ਪੰਜਾਬ

punjab

ETV Bharat / state

ਜਗਦੀਸ਼ ਗਗਨੇਜਾ ਕਤਲ ਮਾਮਲੇ 'ਚ ਅਦਾਲਤ ਨੇ ਪੁਲਿਸ ਤੋਂ ਮੰਗਿਆ ਜਾਂਚ ਰਿਕਾਰਡ

ਆਰਐੱਸਐੱਸ ਆਗੂ ਜਗਦੀਸ਼ ਗਗਨੇਜਾ ਕਤਲ ਮਾਮਲੇ ਦੀ ਸੁਣਵਾਈ 20 ਫਰਵਰੀ ਤੱਕ ਟਾਲ ਦਿੱਤੀ ਗਈ ਹੈ। ਐਨਆਈਏ ਅਦਾਲਤ ਨੇ ਇਸ ਕੇਸ ਦਾ ਜਾਂਚ ਰਿਕਾਰਡ ਮੰਗਿਆ ਹੈ।

nia special court
ਫ਼ੋਟੋ

By

Published : Jan 31, 2020, 4:32 AM IST

ਮੋਹਾਲੀ: ਆਰਐੱਸਐੱਸ ਆਗੂ ਜਗਦੀਸ਼ ਗਗਨੇਜਾ ਕਤਲ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਹੋਈ। ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਜਾਂਚ ਪੜਤਾਲ ਸਬੰਧੀ ਰਿਕਾਰਡ ਜਲੰਧਰ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਪਿਆ ਹੈ ਜਿਸ ਸਬੰਧੀ ਐਨਆਈਏ ਅਦਾਲਤ ਵੱਲੋਂ ਹੁਕਮ ਦਿੱਤੇ ਗਏ ਸਨ ਕਿ ਉਹ ਰਿਕਾਰਡ ਪੇਸ਼ ਕੀਤਾ ਜਾਵੇ ਪਰ ਪੰਜਾਬ ਪੁਲਿਸ ਜਾਂ ਅਦਾਲਤੀ ਸਟਾਫ ਵੱਲੋਂ ਸਬੰਧਿਤ ਰਿਕਾਰਡ ਐਨਆਈਏ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ। ਐਨਆਈਏ ਨੇ ਜਲੰਧਰ ਡਿਵੀਜ਼ਨ ਨੰਬਰ ਚਾਰ ਦੇ ਐਸਐਚਓ ਨੂੰ ਨਿੱਜੀ ਤੌਰ ਤੇ ਉਕਤ ਸਾਰਾ ਰਿਕਾਰਡ ਪੇਸ਼ ਕਰਨ ਲਈ 20 ਫਰਵਰੀ ਤੱਕ ਨੋਟਿਸ ਜਾਰੀ ਕੀਤਾ ਹੈ।

ਵੀਡੀਓ
ਇਸ ਮਾਮਲੇ ਵਿੱਚ ਐੱਨਆਈਏ, ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਧਰਮਿੰਦਰ ਸਿੰਘ ਗੁਗਨੀ, ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ, ਰਵੀਪਾਲ ਪਹਾੜ, ਮੁਲਕ ਸਿੰਘ, ਪ੍ਰਵੇਜ਼ ਅਤੇ ਅਨਿਲ ਕਾਲਾ ਖ਼ਿਲਾਫ਼ ਐੱਨਆਈਏ ਅਦਾਲਤ ਵਿੱਚ ਧਾਰਾ 302, 379, 419 120ਬੀ ,34 ਅਸਲਾ ਐਕਟ ਤਹਿਤ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ।


ਇਹ ਸਾਰੇ ਨਾਮਜ਼ਦ ਸਾਰੇ ਮੁਲਜ਼ਮ ਇਸ ਸਮੇਂ ਤਿਹਾੜ ਜੇਲ੍ਹ ਦੇ ਵਿੱਚ ਬੰਦ ਹਨ। ਐੱਨਆਈਏ ਵੱਲੋਂ ਇਸ ਮਾਮਲੇ ਵਿੱਚ ਸ਼ੇਰਾਂ ਅਤੇ ਬੱਗਾ ਨੂੰ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਜਦੋਂ ਕਿ ਜੱਗੀ ਜੌਹਲ ਤੇ ਵਿਦੇਸ਼ ਤੋਂ ਫੰਡਿੰਗ ਕਰਨ ਦਾ ਦੋਸ਼ ਹੈ। ਇੰਝ ਹੀ ਗੁਗਨੀ ਤੇ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਅਤੇ ਉਸ ਦੇ ਮੈਨੇਜਰ ਰਹੇ ਅਨਿਲ ਕਾਲਾ ਤੇ ਹਥਿਆਰ ਅੱਗੇ ਸਪਲਾਈ ਕਰਨ ਲਈ ਮਦਦ ਕਰਨ ਦਾ ਦੋਸ਼ ਹੈ। ਮਲੂਕ, ਪ੍ਰਵੇਜ਼ ਅਤੇ ਪਹਾੜ ਸਿੰਘ ਵਾਸੀ ਯੂਪੀ ਤੇ ਹਥਿਆਰ ਬਣਾਉਣ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਇਲਜ਼ਾਮ ਹੈ। ਮਨਪ੍ਰੀਤ ਸਿੰਘ ਰਵੀਪਾਲ ਅਤੇ ਅਮਰਿੰਦਰ ਸਿੰਘ ਨੇ ਨਾਮਜ਼ਦ ਮੁਲਜ਼ਮਾਂ ਦੀ ਹਰ ਪੱਖੋਂ ਮਦਦ ਕੀਤੀ ਦੱਸੀ ਗਈ ਹੈ।

ABOUT THE AUTHOR

...view details