ਮੋਹਾਲੀ: ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ।
ਇਸ ਦੌਰਾਨ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੂਜੀ ਰਿਵਾਇਤੀ ਪਾਰਟੀਆਂ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਸੀਐੱਮ ਉਮੀਦਵਾਰ ਬਣਾਉਂਦੇ ਹਨ। ਪਰ ਭਘਵੰਤ ਮਾਨ ਉਨ੍ਹਾਂ ਦੇ ਭਰਾ ਹਨ। ਜੇਕਰ ਉਹ ਵੀ ਉਨ੍ਹਾਂ ਨੂੰ ਸੀਐੱਮ ਐਲਾਨ ਦਿੰਦੇ ਤਾਂ ਲੋਕ ਕਹਿੰਦੇ ਕਿ ਮੈ ਬਾਕੀ ਪਾਰਟੀਆਂ ਦੇ ਵਾਂਗ ਆਪਣੇ ਭਰਾ ਨੂੰ ਸੀਐੱਮ ਚਿਹਰੇ ਵੱਜੋਂ ਐਲਾਨ ਕਰ ਦਿੱਤਾ ਹੈ। ਇਸੇ ਕਾਰਨ ਉਨ੍ਹਾਂ ਵੱਲੋਂ ਸਰਵੇ ਕੀਤਾ। ਮਾਹੌਲ ਦਿਖ ਰਿਹਾ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।
'ਸਰਵੇ ’ਚ 93 ਫੀਸਦ ਲੋਕਾਂ ਨੇ ਭਗਵੰਤ ਮਾਨ ਦਾ ਲਿਆ ਨਾਂ'
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ 21 ਲੱਖ ਤੋਂ ਵੀ ਜਿਆਦਾ ਲੋਕਾਂ ਨੇ ਆਪਣੀ ਰਾਏ ਦਿੱਤੀ। 93 ਫੀਸਦ ਲੋਕਾਂ ਨੇ ਭਗਵੰਤ ਮਾਨ ਦਾ ਨਾਂ ਲਿਆ। ਜਦਕਿ ਦੂਜੇ ਨੰਬਰ ’ਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਸਾਹਮਣੇ ਆਇਆ।
ਮੈ ਇੱਕ ਸਿਪਾਹੀ ਹਾਂ- ਭਗਵੰਤ ਮਾਨ ਮੈ ਇੱਕ ਸਿਪਾਹੀ ਹਾਂ- ਭਗਵੰਤ ਮਾਨ
ਸੀਐੱਮ ਉਮੀਦਵਾਰ ਵੱਜੋਂ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲਈ ਅੱਜ ਬਹੁਤ ਵੱਡਾ ਦਿਨ ਹੈ। ਹਰ ਕਿਸੇ ਦੇ ਅੰਦਰ ਸਵਾਲ ਸੀ ਕਿ ਸੀਐੱਮ ਚਿਹਰਾ ਕੌਣ ਹੋਵੇਗਾ। ਮੈ ਹਮੇਸ਼ਾ ਹੀ ਇਹ ਕਹਿੰਦਾ ਆਇਆ ਹਾਂ ਕਿ ਮੈ ਇੱਕ ਸਿਪਾਹੀ ਹਾਂ ਮੇਰੀ ਡਿਊਟੀ ਜਿੱਥੇ ਵੀ ਲਾਈ ਜਾਵੇ ਮੈ ਉੱਥੇ ਕੰਮ ਕਰ ਲਵਾਂਗਾ। ਬੱਸ ਇੱਕ ਸ਼ਰਤ ਇਹ ਹੈ ਕਿ ਮੇਰੇ ਪੰਜਾਬ ਨੂੰ ਬਚਾ ਲਓ। ਪੰਜਾਬ ਦੇ ਲਈ ਮੈ ਕੋਈ ਵੀ ਕੰਮ ਕਰ ਸਕਦਾ ਹਾਂ।
ਪੰਜਾਬ ਦੇ ਲੋਕ ਬਿਹਤਰੀ ਚਾਹੁੰਦੇ ਹਨ- ਭਗਵੰਤ ਮਾਨ
