ਪੰਜਾਬ

punjab

ETV Bharat / state

ਐਨ.ਕੇ ਸ਼ਰਮਾ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਿਹਾ ਡੰਗਰ ਮੰਤਰੀ

ਅਕਾਲੀ ਦਲ ਦੇ ਵਿਧਾਇਕ ਐਨ.ਕੇ ਸ਼ਰਮਾ ਨੇ ਲਾਲੜੂ ਵਿਖੇ ਗਊਸ਼ਾਲਾ 'ਚ ਹੋ ਰਹੀਆਂ ਗਊਆਂ ਦੀਆਂ ਮੌਤਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ 'ਤੇ ਅਣਗਿਹਲੀ ਕਰਨ ਦੇ ਦੋਸ਼ ਲਾਏ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਡੰਗਰ ਮੰਤਰੀ ਕਿਹਾ।

ਐਨ.ਕੇ ਸ਼ਰਮਾ ਨੇ ਸਿਹਤ ਮੰਤਰੀ ਨੂੰ ਆਖਿਆ ਡੰਗਰ ਮੰਤਰੀ
ਐਨ.ਕੇ ਸ਼ਰਮਾ ਨੇ ਸਿਹਤ ਮੰਤਰੀ ਨੂੰ ਆਖਿਆ ਡੰਗਰ ਮੰਤਰੀ

By

Published : Dec 28, 2019, 4:19 PM IST

ਮੋਹਾਲੀ : ਲਾਲੜੂ ਵਿਖੇ ਗਊਸ਼ਾਲਾ 'ਚ ਪਿਛਲੇ ਕਈ ਦਿਨਾਂ ਤੋਂ ਗਊਆਂ ਦੀ ਅਚਾਨਕ ਮੌਤ ਹੋ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਵਿਧਾਇਕ ਐਨ.ਕੇ ਸ਼ਰਮਾ ਨੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਸ ਮਾਮਲੇ ਦੀ ਜਾਂਚ ਸਬੰਧੀ ਮੰਗ ਪੱਤਰ ਸੌਂਪਿਆ।

ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਐਨ.ਕੇ ਸ਼ਰਮਾ ਨੇ ਕਿਹਾ ਕਿ ਬੀਤੇ ਦਿਨਾਂ ਤੋਂ ਲਾਲੜੂ ਵਿਖੇ ਸਥਿਤ ਗਊਸ਼ਾਲਾ 'ਚ ਗਊਆਂ ਦੀ ਅਚਾਨਕ ਮੌਤ ਹੋ ਰਹੀ ਹੈ। ਇਸ ਬਾਰੇ ਗਊਸ਼ਾਲਾ ਚਲਾਉਣ ਵਾਲੀ ਸੰਸਥਾ ਵੱਲੋਂ ਵੱਧ ਰਹੀ ਠੰਡ ਨੂੰ ਗਊਆਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਡਾਕਟਰਾਂ ਦੀ ਰਿਪੋਰਟ ਮੁਤਾਬਕ ਗਊਆਂ ਦੀ ਮੌਤ ਭੁੱਖਮਰੀ ਦੇ ਕਾਰਨ ਹੋਈ ਹੈ। ਹੁਣ ਤੱਕ ਇਸ ਗਊਸ਼ਾਲਾ 'ਚ 50 ਤੋਂ 60 ਗਊਆਂ ਦੀ ਮੌਤ ਹੋ ਚੁੱਕੀ ਹੈ।

ਐਨ.ਕੇ ਸ਼ਰਮਾ ਨੇ ਸਿਹਤ ਮੰਤਰੀ ਨੂੰ ਆਖਿਆ ਡੰਗਰ ਮੰਤਰੀ

ਐਨ.ਕੇ ਸ਼ਰਮਾ ਨੇ ਕਿਹਾ ਕਿ ਸੰਸਥਾ ਦੀ ਲਾਗ ਬੁੱਕ 'ਚ ਹਰੇ ਚਾਰੇ ਦੀ ਖ਼ਰੀਦ ਦਾ ਵੇਰਵਾ ਦਰਜ ਹੈ ਪਰ ਅਸਲ 'ਚ ਪਸ਼ੂਆਂ ਨੂੰ ਖ਼ਰਾਬ ਚਾਰਾ ਦਿੱਤਾ ਜਾ ਰਿਹਾ ਹੈ। ਇਸ ਨਾਲ ਪਸ਼ੂ ਬਿਮਾਰ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਸਬੰਧੀ ਮੰਗ ਪੱਤਰ ਸੌਂਪਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਗਊਸ਼ਾਲਾ ਚਲਾਉਣ ਵਾਲੀ , " ਧਿਆਨ ਫਾਂਊਡੇਸ਼ਨ " ਤੇ ਇਸ ਨਾਲ ਸਬੰਧਤ ਮੰਤਰੀਆਂ ਦੀ ਜਾਂਚ ਕਰਵਾਏ ਜਾਣ ਦੀ ਅਪੀਲੀ ਕੀਤੀ ਹੈ।

ਹੋਰ ਪੜ੍ਹੋ : ਲੁਧਿਆਣਾ 'ਚ ਵਾਪਰੇ ਦਰਰਦਨਾਕ ਹਾਦਸੇ ਦੀ ਸੀਸੀਟੀਵੀ ਫ਼ੁਟੇਜ਼ ਆਈ ਸਾਹਮਣੇ, ਵੇਖੋ ਵੀਡੀਓ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਬਲਬੀਰ ਸਿੰਘ ਸਿੱਧੂ ਨੂੰ ਡੱਗਰ ਮੰਤਰੀ ਆਖਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਇਸ ਗਊਸ਼ਾਲਾ ਲਈ ਸੱਤ ਲੱਖ ਰੁਪਏ ਦਿੱਤੇ ਗਏ ਸਨ ਪਰ ਅਜੇ ਤੱਕ ਇਹ ਰੁਪਏ ਸਹੀ ਤਰੀਕੇ ਨਾਲ ਗਊਆਂ ਦੀ ਦੇਖਭਾਲ ਲਈ ਨਹੀਂ ਖ਼ਰਚੇ ਗਏ। ਉਨ੍ਹਾਂ ਕਿਹਾ ਕਿ ਗਊਸ਼ਾਲਾ ਚਲਾਉਣ ਵਾਲੀ ਸੰਸਥਾ ਲੋਕਾਂ ਤੋਂ ਚੰਦਾ ਇੱਕਠਾ ਕਰਨ ਦੇ ਨਾਲ-ਨਾਲ ਸਰਕਾਰ ਕੋਲੋਂ ਵੀ ਪੈਸਾ ਲੈਂਦੀ ਹੈ। ਪੈਸਾ ਹੋਣ ਦੇ ਵਾਬਜੂਦ ਗਊਆਂ ਦੀ ਦੇਖਭਾਲ ਲਈ ਪੈਸਾ ਨਹੀਂ ਖ਼ਰਚ ਕੀਤਾ ਜਾ ਰਿਹਾ। ਉਨ੍ਹਾਂ ਆਖਿਆ ਕਿ ਮੌਜੂਦਾ ਪੰਜਾਬ ਸਰਕਾਰ ਇਸ 'ਤੇ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦੇ ਇਸ ਮਾਮਲੇ ਦੀ ਜਾਂਚ ਕਰਕੇ ਇਸ ਮਾਮਲੇ ਦੇ ਮੁਲਜ਼ਮਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਤਿੱਖਾ ਸੰਘਰਸ਼ ਕਰਨਗੇ।

ABOUT THE AUTHOR

...view details