ਪੰਜਾਬ

punjab

By

Published : Jan 2, 2022, 9:54 PM IST

ETV Bharat / state

ਬੱਚਿਆਂ ਨੂੰ ਵੈਕਸੀਨ ਲਗਵਾਉਣ ਨੂੰ ਲੈ ਕੇ ਬੱਚਿਆਂ ਦੇ ਮਾਪੇ ਕਾਫ਼ੀ ਉਤਸ਼ਾਹਿਤ

ਦੇਸ਼ ਵਿੱਚ 3 ਜਨਵਰੀ ਤੋਂ 15 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਮੋਹਾਲੀ ਵਿੱਚ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਿੱਚ ਕਾਫ਼ੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ।

ਬੱਚਿਆਂ ਨੂੰ ਵੈਕਸੀਨ ਲਗਵਾਉਣ ਨੂੰ ਲੈ ਕੇ ਬੱਚਿਆਂ ਦੇ ਮਾਪੇ ਕਾਫ਼ੀ ਉਤਸ਼ਾਹਿਤ
ਬੱਚਿਆਂ ਨੂੰ ਵੈਕਸੀਨ ਲਗਵਾਉਣ ਨੂੰ ਲੈ ਕੇ ਬੱਚਿਆਂ ਦੇ ਮਾਪੇ ਕਾਫ਼ੀ ਉਤਸ਼ਾਹਿਤ

ਮੋਹਾਲੀ: ਦੇਸ਼ ਵਿੱਚ ਕੇਂਦਰ ਸਰਕਾਰ ਵੱਲੋਂ ਓਮੀਕਰੋਨ ਦੀ ਲਹਿਰ ਨੂੰ ਵੇਖਦਿਆ ਬੱਚਿਆਂ ਨੂੰ ਟੀਕਾਕਰਨ ਲਗਾਉਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਭਾਰਤ ਵਿੱਚ 3 ਜਨਵਰੀ ਤੋਂ 15 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਵਾਲੇ ਬੱਚਿਆਂ ਨੂੰ ਕੋਵਿਡ ਦਾ ਟੀਕਾਕਰਨ ਲਗਾਉਣ ਦੀ ਸੁਰੂਆਤ ਹੋ ਰਹੀ ਹੈ। ਜਿਸ ਨੂੰ ਲੈ ਕੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਵਿੱਚ ਕਾਫ਼ੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ।

ਜਿਨ੍ਹਾਂ ਨਾਲ ਈਟੀਵੀ ਭਾਰਤ ਨੇ ਬਕਾਇਦਾ ਤੌਰ 'ਤੇ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਵਿਚਾਰ ਵੀ ਤੁਹਾਡੇ ਸਾਹਮਣੇ ਸਾਹਮਣੇ ਰੱਖਦੇ ਹਾਂ। ਇਸ ਦੌਰਾਨ ਕਈ ਮਾਪਿਆਂ ਨੇ ਕਿਹਾ ਕਿ ਬੱਚਿਆਂ ਨੂੰ ਟੀਕਾ ਲਗਵਾਉਣ ਤੋਂ ਡਰ ਤਾਂ ਜ਼ਰੂਰ ਲੱਗਦਾ ਹੈ। ਪਰ ਬੱਚਿਆਂ ਦੀ ਸੁਰੱਖਿਆ ਵਾਸਤੇ ਇਹ ਟੀਕਾਕਰਨ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਬੱਚੇ ਭਵਿੱਖ ਵਿੱਚ ਆਪਣੀ ਪੜ੍ਹਾਈ ਤੇ ਹੋਰ ਕੰਮਕਾਜ ਬੇਫ਼ਿਕਰ ਹੋ ਕੇ ਕਰ ਸਕਣ।

ਬੱਚਿਆਂ ਨੂੰ ਵੈਕਸੀਨ ਲਗਵਾਉਣ ਨੂੰ ਲੈ ਕੇ ਬੱਚਿਆਂ ਦੇ ਮਾਪੇ ਕਾਫ਼ੀ ਉਤਸ਼ਾਹਿਤ

ਉਥੇ ਹੀ ਬੱਚਿਆਂ ਦੇ ਮਾਪਿਆਂ ਦਾ ਦਾ ਇਹ ਕਹਿਣਾ ਹੈ ਕਿ ਜੇ ਬੱਚਿਆਂ ਨੂੰ ਟੀਕਾਕਰਨ ਲੱਗ ਜਾਵੇ ਤਾਂ ਉਹ ਵੀ ਬੇਫ਼ਿਕਰ ਹੋ ਸਕਦੇ ਹਨ। ਇਸ ਤੋਂ ਇਲਾਵਾਂ ਕੋਰੋਨਾ ਤੇ ਓਮੀਕਰੋਨ ਦੀ ਲਹਿਰ ਤੋਂ ਬਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਬੱਚਿਆਂ ਦੀ ਪੜ੍ਹਾਈ ਬਹੁਤ ਖ਼ਰਾਬ ਹੋਈ ਸੀ। ਪਰ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋਣ ਤੋਂ ਬਚ ਜਾਵੇਗੀ। ਇਸ ਲਈ ਟੀਕਾਕਰਨ ਲਗਵਾਉਣਾ ਜਰੂਰੀ ਹੈ।

ਇਸ ਮਾਮਲੇ ਨੂੰ ਲੈ ਕੇ ਇਕ ਪਾਸੇ ਜਿੱਥੇ ਸਕੂਲ ਦੇ ਪ੍ਰਬੰਧਕ ਵੀ ਬੱਚਿਆਂ ਨੂੰ ਮੋਟੀਵੇਟ ਕਰਦੇ ਹਨ ਕਿ 15 ਤੋਂ 18 ਸਾਲ ਦੇ ਬੱਚਿਆਂ ਨੂੰ ਟੀਕਾਕਰਨ ਲਗਵਾਉਣਾ ਚਾਹੀਦਾ ਹੈ, ਇਸ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਆਪਣੇ ਕਰਵਾਉਣੀ ਚਾਹੀਦੀ ਹੈ। ਕਿਉਂਕਿ 3 ਜਨਵਰੀ ਤੋਂ ਪੂਰੇ ਭਾਰਤ ਵਿੱਚ ਇਹ ਟੀਕਾਕਰਨ ਬੱਚਿਆਂ ਨੂੰ ਲੱਗਣ ਜਾ ਰਿਹਾ ਹੈ। ਜਿਸ ਦੀ ਮੋਹਾਲੀ ਵਿੱਚ ਵੀ ਲੋਕ ਤੇ ਬੱਚੇ ਅਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ।

ਇਹ ਵੀ ਪੜੋ:- Covid Alert: ਚੰਡੀਗੜ੍ਹ ਪ੍ਰਸ਼ਾਸਨ ਦਾ ਫੈਸਲਾ, ਸੋਮਵਾਰ ਤੋਂ ਰੋਜ਼ਾਨਾ ਸੀਮਤ ਸਮੇਂ ਲਈ ਹੀ ਖੁੱਲ੍ਹੇਗੀ ਸੁਖਨਾ ਝੀਲ

ABOUT THE AUTHOR

...view details