ਪੰਜਾਬ

punjab

ETV Bharat / state

ਬਾਦਲ ਪਰਿਵਾਰ ਨੂੰ ਜਵਾਬ ਦੇਣ ਲਈ ਟਕਸਾਲੀ ਕਰਨਗੇ ਪੰਜਾਬ 'ਚ ਰੈਲੀਆਂ - ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਰੈਲੀਆਂ

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਸੋਮਵਾਰ ਨੂੰ ਮੋਹਾਲੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਵਾਬ ਦੇਣ ਲਈ ਟਕਸਾਲੀ ਅਕਾਲੀ ਦਲ ਪੰਜਾਬ ਵਿਚ ਰੈਲੀਆਂ ਕਰੇਗਾ।

ਸ਼੍ਰੋਮਣੀ ਅਕਾਲੀ ਦਲ ਟਕਸਾਲੀ
ਸ਼੍ਰੋਮਣੀ ਅਕਾਲੀ ਦਲ ਟਕਸਾਲੀ

By

Published : Feb 3, 2020, 8:36 PM IST

ਮੋਹਾਲੀ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਸੋਮਵਾਰ ਨੂੰ ਮੋਹਾਲੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੀਤ ਪ੍ਰਧਾਨ ਸੇਵਾ ਸਿੰਘ ਸੇਖਵਾਂ ਅਤੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ਕਾਰਨੈਲ ਸਿੰਘ ਪੀਰ ਮੁਹੰਮਦ ਸ਼ਾਮਲ ਰਹੇ।

ਇਸ ਮੌਕੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਵਾਬ ਦੇਣ ਲਈ ਟਕਸਾਲੀ ਅਕਾਲੀ ਦਲ ਪੰਜਾਬ ਵਿਚ ਰੈਲੀਆਂ ਕਰੇਗਾ। ਸੰਗਰੂਰ ਵਿਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਰੈਲੀ ਕੀਤੀ ਜਾਵੇਗੀ। ਰੈਲੀਆਂ ਦਾ ਆਗਾਜ਼ ਰਣਜੀਤ ਸਿੰਘ ਬ੍ਰਹਮਪੂਰਾ ਦੀ ਅਗਵਾਈ ਵਿਚ ਤਰਨਤਾਰਨ ਤੋਂ ਕੀਤਾ ਜਾਵੇਗਾ। ਰਵਿੰਦਰ ਸਿੰਘ ਰੋਪੜ 'ਚ ਰੈਲੀ ਕਰਨਗੇ।

ਵੇਖੋ ਵੀਡੀਓ

ਇਹ ਵੀ ਪੜੋ:ਸੁਖਬੀਰ ਬਾਦਲ ਨੇ ਕਿਹਾ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਲਿੰਕ

ਉਨ੍ਹਾਂ ਨੇ ਕਿਹਾ ਕਿ ਇਸ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨਾ ਹੈ। ਇਸ ਦੇ ਨਾਲ-ਨਾਲ ਅਕਾਲੀ ਦਲ ਟਕਸਾਲੀ 15 ਦਿਨਾਂ ਬਾਅਦ ਮੀਟਿੰਗ ਵੀ ਕਰੇਗਾ, ਜਿਸ ਵਿੱਚ ਉਹ ਪੂਰੇ ਪੰਜਾਬ ਦੇ ਲੋਕਾਂ ਦੇ ਲਈ ਆਉਣ ਵਾਲੀਆਂ 2022 ਦੀਆਂ ਚੋਣਾਂ ਦਾ ਖਾਕਾ ਤਿਆਰ ਕਰੇਗਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਅਗਲੀ ਅਕਾਲੀ ਦਲ ਟਕਸਾਲੀ ਦੀ ਮੀਟਿੰਗ 10 ਫਰਵਰੀ ਦੇ ਆਸ-ਪਾਸ ਅੰਮ੍ਰਿਤਸਰ ਵਿੱਚ ਹੋਵੇਗੀ।

ABOUT THE AUTHOR

...view details