ਪੰਜਾਬ

punjab

ETV Bharat / state

ਸਾਰਿਆਂ ਲਈ ਚੌਵੀ ਘੰਟੇ ਖੁੱਲ੍ਹੇ ਹਨ ਮੇਰੇ ਦਰਵਾਜ਼ੇ: ਐੱਸਐੱਸਪੀ ਨਵਜੋਤ ਸਿੰਘ ਮਾਹਲ - SSP

ਮੋਹਾਲੀ (Mohali) ਦੇ ਨਵੇਂ ਬਣੇ ਐੱਸਐੱਸਪੀ ਨਵਜੋਤ ਸਿੰਘ ਮਾਹਲ (SSP Navjot Singh Mahal) ਨੇ ਕਿਹਾ ਕਿ ਮੇਰੇ ਦਰਵਾਜ਼ੇ ਸਾਰਿਆਂ ਲਈ ਚੌਵੀ ਘੰਟੇ ਖੁੱਲ੍ਹੇ ਹਨ। ਮੋਹਾਲੀ (Mohali) ਦੇ ਨਵੇਂ ਐੱਸਐੱਸਪੀ ਨਵਜੋਤ ਸਿੰਘ ਮਾਹਲ (SSP Navjot Singh Mahal) , ਜਿਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।

ਸਾਰਿਆਂ ਲਈ ਚੌਵੀ ਘੰਟੇ ਖੁੱਲ੍ਹੇ ਹਨ ਮੇਰੇ ਦਰਵਾਜ਼ੇ: ਐੱਸਐੱਸਪੀ ਨਵਜੋਤ ਸਿੰਘ ਮਾਹਲ
ਸਾਰਿਆਂ ਲਈ ਚੌਵੀ ਘੰਟੇ ਖੁੱਲ੍ਹੇ ਹਨ ਮੇਰੇ ਦਰਵਾਜ਼ੇ: ਐੱਸਐੱਸਪੀ ਨਵਜੋਤ ਸਿੰਘ ਮਾਹਲ

By

Published : Oct 5, 2021, 5:37 PM IST

ਮੋਹਾਲੀ:ਮੋਹਾਲੀ (Mohali) ਦੇ ਨਵੇਂ ਬਣੇ ਐੱਸਐੱਸਪੀ ਨਵਜੋਤ ਸਿੰਘ ਮਾਹਲ (SSP Navjot Singh Mahal) ਨੇ ਕਿਹਾ ਕਿ ਮੇਰੇ ਦਰਵਾਜ਼ੇ ਸਾਰਿਆਂ ਲਈ ਚੌਵੀ ਘੰਟੇ ਖੁੱਲ੍ਹੇ ਹਨ। ਮੋਹਾਲੀ (Mohali) ਦੇ ਨਵੇਂ ਐੱਸਐੱਸਪੀ ਨਵਜੋਤ ਸਿੰਘ ਮਾਹਲ (SSP Navjot Singh Mahal) , ਜਿਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।

ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ (Journalists) ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਦਰਵਾਜ਼ੇ ਹਰੇਕ ਲਈ ਚੌਵੀ ਘੰਟੇ ਖੁੱਲ੍ਹੇ ਰਹਿਣ 'ਤੇ ਮੇਰਾ ਇਹ ਕੰਮ ਹੋਵੇਗਾ ਕਿ ਹਰ ਬੰਦਾ ਪੁਲਿਸ ਤੱਕ ਪਹੁੰਚ ਕਰ ਸਕੇ ਖਾਸ ਕਰਕੇ ਸੰਸਕ੍ਰਿਤਕ ਆਪਣੀ ਅਪ੍ਰੋਚ ਕਰ ਸਕੇ।

ਉਨ੍ਹਾਂ ਨੇ ਕਿਹਾ ਕਿ ਕਰਾਇਮ ਨੂੰ ਕੰਟਰੋਲ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਹੀ ਟਰੈਫਿਕ (Traffic) ਦੀ ਸਮੱਸਿਆ ਜੋ ਇੱਥੇ ਬਹੁਤ ਜਿਆਦਾ ਹੈ, ਮੈਂ ਕੋਸ਼ਿਸ ਕਰਾਂਗਾ ਕਿ ਇਸ ਨੂੰ ਕੰਟਰੋਲ ਕੀਤਾ ਜਾਵੇ ਅਤੇ ਜਿਹੜ੍ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਲੋਕਾਂ ਨਾਲ ਮੇਲ-ਮਿਲਾਪ ਦੀ ਉਹ ਮੈਂ ਉਸਨੂੰ ਵਧਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਕਿਉਂਕਿ ਜਦੋਂ ਤੱਕ ਲੋਕ ਸਾਡਾ ਸਾਥ ਨਹੀਂ ਦੇਣਗੇ, ਉਦੋਂ ਤੱਕ ਕਾਮਯਾਬੀ ਹਾਸਿਲ ਕਰਨਾ ਮੁਸ਼ਕਿਲ ਹੈ।

