ਮੋਹਾਲੀ: ਕੋਰੋਨਾ ਦੇ ਮਰੀਜ਼ਾਂ ਦੀ ਵਧਦੀ ਸੰਖਿਆ ਦੇ ਚਲਦੇ ਸਿਹਤ ਵਿਭਾਗ ਨੇ ਹੁਣ ਫੇਜ਼-6 ਦੇ ਸਿਵਲ ਹਸਪਤਾਲ ਨੂੰ ਨਵਾਂ ਕੋਵਿਡ ਸੈਂਟਰ ਬਣਾਉਣ ਦਾ ਫ਼ੈਸਲਾ ਲਿਆ ਹੈ। ਸਿਵਲ ਹਸਪਤਾਲ ਵਿੱਚ ਓਪੀਡੀ ’ਚ ਆਏ ਮਰੀਜਾ ਨੂੰ ਵੀ ਜਾਂਚ ਦੌਰਾਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਫੇਜ਼-6 ਦੇ ਹਸਪਤਾਲ ਤੋਂ ਸਮਾਨ ਚੁੱਕ ਕੇ ਫੇਜ਼-8 ਦੇ ਹਸਪਤਾਲ ਵਿੱਚ ਲਜਾਇਆ ਗਿਆ ਹੈ ਜਿਥੇ ਆਮ ਲੋਕਾਂ ਦਾ ਇਲਾਜ਼ ਕੀਤਾ ਜਾਵੇਗਾ। ਜਦਕਿ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਸਿਰਫ਼ ਕੋਵਿਡ ਦੇ ਮਰੀਜ਼ਾ ਦਾ ਹੀ ਇਲਾਜ ਕੀਤਾ ਜਾਵੇਗਾ।
ਮੋਹਾਲੀ ਸਿਵਲ ਹਸਪਤਾਲ ਨੂੰ ਬਣਾਇਆ ਕੋਵਿਡ ਕੇਅਰ ਦਾ ਨਵਾਂ ਸੈਂਟਰ ਇਹ ਵੀ ਪੜੋ: ਸੁੱਚਾ ਸਿੰਘ ਜਵੰਦਾ ਕਿਵੇਂ ਬਣਿਆ ਸੁੱਚਾ ਸਿੰਘ ਸੂਰਮਾ, ਜਾਣੋ
ਦੱਸ ਦਈਏ ਕਿ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਾ ਹੋਣ ਕਾਰਨ ਉਹ ਖੱਜਲ ਖੁਆਰ ਹੋ ਰਹੇ ਹਨ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਐੱਚ.ਐੱਸ. ਚੀਮਾ ਨੇ ਦੱਸਿਆ ਕਿ ਫਿਲਹਾਲ ਕੁਝ ਸਮੇਂ ਲਈ ਸਿਵਲ ਹਸਪਤਾਲ ’ਚ ਐਮਰਜੈਂਸੀ ਇੱਥੇ ਹੀ ਚਾਲੂ ਰੱਖੀ ਜਾਏਗੀ, ਪਰ ਇਸ ਤੋਂ ਬਾਅਦ ਐਮਰਜੈਂਸੀ ਨੂੰ ਵੀ ਈਐਸਆਈ ਹਸਪਤਾਲ ਦੇ ਨਾਲ-ਨਾਲ ਏਐਸਆਈ ਫੇਜ਼-8 ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਹੈਲਥ ਡਿਪਾਰਟਮੈਂਟ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੰੜੂਆਂ ਵਿੱਚ 100 ਬੈੱਡ ਦਾ ਕੋਵਿਡ ਕੇਅਰ ਸੈਂਟਰ ਬਣਾਇਆ ਹੋਇਆ ਹੈ। ਜਿਸ ਲਈ ਹਸਪਤਾਲ ਵਿੱਚ ਆਉਣ ਜਾਣ ਵਾਲੇ ਹੋਰ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਅਤੇ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ ਇਸ ਲਈ ਐਮਰਜੈਂਸੀ ਨੂੰ ਇਹ ਸਹੀ ਟਾਈਮ ’ਤੇ ਤਬਦੀਲ ਕਰਨਾ ਜ਼ਰੂਰੀ ਹੈ।
ਮੋਹਾਲੀ ਸਿਵਲ ਹਸਪਤਾਲ ਨੂੰ ਬਣਾਇਆ ਕੋਵਿਡ ਕੇਅਰ ਦਾ ਨਵਾਂ ਸੈਂਟਰ ਡਾਕਟਰ ਦੇ ਦੱਸਿਆ ਕਿ ਫੇਜ਼-6 ਦੇ ਹਸਪਤਾਲ ਵਿੱਚ ਕੁਝ ਡਾਕਟਰ ਪਹਿਲਾਂ ਦੀ ਮੌਜੂਦ ਹਨ ਤੇ ਕੁਝ ਹੋ ਭੇਜੇ ਜਾਣਦੇ ਕਿਉਂਕਿ ਕੋਰੋਨਾ ਮਰੀਜ਼ਾ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ।
ਇਹ ਵੀ ਪੜੋ: 1000 ਤੋਂ ਵੱਧ ਸਸਕਾਰ ਕਰ ਚੁੱਕੀ ਹੈ ਲੁਧਿਆਣਾ ਦੀ 'ਸਸਕਾਰ ਟੀਮ'