ਹੋ:-Wagha Border: ਅਟਾਰੀ ਸਰਹੱਦ 'ਤੇ ਦਰਸ਼ਕ ਗੈਲਰੀ 'ਤੇ ਲਗਾਈ ਗਈ ਮਹਾਤਮਾ ਗਾਂਧੀ ਦੀ ਤਸਵੀਰ,ਸੈਲਾਨੀਆਂ ਲਈ ਹੋਵੇਗੀ ਦਿਲ ਖਿੱਚਵੀਂ ਸਾਬਿਤ

ABOUT THE AUTHOR

...view details