ਮੁਹਾਲੀ: ਪੰਜਾਬ ਪੁਲਿਸ ਦੀ ਮੁਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈਡਕੁਆਟਰ ’ਤੇ ਸੋਮਵਾਰ ਦੇਰ ਰਾਤ ਹਮਲਾ ਹੋਇਆ, ਇਸ ਨਾਲ ਦਫਤਰ ਦੇ ਸ਼ੀਸ਼ੇ ਟੁੱਟ ਗਏ। ਇਸ ਹਮਲੇ ਤੋਂ ਗ੍ਰੇਨੇਡ ਜਾਂ ਰਾਕੇਟ ਹਮਲੇ ਦੇ ਖਦਸ਼ਾ ਜਤਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮਾਮਲੇ ਦੀ ਜਾਂਚ ਦੇ ਲਈ ਘਟਨਾ ਸਥਾਨ ’ਤੇ ਐਨਆਈਏ ਅਤੇ ਫੌਜ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
'ਖੇਤਰ ਦਾ ਲੈ ਰਹੀਆਂ ਹਨ ਜਾਇਜ਼ਾਂ': ਦੱਸ ਦਈਏ ਕਿ ਘਟਨਾ ਸਥਾਨ ’ਤੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਦੇ ਨਾਲ-ਨਾਲ ਐਨਆਈਏ ਅਤੇ ਫੌਜ ਵੱਲੋਂ ਕੀਤੀ ਜਾ ਰਹੀ ਹੈ। ਘਟਨਾ ਵਾਲੀ ਸਥਾਨ ਦੇ ਖਾਲੀ ਥਾਵਾਂ ’ਤੇ ਜਾਂਚ ਕੀਤੀ ਜਾ ਰਹੀ ਹੈ। ਟੀਮਾਂ ਵੱਲੋਂ ਉਸ ਥਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਥਾਂ ਤੋਂ ਇਹ ਹਮਲਾ ਕੀਤਾ ਗਿਆ ਹੈ।
'ਮਾਮਲੇ ਚ ਕੁਝ ਗ੍ਰਿਫਤਾਰੀਆਂ ਹੋਈਆਂ ਹਨ':ਮਾਮਲੇ ਸਬੰਧੀ ਸੀਐੱਮ ਮਾਨ ਨੇ ਕਿਹਾ ਬੀਤੇ ਦਿਨ ਨਾਲ ਹੋਇਆ ਧਮਾਕੇ ਤੇ ਪੂਰੀ ਡਿਟੇਲ ਨਿਕਲ ਰਹੀਆਂ ਹਨ। ਮਾਮਲੇ ’ਚ ਕੁਝ ਗ੍ਰਿਫਤਾਰੀਆਂ ਹੋਈਆਂ ਹਨ,ਕੁਝ ਹੋਰ ਗ੍ਰਿਫਤਾਰੀਆਂ ਹੋ ਜਾਣਗੀਆਂ। ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸਨੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਜ ਸ਼ਾਮ ਤੱਕ ਕਾਫੀ ਕੁਝ ਕਲੀਅਰ ਹੋ ਜਾਵੇ। ਇਸ ਇੰਟੇਲੀਜੈਂਸ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।