ਮੋਹਾਲੀ: ਮਹਾਂਮਾਰੀ ਦਾ ਇਹ ਕਿਹੋ ਜਿਹਾ ਦੌਰ ਆ ਖਲੋਤਾ ਹੈ, ਅੱਜ ਦਾ ਸਮਾਂ ਇਹ ਹੈ ਕਿ ਇੱਕ ਵਿਅਕਤੀ ਦੂਜੇ ਵਿਅਕਤੀ ਦੀ ਮਦਦ ਲਈ ਵੀ ਕਤਰਾ ਰਿਹਾ ਹੈ। ਅਜਿਹਾ 'ਚ ਕੁਰਾਲੀ ਦੇ ਸਰਕਾਰੀ ਹਸਪਤਾਲ ਦੇ ਬਾਹਰ ਇੱਕ ਦਿਲ ਨੂੰ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਸੜਕ ਕੰਢੇ ਪਏ ਇੱਕ ਪ੍ਰਵਾਸੀ ਮਜ਼ਦੂਰ, ਜੋ ਬੀਤੇ 4 ਦਿਨਾਂ ਤੋਂ ਭੁੱਖਾਂ ਹੈ ਤੇ ਬੁਖਾਰ ਨਾਲ ਤੱਪ ਰਿਹਾ ਸੀ। ਕੋਰੋਨਾ ਦੇ ਡਰ ਨਾਲ ਕਿਸੇ ਨੇ ਵੀ ਇਸ ਨੂੰ ਹਸਪਤਾਲ ਲਿਜਾਣ ਦੀ ਹਿੰਮਤ ਨਹੀਂ ਕੀਤੀ।
ਜਦੋਂ ਪੀੜਤ ਦਾ ਬਿਮਾਰੀ ਅੱਗੇ ਜ਼ੋਰ ਨਾ ਚੱਲਿਆ ਤਾਂ ਉਹ ਸੜਕ ਕੰਢੇ ਮੀਂਹ ਤੇ ਪਾਣੀ ਵਿਚਾਲੇ ਤੜਫਦਾ ਰਿਹਾ। ਪੀੜਤ ਨੇ ਆਪਣੇ ਆਪ ਨੂੰ ਢੱਕਣ ਲਈ ਕੁੜੇ ਦੇ ਢੇਰ ਵਿੱਚੋਂ ਫੱਟਿਆ ਕੰਬਲ ਤੇ ਗੰਦੇ ਲਿਫਾਫੇ ਕੱਢ ਪਾਣੀ ਤੋਂ ਆਪਣਾ ਬਚਾਅ ਕੀਤਾ।
ਤਰਸਯੋਗ ਹਾਲਤ ਨੂੰ ਵੇਖ ਸਮਾਜ ਸੇਵੀ ਅਵਤਾਰ ਸਿੰਘ ਕਲਸੀ ਨੇ ਸਾਥੀਆਂ ਸਹਿਤ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਉੱਥੇ ਉਸਦੇ ਗਿੱਲੇ ਕੱਪੜੇ ਬਦਲੇ। ਜਦੋਂ ਇਲਾਜ ਉਪਰੰਤ ਪ੍ਰਵਾਸੀ ਮਜ਼ਦੂਰ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸਦਾ ਨਾਮ ਮਹੇਸ਼ ਹੈ ਉਸ ਨੂੰ ਬੁਖਾਰ ਹੈ। ਉਹ 4 ਦਿਨ ਤੋਂ ਭੁੱਖਾ ਹੈ। ਉਸ ਨੇ ਕੁੱਝ ਨਹੀਂ ਖਾਧਾ ਉਸਦੇ ਗਲੇ ਵਿੱਚ ਕਾਫ਼ੀ ਦਰਦ ਹੈ। ਉਸ ਤੋਂ ਕੁੱਝ ਵੀ ਖਾਧਾ ਨਹੀਂ ਜਾ ਰਿਹਾ।