ਕੁਰਾਲੀ: ਸਥਾਨਕ ਸ਼ਹਿਰ ਦੇ ਝਿੰਗੜਾਂ ਰੋਡ 'ਤੇ ਸਥਿਤ ਰਿੱਧੀ ਪੈਕੇਟ ਪ੍ਰਾਈਵੇਟ ਲਿਮਿਟੇਡ ਫੈਕਟਰੀ ਦੇ ਮਾਲਕ ਰਜਨੀਸ਼ ਕੁਮਾਰ ਦਾ ਅੱਜ ਜਨਮ ਦਿਨ ਸੀ, ਉਨ੍ਹਾਂ ਨੇ ਜਨਮ ਦਿਨ 'ਤੇ ਖਰਚਾ ਨਾ ਕਰਕੇ, ਉਸੇ ਪੈਸੇ ਨੂੰ ਬਚਾਅ ਕੇ ਕੁਰਾਲੀ ਸ਼ਹਿਰ ਦੀ ਨਗਰ ਕੌਂਸਲ ਨੂੰ ਸੈਨੇਟਾਈਜ਼ਰ ਮਸ਼ੀਨ ਭੇਂਟ ਕੀਤੀ ਹੈ। ਇਸ ਮਸ਼ੀਨ ਨੂੰ ਲੈਣ ਲਈ ਵਿਸ਼ੇਸ਼ ਤੌਰ 'ਤੇ ਐਸਡੀਐਮ ਖਰੜ ਹਿਮਾਂਸ਼ੂ ਜੈਨ ਕੁਰਾਲੀ ਪੁੱਜੇ।
ਉਨ੍ਹਾਂ ਨੇ ਫੈਕਟਰੀ ਮਾਲਕ ਨੂੰ ਜਨਮਦਿਨ ਨਾ ਮਨਾਉਣ ਦੀ ਜਗ੍ਹਾ ਉਸੇ ਪੈਸਿਆਂ ਨਾਲ ਕੀਤੇ ਚੰਗੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕੋਰੋਨਾ ਰੋਗ ਨਾਲ ਲੜਨ ਲਈ ਹਰ ਦੇਸ਼ ਵਾਸੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਹਰ ਇਨਸਾਨ ਵਿੱਚ ਜਿੰਨੀ ਸਮਰਥਾ ਹੈ, ਉਨ੍ਹਾਂ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਮਸ਼ੀਨ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਮਸ਼ੀਨ ਨੂੰ ਕੁਰਾਲੀ ਨਗਰ ਕੌਂਸਲ ਦੇ ਸਪੁਰਦ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਸੈਨੇਟਾਈਜ਼ਰ ਮਸ਼ੀਨ ਨਾਲ ਕੁਰਾਲੀ ਸ਼ਹਿਰ ਨੂੰ ਸੈਨੇਟਾਈਜ਼ ਕੀਤਾ ਜਾਵੇਗਾ ਤਾਂਕਿ ਇਸ ਰੋਗ ਦੀ ਚਪੇਟ ਵਿੱਚ ਕੋਈ ਵੀ ਸ਼ਹਿਰ ਵਾਸੀ ਨਾ ਆਵੇ।