ਮੁਹਾਲੀ: ਕੌਮਾਂਤਰੀ ਸ਼ੂਟਰ ਨਮਨਵੀਰ ਬਰਾੜ (Namanveer Brar) ਵੱਲੋਂ ਮੁਹਾਲੀ ਵਿਖੇ ਆਪਣੇ ਰਿਹਾਇਸ਼ ਚ ਖੁਦਕੁਸ਼ੀ (Suicide) ਕੀਤੀ ਗਈ ਹੈ। ਨਮਨਵੀਰ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ। ਨਮਨਵੀਰ (Namanveer Brar) ਮੁਹਾਲੀ ਵਿਖੇ ਸੈਕਟਰ 71 ਦੇ ਮਕਾਨ ਨੰਬਰ 1097 ਵਿੱਚ ਆਪਣੇ ਪਰਿਵਾਰ ਨੇ ਨਾਲ ਰਹਿ ਰਿਹਾ ਸੀ। ਇਸ ਘਟਨਾ ਨੂੂੰ ਲੈਕੇ ਪਰਿਵਾਰ ਅਤੇ ਉਸਦੇ ਚਾਹੁਣ ਵਾਲਿਆਂ ਵਿੱਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਨਾਮੀ ਸ਼ੂਟਰ ਵੱਲੋਂ ਖੁਦਕੁਸ਼ੀ ਕਿਉਂ ਕੀਤੀ ਗਈ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਨੇ ਘਟਨਾ ਸਥਾਨ ਉੱਪਰ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲਾ ਹਾਈ ਪ੍ਰੋਫਾਇਲ ਹੋਣ ਦੇ ਚੱਲਦੇ ਪੁਲਿਸ ਨੇ ਘਰ ਨੂੰ ਚਾਰੇ ਪਾਸਿਆਂ ਤੋਂ ਘੇਰਾਬੰਦੀ ਕੀਤੀ ਗਈ ਹੈ। ਪੁਲਿਸ ਵੱਲੋਂ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਸ ਮੌਕੇ ਏਸਪੀ ਹਰਵਿੰਦਰ ਵਿਰਕ ਅਤੇ ਥਾਨਾ ਮਟੌਰ ਦੇ ਐਸਐਸਓ ਪੁਲਿਸ ਟੀਮ ਸਮੇਤ ਮੌਕੇ ਉੱਤੇ ਪਹੁੰਚੇ। ਹਾਲਾਂਕਿ ਮਾਮਲੇ ਵਿੱਚ ਹੁਣੇ ਕੋਈ ਵੀ ਅਧਿਕਾਰੀ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ।
ਨਮਨਵੀਰ ਬਰਾੜ ਦਾ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦੁਪਹਿਰ ਬਾਅਦ ਪੋਸਟਮਾਰਟਮ ਕਰਵਾ ਕੇ ਉਸ ਦੀ ਮ੍ਰਿਤਕ ਦੇਹ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਮਾਮਲੇ ਦੀ ਜਾਂਚ ਕਰੇ ਆਈਓ ਤੱਕ ਕੋਈ ਵੀ ਅਧਿਕਾਰੀ ਕੁਝ ਵੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਿਹਾ ਹੈ।
ਟਰੈਪ ਨਿਸ਼ਾਨੇਬਾਜ ਬਰਾੜ ਇਸ ਸਾਲ ਮਾਰਚ ਵਿੱਚ ਦਿੱਲੀ ਨਿਸ਼ਾਨੇਬਾਜੀ ਵਿਸ਼ਵ ਕੱਪ ਦੇ ਹੇਠਲੇ ਯੋਗਤਾ ਸਕੋਰ ਵਰਗ ਵਿੱਚ ਚੌਥੇ ਸਥਾਨ ਉੱਤੇ ਰਹੇ ਸਨ । 2015 ਵਿੱਚ ਉਨ੍ਹਾਂ ਨੇ ਦੱਖਣ ਕੋਰੀਆ ਦੇ ਗਵਾਂਗਝੂ ਵਿੱਚ ਵਰਲਡ ਯੂਨੀਵਰਸਿਟੀ ਦੇ ਡਬਲ ਟਰੈਪ ਸ਼ੂਟਿੰਗ ਇਵੈਂਟ ਵਿੱਚ ਕਾਂਸੀ ਪਦਕ ਜਿੱਤਿਆ ਸੀ। ਨਮਨਵੀਰ 2013 ਵਿੱਚ ਫਿਨਲੈਂਡ ਵਿੱਚ ਦੇਸ਼ ਲਈ ਗੋਲਡ ਮੈਡਲ ਜਿੱਤ ਚੁੱਕੇ ਸਨ। ਨਮਨਵੀਰ ਨੇ ਸ਼ੂਟਿੰਗ ਆਪਣੇ ਕਾਲਜ ਵਿੱਚ ਗਰੇਜੂਏਸ਼ਨ ਦੇ ਦੂਜੇ ਸਾਲ ਵਿੱਚ ਸ਼ੁਰੂ ਕੀਤੀ ਅਤੇ ਉਹ ਥੋੜ੍ਹੇ ਸਮਾਂ ਵਿੱਚ ਹੀ ਇੱਕ ਸਫਲ ਨਿਸ਼ਾਨੇਬਾਜ ਬਣਕੇ ਸਾਰਿਆਂ ਦੇ ਸਾਹਮਣੇ ਆ ਗਏ ਸਨ। ਉਨ੍ਹਾਂ ਦੇ ਪਿਤਾ ਅਰਵਿੰਦਰ ਸਿੰਘ ਬਰਾੜ ਅਤੇ ਮਾਂ ਹਰਪ੍ਰੀਤ ਕੌਰ ਬਰਾੜ ਹਮੇਸ਼ਾ ਉਨ੍ਹਾਂ ਨੂੰ ਸ਼ੂਟਿੰਗ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ।
ਇਹ ਵੀ ਪੜ੍ਹੋ:ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਪੋਤਾ ਭਾਜਪਾ ‘ਚ ਸ਼ਾਮਲ