ਮੋਹਾਲੀ: ਜ਼ੀਰਕਪੁਰ ਦੇ ਢਕੌਲੀ ਦੀ ਕਮਿਊਨਿਟੀ ਹੈਲਥ ਸੈਂਟਰ ਦੀ ਓਪੀਡੀ ਨੂੰ ਸੋਮਵਾਰ ਨੂੰ ਮੁੜ ਤੋਂ ਖੋਲ੍ਹਿਆ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਇੱਕ ਕਰਮਚਾਰੀ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਕਮਿਊਨਿਟੀ ਹੈਲਥ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੈਲਥ ਸੈਂਟਰ ਦੇ ਸਾਰੇ ਕਰਮਚਾਰੀਆਂ ਦੀ ਜਾਂਚ ਕੀਤੀ ਗਈ।
ਜ਼ੀਰਕਪੁਰ 'ਚ ਮੁੜ ਤੋਂ ਖੁੱਲ੍ਹੀ ਕਮਿਊਨਿਟੀ ਹੈਲਥ ਸੈਂਟਰ ਦੀ ਓਪੀਡੀ
ਜ਼ੀਰਕਪੁਰ ਦੇ ਢਕੌਲੀ ਦੀ ਕਮਿਊਨਿਟੀ ਹੈਲਥ ਸੈਂਟਰ ਦੀ ਓਪੀਡੀ ਨੂੰ ਸੋਮਵਾਰ ਨੂੰ ਮੁੜ ਤੋਂ ਖੋਲ੍ਹਿਆ ਗਿਆ ਹੈ। ਹੈਲਥ ਸੈਂਟਰ ਦੀ ਐਸਐਮਓ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਅਹਿਤਿਆਤ ਵਰਤੀ ਜਾ ਰਹੀ ਹੈ।
ਜ਼ੀਰਕਪੁਰ 'ਚ ਮੁੜ ਤੋਂ ਖੁੱਲ੍ਹੀ ਕਮਿਊਨਿਟੀ ਹੈਲਥ ਸੈਂਟਰ ਦੀ ਓਪੀਡੀ
ਹੁਣ ਉਨ੍ਹਾਂ ਸਾਰੀਆਂ ਦੀ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਮੁੜ ਇਸ ਹੈਲਥ ਸੈਂਟਰ ਦੀ ਓਪੀਡੀ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਮੌਕੇ ਹੈਲਥ ਸੈਂਟਰ ਦੀ ਐਸਐਮਓ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਅਹਿਤਿਆਤ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕ ਸਮਾਜਕ ਦੂਰੀ ਦੀ ਪਾਲਣ ਕਰਨ ਤੇ ਮਾਸਕ ਪਾ ਕੇ ਆਉਣ ਇਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਸਪਤਾਲ ਦੇ ਸਾਰੇ ਗੇਟ 'ਤੇ ਸੈਨੇਟਾਇਜ਼ਰ ਰੱਖਿਆ ਗਿਆ ਹੈ।