ਮੁਹਾਲੀ: ਕੁਰਾਲੀ ਦੇ ਇਨਫੈਟ ਜੀਜ਼ਸ ਕਾਨਵੈਂਟ ਸਕੂਲ ਦੇ ਵਿਦਿਆਰਥੀ ਤੇ ਪਿੰਡ ਬਜੀਦਪੁਰ ਦੇ ਵਸਨੀਕ ਨਵਰਾਜ ਸਿੰਘ ਖਰਬ ਦੀ ਪੰਜਾਬ ਵੱਲੋਂ ਨੈਸ਼ਨਲ ਖੇਡਾਂ (ਸਕੂਲ ) ਲਈ ਚੋਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਾਫਟ ਟੈਨਿਸ ਪੰਜਾਬ ਦੇ ਸਕੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਦਿਵਾਸ (ਮੱਧ ਪ੍ਰਦੇਸ਼) ਵਿੱਚ ਹੋ ਰਹੀਆਂ 65ਵੀਆਂ ਨੈਸ਼ਨਲ ਸਕੂਲ ਖੇਡਾਂ ਲਈ ਸਾਫ਼ਟ ਟੈਨਿਸ ਦੀ ਪੰਜਾਬ ਵੱਲੋਂ ਭੇਜੀ ਜਾਣ ਵਾਲੀ (ਅੰਡਰ14) ਟੀਮ ਦੀ ਚੋਣ ਸਬੰਧੀ ਲਈ ਗਈ ਟਰਾਇਲ ਦੌਰਾਨ ਜਿੱਥੇ ਹੋਰਨਾਂ ਜਿਲਿਆਂ ਦੇ ਸਕੂਲੀ ਵਿਦਿਆਰਥੀ ਵੀ ਚੁਣੇ ਗਏ ਹਨ, ਉਥੇ ਨਵਰਾਜ ਦੀ ਖੇਡ ‘ਚ ਲਾਗਨ ਸਦਕਾ ਮੁੱਖ ਤੌਰ ਤੇ ਟਰੇਂਡ ਖਿਡਾਰੀ ਵੱਜੋਂ ਚੋਣ ਹੋਈ ਹੈ।
ਨਵਰਾਜ ਖਰਬ ਦੀ ਸਟੇਟ ਵੱਲੋਂ ਨੈਸ਼ਨਲ ਖੇਡਾਂ ਲਈ ਹੋਈ ਚੋਣ - mohali news
ਕੁਰਾਲੀ ਦੇ ਇਨਫੈਟ ਜੀਜ਼ਸ ਕਾਨਵੈਂਟ ਸਕੂਲ ਦੇ ਵਿਦਿਆਰਥੀ ਤੇ ਪਿੰਡ ਬਜੀਦਪੁਰ ਦੇ ਵਸਨੀਕ ਨਵਰਾਜ ਸਿੰਘ ਖਰਬ ਦੀ ਪੰਜਾਬ ਵੱਲੋਂ ਨੈਸ਼ਨਲ ਖੇਡਾਂ (ਸਕੂਲ ) ਲਈ ਚੋਣ ਕੀਤੀ ਗਈ
ਨਵਰਾਜ ਖਰਬ
ਜਿਸ ਸਦਕਾ ਉਨ੍ਹਾਂ ਨੂੰ ਸਿਲੈਕਟ ਹੋਈ ਟੀਮ ਤੇ ਅਜਿਹੇ ਵਿਦਿਆਰਥੀਆਂ ਦੇ ਵਿਸ਼ਵਾਸ਼ ਨਾਲ ਖੇਡਾਂ ‘ਚ ਸਫ਼ਲ ਰਹਿਣ ਦੀ ਪੂਰੀ ਆਸ ਹੈ।ਨਵਰਾਜ ਦੇ ਪਿਤਾ ਰਾਜਿੰਦਰ ਸਿੰਘ ਖਰਬ ਤੇ ਮਾਤਾ ਮਨਜੀਤ ਕੌਰ ਨੇ ਖੁਸ਼ੀ ਦਾ ਪ੍ਰਗਟਾਵਾਂ ਕਰਦਿਆਂ ਕਿਹਾ ਕਿ ਉਹ ਆਪਣੇ ਸਪੁੱਤਰ ਦੀ ਖੇਡਾਂ ‘ਚ ਰੁੱਚੀ ਅਨੁਸਾਰ ਪੂਰੀ ਤਿਆਰੀ ਕਰਵਾ ਰਹੇ ਹਨ। ਇਸ ਲਈ ਜਿਥੇ ਉਨ੍ਹਾਂ ਸਮੇਤ ਪੂਰੇ ਨਗਰ ਵਾਸੀਆਂ ਲਈ ਮਾਣ ਮਹਿਸੂਸ ਹੋ ਰਿਹਾ ਹੈ, ਉਥੇ ਨਵਰਾਜ ਵੱਲੋਂ ਖੇਡ ਮੁਕਾਬਲੇ ਦੌਰਾਨ ਟੀਮ ਦੀ ਜਿੱਤ ‘ਚ ਪੂਰਾ ਰੋਲ ਨਿਭਾਉਣ ਦਾ ਵੀ ਭਰੋਸਾ ਹੈ। ਨਵਰਾਜ ਨੇ ਵੀ ਪੂਰੇ ਇਰਾਦੇ ਨਾਲ ਟੀਮ ਦੀ ਸਫ਼ਲਤਾ ਦਾ ਪ੍ਰਗਟਾਵਾ ਕੀਤਾ ਹੈ।