ਜ਼ੀਰਕਪੁਰ: ਅੱਜ ਜ਼ੀਰਕਪੁਰ 'ਚ ਐਨ ਕੇ ਸ਼ਰਮਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕਾਂਗਰਸ ਉੱਤੇ ਵਾਰਡਬੰਦੀ ਵਿੱਚ ਘਪਲਾ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਵਾਰਡਬੰਦੀ ਦੇ ਦੌਰਾਨ ਦੁਪਿੰਦਰ ਸਿੰਘ ਢਿੱਲੋਂ ਨੇ ਘਪਲੇਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਰਡਬੰਦੀ ਨੂੰ ਇਸ ਤਰੀਕੇ ਕਰ ਦਿੱਤਾ ਗਿਆ ਹੈ ਕਿ ਜੇਕਰ ਬਲਟਾਣਾ ਦੇ 'ਚ ਵੋਟ ਹੈ ਤਾਂ ਉਹਦਾ ਵਾਰਡ ਕਿਤੇ ਹੋਰ ਬਣਾ ਦਿੱਤਾ ਗਿਆ ਹੈ ਤਾਂ ਜੋ ਉਹਨੂੰ ਪਤਾ ਹੀ ਨਾ ਲੱਗੇ ਕਿ ਉਮੀਦਵਾਰ ਦੀ ਵੋਟ ਕਿੱਥੇ ਪੈਣੀ ਹੈ।
ਐਨ ਕੇ ਸ਼ਰਮਾ ਨੇ ਦੱਸਿਆ ਕਿ ਚੋਣ ਤੋਂ ਪਹਿਲਾਂ ਜਿਹੜੀ ਇੱਕ ਵੋਟਰਾਂ ਦੀ ਸੂਚੀ ਜਾਰੀ ਹੁੰਦੀ ਹੈ ਉਹ ਸੂਚੀ ਦੀਪਿੰਦਰ ਸਿੰਘ ਢਿੱਲੋਂ ਅਤੇ ਹੋਰ ਕਾਂਗਰਸੀ ਆਗੂਆਂ ਨੇ ਅਫ਼ਸਰਾਂ ਨਾਲ ਮਿਲ ਕੇ ਉਨ੍ਹਾਂ ਲੋਕਾਂ ਦੀ ਵੋਟਾਂ ਕੱਟ ਦਿੱਤੀਆਂ ਹਨ ਜਿਹੜੇ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਜਾਂ ਅਕਾਲੀ ਦਲ ਦੇ ਹਨ ਅਤੇ ਜਾਂ ਆਮ ਆਦਮੀ ਪਾਰਟੀ ਦੇ ਹਨ।