ਪੰਜਾਬ

punjab

ETV Bharat / state

ਵਿਦੇਸ਼ ਵਿੱਚ ਰਹਿੰਦੇ ਨੌਜਵਾਨ ਨੂੰ ਮਾਪਿਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਤੀ ਵਿਦਾਈ - ਵੀਡੀਓ ਕਾਨਫੰਰੰਸਿੰਗ ਰਾਹੀਂ ਪੁੱਤਰ ਨੂੰ ਵਿਦਾਈ

ਮੋਹਾਲੀ ਦੇ ਸੈਕਟਰ 67 ਦੇ ਰਹਿਣ ਵਾਲੇ ਨੌਜਵਾਨ ਦਲਬੀਰ ਸਿੰਘ ਦੀ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਦਿੱਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਾਪੇ ਆਪਣੇ ਪੁੱਤਰ ਦੀ ਲਾਸ਼ ਭਾਰਤ ਮੰਗਵਾਉਣ ਵਿੱਚ ਅਸਮਰਥ ਸਨ ਜਿਸ ਕਰਕੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵਿਦਾਈ ਦਿੱਤੀ।

ਮੋਹਾਲੀ
ਫ਼ੋਟੋ

By

Published : Nov 30, 2019, 2:11 PM IST

ਮੋਹਾਲੀ: ਸੈਕਟਰ 67 ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਜਿਸ ਨੂੰ ਮਾਪਿਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਦਾਈ ਦਿੱਤੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਦਲਬੀਰ ਸਿੰਘ ਦੇ ਪਿਤਾ ਮਹਿਮਾ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦਾ ਪੁੱਤਰ ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ ਦੇ ਐਡਮਿੰਟਨ ਵਿੱਚ ਰਹਿ ਰਿਹਾ ਸੀ ਜਿਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।

ਵੀਡੀਓ

ਮਹਿਮਾ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਹਨ, ਕਿ ਉਹ ਆਪਣੇ ਪੁੱਤਰ ਦੀ ਲਾਸ਼ ਕੈਨੇਡਾ ਤੋਂ ਭਾਰਤ ਮੰਗਵਾ ਕੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਦਲਬੀਰ ਸਿੰਘ ਦੀ ਲਾਸ਼ ਕੈਨੇਡਾ ਤੋਂ ਭਾਰਤ ਲਿਆਉਣ ਦਾ ਖਰਚਾ 15 ਤੋਂ 20 ਲੱਖ ਰੁਪਏ ਆ ਜਾਵੇਗਾ ਜਿਸ ਦੇ ਚੱਲਦਿਆਂ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਦਾ ਅੰਤਿਮ ਸੰਸਕਾਰ ਕਰਵਾਉਣ ਲਈ ਕਹਿ ਦਿੱਤਾ। ਪੈਸਿਆਂ ਤੋਂ ਅਸਮਰਥ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅੰਤਿਮ ਵਿਦਾਈ ਦਿੱਤੀ।

For All Latest Updates

ABOUT THE AUTHOR

...view details