ਸਾਰਿਆਂ ਲਈ ਚੌਵੀ ਘੰਟੇ ਖੁੱਲ੍ਹੇ ਹਨ ਮੇਰੇ ਦਰਵਾਜ਼ੇ: ਐੱਸਐੱਸਪੀ ਨਵਜੋਤ ਸਿੰਘ ਮਾਹਲ

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਤਿਉਹਾਰਾਂ ਦਾ ਸੀਜਨ ਆ ਰਿਹਾ ਹੈ ਤਾਂ ਇਸ ਨੂੰ ਲੈ ਕੇ ਸਾਡੀ ਜੋ ਫੋਰਸ ਹੈ, ਉਸ ਨੂੰ ਦਫ਼ਤਰ ਵਿੱਚੋਂ ਕੱਢ ਕੇ ਫੀਲਡ ਵਿੱਚ ਡਿਉਟੀਆਂ ਲਗਾਈਆਂ ਜਾਣਗੀਆਂ, ਜਿਸ ਨਾਲ ਵਧੀਆ ਤਰੀਕੇ ਨਾਲ ਕੰਮ ਕੀਤਾ ਜਾਵੇ।

ਐੱਸਐੱਸਪੀ (SSP) ਨੇ ਕਿਹਾ ਕਿ ਸਭ ਤੋਂ ਜ਼ਰੂਰੀ ਗੱਲ ਜਿਸ ਦਾ ਸਭ ਨੇ ਧਿਆਨ ਰੱਖਣਾ ਹੈ, ਉਹ ਹੈ ਕਿ ਕੀਤੇ ਵੀ ਜੇਕਰ ਕੋਈ ਲਵਾਰਿਸ ਚੀਜ਼ ਪਈ ਕਿਸੇ ਨੂੰ ਦਿਖਦੀ ਹੈ ਤਾਂ ਉਸ ਨੂੰ ਨਾ ਛੇੜਿਆ ਜਾਵੇ, ਸਾਡੇ ਨਾਲ ਸੰਪਰਕ ਕੀਤਾ ਜਾਵੇ, ਉਸ ਤੋਂ ਬਾਅਦ ਉਸ ਨੂੰ ਅਸੀਂ ਆਪਣੇ ਹਿਸਾਬ ਨਾਲ ਦੇਖਾਂਗੇ।

ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਸ਼ਹਿਰਾਂ ਵਿੱਚ ਪੀਜੀ ਵਿੱਚ ਲੋਕ ਰਹਿੰਦੇ ਹਨ ਤਾਂ ਉਨ੍ਹਾਂ ਦੇ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਜਿਸ ਕਿਸੇ ਨੂੰ ਵੀ ਪੀਜੀ ਦਿੱਤਾ ਜਾਵੇ ਤਾਂ ਉਸ ਦੀ ਰਿਪੋਰਟ ਸਾਡੇ ਕੋਲ ਜ਼ਰੂਰ ਪਹੁੰਚੇ ਤਾਂ ਕਿ ਸਾਨੂੰ ਜਦੋਂ ਵੀ ਕਿਸੇ ਦੀ ਕੋਈ ਲੋੜ ਹੋਵੇ ਅਸੀਂ ਉਨ੍ਹਾਂ ਨੂੰ ਬੁਲਾ ਸਕੀਏ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਡੀਜੀ ਸਾਹਿਬ ਨੇ ਬੜ੍ਹੀਆਂ ਹਦਾਇਤਾਂ ਦਿੱਤੀਆਂ ਅਤੇ ਹੁਣ ਵੀ ਇੱਥੇ ਜ਼ਰੂਰ ਕਰਾਂਗੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪੁਲਿਸ ਫੋਰਸ ਰਾਤ ਨੂੰ ਪੈਟਰੋਲਿੰਗ ਤੇ ਬਾਹਰ ਹੋਵੇ, ਅਸੀਂ 112 ਨੰਬਰ ਜੋ ਸਭ ਨਾਲ ਸ਼ੇਅਰ ਕੀਤਾ ਅਤੇ ਸਾਡੇ ਪਰਸਨਲ ਨੰਬਰ ਵੀ ਸਾਰਿਆਂ ਕੋਲ ਹੋਣਗੇ ਤਾਂ ਕਿ ਜਦੋਂ ਵੀ ਕਿਸੇ ਨੂੰ ਸਾਡੀ ਸਹਾਇਤਾ ਦੀ ਜ਼ਰੂਰਤ ਹੋਵੇ, ਸਾਡੇ ਨਾਲ ਸੰਪਰਕ ਕਰ ਸਕਣ।

ਇਹ ਵੀ ਪੜ੍ਹੋ:ਛੇਤੀ ਹੀ ਸੁਣਿਆ ਜਾਵੇਗਾ ਡਰੱਗਸ ਕੇਸ, ਹੋਵੇਗੀ ਫੀਜੀਕਲ ਸੁਣਵਾਈ

ABOUT THE AUTHOR

...view details