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪਹਿਲਾਂ ਜਦੋਂ ਮੈ ਕਾਮੇਡੀਅਨ ਸੀ ਤਾਂ ਸਾਰੇ ਮੈਨੂੰ ਦੇਖ ਕੇ ਹੱਸ ਪੈਂਦੇ ਸੀ ਪਰ ਹੁਣ ਜਦੋ ਲੋਕ ਦੇਖਦੇ ਹਨ ਤਾਂ ਲੋਕ ਰੋਣ ਲੱਗ ਪੈਂਦੇ ਹਨ। ਕਿ ਸਾਨੂੰ ਬਚਾ ਲਓ। ਮੇਰੇ ’ਤੇ ਅੱਜ ਬਹੁਤ ਹੀ ਵੱਡੀ ਜਿੰਮੇਵਾਰੀ ਆਈ ਹੈ। ਪੰਜਾਬ ਦੇ ਲੋਕ ਬਿਹਤਰੀ ਚਾਹੁੰਦੇ ਹਨ। ਲੋਕਾਂ ਨੇ ਉਨ੍ਹਾਂ ’ਤੇ ਜੋ ਭਰੋਸਾ ਜਤਾਇਆ ਹੈ ਉਸ ਤੋਂ ਬਾਅਦ ਉਨ੍ਹਾਂ ਦੀ ਜਿੰਮੇਵਾਰੀ ਹੋਰ ਵੀ ਜਿਆਦਾ ਵਧ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਹੌਸਲਾਂ ਨਹੀਂ ਹਾਰਾਂਗੇ ਜਿੱਤਣ ਲਈ ਜੰਗ ਲੜਨੀ ਪਵੇਗੀ। ਮਿਹਨਤ ਕਰਨੀ ਹੈ।
AAP ਨੇ ਜਾਰੀ ਕੀਤਾ ਸੀ ਟੋਲ ਫ੍ਰੀ ਨੰਬਰ
ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ’ਤੇ ਲੋਕਾਂ ਦੇ ਸੁਝਾਅ ਲਈ ਇੱਕ ਟੋਲ ਫ੍ਰੀ ਨੰਬਰ ਜਾਰੀ ਕੀਤਾ ਸੀ। ਆਮ ਆਦਮੀ ਪਾਰਟੀ ਦੇ ਦਾਅਵਾ ਕੀਤਾ ਹੈ ਕਿ 24 ਘੰਟਿਆਂ ਅੰਦਰ ਇਸ ਟੋਲ ਫ੍ਰੀ ਨੰਬਰ ਉੱਤੇ ਕਰੀਬ 22 ਲੱਖ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ।
ਭਗਵੰਤ ਮਾਨ ਦੀ ਨਿੱਜੀ ਜਾਣਕਾਰੀ
ਭਗਵੰਤ ਮਾਨ ਦਾ ਜਨਮ ਸ. ਮਹਿੰਦਰ ਸਿੰਘ ਦੇ ਘਰ ਮਾਤਾ ਹਰਪਾਲ ਕੌਰ ਦੀ ਕੁੱਖੋ 17 ਅਕਤੂਬਰ 1973 ਨੂੰ ਪਿੰਡ ਸਤੌਜ (ਸੰਗਰੂਰ) ਵਿਖੇ ਹੋਇਆ। ਮੁੱਢਲੀ ਸਿੱਖਿਆ ਪਿੰਡ ਤੋਂ ਹਾਸਲ ਕੀਤੀ ਤੇ ਸਰਕਾਰੀ ਕਾਲਜ ਸੁਨਾਮ ਤੋਂ ਬੀਕਾਮ ਦੀ ਪੜ੍ਹਾਈ ਕੀਤੀ। ਉਹ ਪੇਸ਼ੇ ਤੋਂ ਸਮਾਜ ਸੇਵੀ ਸਨ ਤੇ ਮਾਸਟਰ ਵੀ ਰਹੇ। ਬਾਅਦ ਵਿੱਚ ਉਨ੍ਹਾਂ ਨੇ ਕਮੇਡੀ ਸ਼ੁਰੂ ਕੀਤੀ ਤੇ ਪੰਜਾਬੀ ਕਮੇਡੀ ਦੇ ਸਿਰਮੌਰ ਕਲਾਕਾਰ ਰਹੇ। ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ।
ਭਗਵੰਤ ਮਾਨ ਦੀ ਮਾਂ ਨਾ ਖ਼ਾਸ ਗੱਲਬਾਤ ਭਗਵੰਤ ਮਾਨ ਦਾ ਸਿਆਸੀ ਸਫ਼ਰ
- ਮਈ 2014-ਭਗਵੰਤ ਮਾਨ ਪਹਿਲੀ ਵਾਰ ਮਈ, 2014 ਨੂੰ 16ਵੀਂ ਲੋਕ ਸਭਾ ਲਈ ਚੁਣਿਆ ਗਿਆ।
- ਮਈ, 2019 ਨੂੰ 17ਵੀਂ ਲੋਕ ਸਭਾ ਲਈ ਮੁੜ ਚੁਣੇ ਗਏ (ਦੂਜਾ ਕਾਰਜਕਾਲ)
- ਗੁਰਪ੍ਰੀਤ ਘੁੱਗੀ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਉਪਰੰਤ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਦਾ ਪ੍ਰਧਾਨ ਲਗਾ ਦਿੱਤਾ
- 1 ਸਤੰਬਰ 2014 ਤੋਂ 25 ਮਈ 2019 ਤੱਕ ਮੈਂਬਰ, ਸਥਾਈ ਕਮੇਟੀ ਆਨ ਪਰਸੋਨਲ, ਜਨਤਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਰਹੇ।
