ਪੰਜਾਬ

punjab

ETV Bharat / state

ਨਿਉਜ਼ੀਲੈਂਡ ਸਰਕਾਰ ਭਾਰਤੀ ਕਾਮਿਆਂ ਨੂੰ ਵੀਜ਼ਾ ਖ਼ਤਮ ਹੋਣ ਤੋਂ ਪਹਿਲਾਂ ਬੁਲਾਵੇ: ਪੀੜਤ

ਵਰਕ ਅਤੇ ਸਟੱਡੀ ਵੀਜ਼ੇ 'ਤੇ ਵਿਦੇਸ਼ ਜਾਣ ਤੋਂ ਰੋਕੇ ਹੋਏ ਵਿਅਕਤੀਆਂ ਨੇ ਮੋਹਾਲੀ ਦੇ ਲੇਜ਼ਰ ਵੇਲੀ ਪਾਰਕ ਵਿਖੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਆਗਿਆ ਦਿੱਤੀ ਜਾਵੇ।

By

Published : Nov 23, 2020, 7:16 PM IST

ਫ਼ੋਟੋ
ਫ਼ੋਟੋ

ਮੋਹਾਲੀ: ਵਰਕ ਅਤੇ ਸਟੱਡੀ ਵੀਜ਼ੇ 'ਤੇ ਵਿਦੇਸ਼ ਜਾਣ ਤੋਂ ਰੋਕੇ ਹੋਏ ਵਿਅਕਤੀਆਂ ਨੇ ਮੋਹਾਲੀ ਦੇ ਲੇਜ਼ਰ ਵੇਲੀ ਪਾਰਕ ਵਿਖੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਆਗਿਆ ਦਿੱਤੀ ਜਾਵੇ।

ਵੇਖੋ ਵੀਡੀਓ

ਪੀੜਤ ਲੋਕਾਂ ਨੇ ਕਿਹਾ ਕਿ ਕੋਰੋਨਾ ਕਰਕੇ ਸਰਕਾਰ ਨੇ ਵਿਦੇਸ਼ ਜਾਣ ਉੱਤੇ ਰੋਕ ਲਗਾਈ ਹੋਈ ਹੈ। ਵਿਦੇਸ਼ ਨਾ ਜਾਣ ਕਾਰਨ ਉਨ੍ਹਾਂ ਦਾ ਵਿੱਦਿਅਕ ਸੈਸ਼ਨ ਵੀ ਖ਼ਰਾਬ ਹੋ ਰਹੇ ਹਨ ਅਤੇ ਬੇਰੁਜ਼ਗਾਰੀ ਦੀ ਦਿੱਕਤ ਵੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਕ੍ਰਿਕਟ ਟੀਮਾਂ ਅਤੇ ਫ਼ਿਲਮੀ ਕਲਾਕਾਰ ਵਿਦੇਸ਼ ਜਾ ਸਕਦੇ ਹਨ ਪਰ ਸਟੂਡੈਂਟ ਅਤੇ ਹੋਰ ਲੋਕ ਵਿਦੇਸ਼ ਨਹੀਂ ਜਾ ਸਕਦੇ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਵੀ ਵਿਦੇਸ਼ ਜਾਣ ਦੀ ਪਰਮਿਸ਼ਨ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਿਉਜ਼ੀਲੈਂਡ ਸਰਕਾਰ ਵੱਲੋਂ ਦਿੱਤੇ ਵੀਜ਼ੇ ਵੀ ਹੁਣ ਖ਼ਤਮ ਹੋਣ ਦੀ ਕਗਾਰ ਉੱਤੇ ਹਨ ਜਿਨ੍ਹਾਂ ਨੂੰ ਪਰਮਿਸ਼ਨ ਦਿੱਤੀ ਜਾਵੇ।

ਦੱਸਣਯੋਗ ਹੈ ਕਿ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਤੋਂ ਪਹਿਲਾ ਜਿਹੜੇ ਵਿਦੇਸ਼ ਤੋਂ ਲੋਕ ਭਾਰਤ ਆਏ ਸੀ ਉਨ੍ਹਾਂ ਨੂੰ ਹੁਣ ਵਾਪਸ ਵਿਦੇਸ਼ ਜਾਣ ਦੇ ਵੀਜ਼ੇ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ।

ABOUT THE AUTHOR

...view details