ਮੋਹਾਲੀ: ਡੇਰਾ ਬੱਸੀ ਤੋਂ ਅਕਾਲੀ ਦਲ ਦੇ ਵਿਧਾਇਕ ਐਨਕੇ ਸ਼ਰਮਾ ਨੇ ਮਾਈਨਿੰਗ ਮਾਫੀਆ ਖ਼ਿਲਾਫ਼ ਸ਼ੇਰਪੁਰ ਤੋਂ ਮੋਹਾਲੀ ਡੀਸੀ ਦਫ਼ਤਰ ਤੱਕ ਰੋਸ ਰੈਲੀ ਕੱਢੀ। ਹਲਕੇ ਦੇ ਕਈ ਲੋਕ ਵਿਧਾਇਕ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਚ ਸ਼ਾਮਲ ਹੋਏ। ਐਨਕੇ ਸ਼ਰਮਾ ਨੇ ਸੂਬੇ ਦੀ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਡੇਰਾਬਸੀ 'ਚ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ।
ਮਾਈਨਿੰਗ ਮਾਫ਼ੀਆ ਵਿਰੁੱਧ ਅਕਾਲੀ ਵਿਧਾਇਕ ਨੇ ਖੋਲਿਆ ਮੋਰਚਾ, ਕੱਢੀ ਰੋਸ ਰੈਲੀ - ਵਿਧਾਇਕ ਐਨਕੇ ਸ਼ਰਮਾ
ਮਾਈਨਿੰਗ ਮਾਫ਼ੀਆ ਵਿਰੁੱਧ ਡੇਰਾ ਬੱਸੀ ਤੋਂ ਵਿਧਾਇਕ ਐਨਕੇ ਸ਼ਰਮਾ ਨੇ ਵੀ ਸੂਬਾ ਸਰਕਾਰ ਵਿਰੁੱਧ ਮੋਰਚਾ ਖੋਲਿਆ ਤੇ ਮੋਹਾਲੀ ਡੀਸੀ ਦਫ਼ਤਰ ਤੱਕ ਰੋਸ ਰੈਲੀ ਕੱਢੀ।
ਫ਼ੋਟੋ
ਐਨਕੇ ਸ਼ਰਮਾ ਦਾ ਕਹਿਣਾ ਹੈ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਗੁੰਡਾਰਾਜ ਹਰ ਪਾਸੇ ਫੈਲ ਗਿਆ ਹੈ। ਉਨ੍ਹਾਂ ਕਿਹਾ ਕਿ ਡੇਰਾਬਸੀ ਵਿਚ ਕਿਤੇ ਵੀ ਮਾਈਨਿੰਗ ਕਾਨੂੰਨੀ ਨਹੀਂ ਹੈ। ਇਸ ਸਾਲ ਮਾਈਨਿੰਗ ਹੁਣ ਤੱਕ ਚੱਲ ਰਹੀ ਹੈ। ਟੈਕਸ ਵਜੋਂ ਹਰ ਵਾਹਨ ਤੋਂ 4000 ਵਸੂਲਿਆ ਜਾਂਦਾ ਹੈ ਜੋ ਕਿ ਬਹੁਤ ਸ਼ਰਮਨਾਕ ਹੈ। ਐਨਕੇ ਸ਼ਰਮਾ ਨੇ ਕਿਹਾ ਕਿ ਡੈਮ ਦੇ ਨਾਲ ਲੱਗਦੇ ਖੇਤਰ ਵਿੱਚ ਵੀ ਬਹੁਤ ਮਾਈਨਿੰਗ ਹੋਈ ਹੈ ਜੋ ਡੈਮ ਲਈ ਵੀ ਖ਼ਤਰਾ ਸਾਬਤ ਹੋ ਸਕਦੀ ਹੈ।