ਪੰਜਾਬ

punjab

ਤਾਲਾਬੰਦੀ ਦੀਆਂ ਧੱਜੀਆਂ ਉਡਾ ਰਹੇ ਨਯਾ ਗਾਓਂ ਦੇ ਲੋਕ

ਨਯਾ ਗਾਓਂ ਦੇ ਲੋਕ ਤਾਲਾਬੰਦੀ ਦੀ ਪਾਲਣਾ ਨਹੀਂ ਕਰ ਰਹੇ ਤੇ ਸੜਕਾਂ ਉੱਤੇ ਖੁੱਲ੍ਹੇਆਮ ਘੁੰਮ ਰਹੇ ਹਨ। ਪੁਲਿਸ ਵੱਲੋਂ ਗਸ਼ਤ ਦੌਰਾਨ ਅਨਾਉਂਸਮੈਂਟ ਲਗਾਤਾਰ ਕੀਤੀ ਜਾ ਰਹੀ ਹੈ ਪਰ ਸਬਜ਼ੀ ਦੀਆਂ ਰੇਹੜੀਆਂ ਲਗਾਉਣ ਵਾਲੇ ਲਗਾਤਾਰ ਸੜਕਾਂ ਉੱਤੇ ਆਮ ਘੁੰਮਦੇ ਦਿਖਾਈ ਦੇ ਰਹੇ ਹਨ।

By

Published : Mar 23, 2020, 3:04 PM IST

Published : Mar 23, 2020, 3:04 PM IST

ਫ਼ੋਟੋ।
ਫ਼ੋਟੋ।

ਮੋਹਾਲੀ: ਕੋਰੋਨਾ ਵਾਇਰਸ ਨੂੰ ਦੇਖਦਿਆਂ ਦੇਸ਼ ਭਰ ਵਿੱਚ 31 ਮਾਰਚ ਤੱਕ ਤਾਲਾਬੰਦੀ ਕੀਤੀ ਗਈ ਹੈ। ਇਸ ਦੇ ਬਾਵਜੂਦ ਨਯਾ ਗਾਓਂ ਦੇ ਲੋਕ ਤਾਲਾਬੰਦੀ ਦੀ ਪਾਲਣਾ ਨਹੀਂ ਕਰ ਰਹੇ ਤੇ ਸੜਕਾਂ ਉੱਤੇ ਖੁੱਲ੍ਹੇਆਮ ਘੁੰਮ ਰਹੇ ਹਨ।

ਵੇਖੋ ਵੀਡੀਓ

ਹਾਲਾਂਕਿ ਪੁਲਿਸ ਵੱਲੋਂ ਗਸ਼ਤ ਦੌਰਾਨ ਅਨਾਉਂਸਮੈਂਟ ਲਗਾਤਾਰ ਕੀਤੀ ਜਾ ਰਹੀ ਹੈ ਪਰ ਸਬਜ਼ੀ ਦੀਆਂ ਰੇਹੜੀਆਂ ਲਗਾਉਣ ਵਾਲੇ ਲਗਾਤਾਰ ਸੜਕਾਂ ਉੱਤੇ ਆਮ ਘੁੰਮਦੇ ਦਿਖਾਈ ਦੇ ਰਹੇ ਹਨ। ਸਰਕਾਰ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਰੇਹੜੀਆਂ ਦੀ ਬਜਾਏ ਦੁਕਾਨਾਂ ਤੋਂ ਸਬਜ਼ੀਆਂ ਲੈਣ ਪਰ ਰੇਹੜੀਆਂ ਲਗਾਉਣ ਵਾਲੇ ਪੁਲਿਸ ਦੀ ਅਨਾਊਸਮੈਂਟ ਨੂੰ ਅਣਗੋਲਿਆਂ ਕਰ ਕਾਨੂੰਨ ਨੂੰ ਛਿੱਕੇ ਟੰਗਣ ਉੱਤੇ ਲੱਗੇ ਹਨ।

ਪੁਲਿਸ ਜਦੋਂ ਗਸ਼ਤ ਕਰਨ ਆਉਂਦੀ ਹੈ ਤਾਂ ਉਹ ਰੇਹੜੀਆਂ ਬੰਦ ਕਰ ਦਿੰਦੇ ਹਨ ਅਤੇ ਪੁਲਿਸ ਦੇ ਜਾਣ ਤੋਂ ਬਾਅਦ ਮੁੜ ਰੇਹੜੀਆਂ ਲਗਾ ਲੈਂਦੇ ਹਨ।

ਇਸ ਦੌਰਾਨ ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਹਰ ਪਰਿਵਾਰ ਵਿੱਚੋਂ ਇੱਕ ਮੈਂਬਰ ਨੂੰ ਰਾਸ਼ਨ ਲੈਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਲੋਕ ਸੁਣਨ ਨੂੰ ਤਿਆਰ ਨਹੀਂ ਹਨ।

ABOUT THE AUTHOR

...view details