- 11 ਦਸੰਬਰ 2014 - 25 ਮਈ 2019 ਤੱਕ ਮੈਂਬਰ, ਸਲਾਹਕਾਰ ਕਮੇਟੀ, ਪੇਂਡੂ ਵਿਕਾਸ ਮੰਤਰਾਲੇ, ਪੰਚਾਇਤੀ ਰਾਜ ਅਤੇ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਦੇ ਦਫ਼ਤਰਾਂ ਦੀ ਸਾਂਝੀ ਕਮੇਟੀ ਦੇ ਮੈਂਬਰ ਰਹੇ।
- 13 ਸਤੰਬਰ 2019 ਅੱਗੇ ਮੈਂਬਰ, ਸਟੈਂਡਿੰਗ ਕਮੇਟੀ ਆਨ ਫੂਡ, ਕੰਜ਼ਿਊਮਰ ਮਾਮਲੇ ਅਤੇ ਜਨਤਕ ਵੰਡ ਮੈਂਬਰ, ਸਲਾਹਕਾਰ ਕਮੇਟੀ, ਵਿਦੇਸ਼ ਮੰਤਰਾਲੇ
ਸਾਹਿਤਕ, ਕਲਾਤਮਕ ਅਤੇ ਵਿਗਿਆਨਕ ਪ੍ਰਾਪਤੀਆਂ
- ਕਾਮੇਡੀ ਸੀਰੀਅਲ ਅਤੇ ਸੀਡੀਜ਼ ਬਣਾਈਆਂ ਜੋ ਬਹੁਤ ਮਸ਼ਹੂਰ ਹੋਈਆਂ ਅਤੇ ਲਾਈਵ ਦਿੱਤੀਆਂ ਤੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰਦਰਸ਼ਨ ਜਿਨ੍ਹਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ
- ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀਆਂ
- ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਲਈ ਕੰਮ ਕੀਤਾ ਅਤੇ ਹੁਣ ਵੀ ਹੈ
- ਉਨ੍ਹਾਂ ਦੀ ਭਲਾਈ ਲਈ ਕੰਮ ਕਰਦੇ ਹੋਏ, ਵੱਖ-ਵੱਖ ਨਾਟਕਾਂ ਅਤੇ ਸੰਗੀਤ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ
ਵਿਸ਼ੇਸ਼ ਰੂਚੀ:
ਖੇਡਾਂ ਅਤੇ ਕਲੱਬਾਂ ਵਿੱਚ ਦਿਲਚਸਪੀ ਰੱਖਦੇ ਰਹੇ ਹਨ। ਕਾਲਜ ਦੇ ਦਿਨਾਂ ਤੋਂ ਵਾਲੀਬਾਲ ਖਿਡਾਰੀ ਰਹੇ ਹਨ।
ਵਿਵਾਦ:
ਭਗਵੰਤ ਮਾਨ ਵਿਵਾਦਾਂ (Bhagwant Maan in dispute) ਵਿੱਚ ਵੀ ਘਿਰੇ ਰਹੇ ਹਨ। ਉਨ੍ਹਾਂ ਦਾ ਆਪਣੀ ਪਤਨੀ ਨਾਲ ਵਿਵਾਦ ਰਿਹਾ ਹੈ। ਇਸੇ ਦੌਰਾਨ ਉਨ੍ਹਾਂ ਦਾ ਤਲਾਕ ਹੋ ਗਿਆ। ਭਗਵੰਤ ਮਾਨ ’ਤੇ ਸ਼ਰਾਬ ਪੀ ਕੇ ਆਮ ਲੋਕਾਂ ਵਿੱਚ ਜਾਣ ਦਾ ਦੋਸ਼ ਵੀ ਲੱਗਿਆ ਤੇ ਇਸ ਕਾਰਨ ਉਨ੍ਹਾਂ ਦਾ ਮੀਡੀਆ ਨਾਲ ਵੀ ਵਿਵਾਦ ਰਿਹਾ। ਇਹੋ ਨਹੀਂ ਉਨ੍ਹਾਂ ਨੂੰ ਬਰਗਾੜੀ ਮੋਰਚੇ ਦੀ ਸਟੇਜ ’ਤੇ ਇਸੇ ਕਾਰਨ ਨਹੀਂ ਚੜ੍ਹਨ ਦਿੱਤਾ ਗਿਆ ਕਿ ਉਨ੍ਹਾਂ ਦੇ ਮੂਹੋਂ ਸ਼ਰਾਬ ਦੀ ਬਦਬੂ ਆ ਰਹੀ ਸੀ।
ਇਹ ਵੀ ਪੜੋ:ਸੀਐੱਮ ਚੰਨੀ ਦੇ ਰਿਸ਼ਤੇਦਾਰ ਘਰ ਈਡੀ ਦਾ ਛਾਪਾ, ਜਾਣੋ ਕੀ ਹੈ ਮਾਮਲਾ ?