ਮੋਹਾਲੀ: ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਨਗਰ ਨਿਗਮ ਦੀ ਹੋਈ ਮੀਟਿੰਗ ਵਿੱਚ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ ਜਿਸ ਵਿੱਚ ਸਾਰੇ ਕੌਂਸਲਰ ਇਕੱਠੇ ਹੋ ਕੇ ਅਵਾਰਾ ਪਸ਼ੂਆਂ ਨੂੰ ਫੜ ਕੇ ਲਾਲੜੂ ਵਿਖੇ ਬਣੀ ਗਊਸ਼ਾਲਾ ਦੇ ਵਿੱਚ ਛੱਡ ਕੇ ਆਉਣਗੇ।
ਜਾਣਕਾਰੀ ਲਈ ਦੱਸ ਦਈਏ ਕਿ ਮੋਹਾਲੀ ਵਿੱਚ ਲੰਬੇ ਸਮੇਂ ਤੋਂ ਆਵਾਰਾ ਪਸ਼ੂਆਂ ਦੀ ਗਿਣਤੀ ਵਧਣ ਕਰਕੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਵੀਰਵਾਰ ਨੂੰ ਨਗਰ ਨਿਗਮ ਵਿੱਚ ਅਹਿਮ ਫ਼ੈਸਲਾ ਲਿਆ ਗਿਆ ਹੈ। ਪਹਿਲਾਂ ਤਾਂ ਨਗਰ ਨਿਗਮ ਵੱਲੋਂ ਸੋਚਿਆ ਗਿਆ ਕਿ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਇੱਕ ਫੇਜ਼ ਵਿੱਚ ਬਣੀ ਗਊਸ਼ਾਲਾ ਵਿੱਚ ਛੱਡਿਆ ਜਾਵੇ ਪਰ ਉੱਥੇ ਪਹਿਲਾਂ ਹੀ ਬਹੁਤ ਪਸ਼ੂ ਹਨ। ਇਸ ਲਈ ਫ਼ੈਸਲਾ ਲਿਆ ਗਿਆ ਕਿ ਲਾਲੜੂ ਵਿਖੇ ਗਊਸ਼ਾਲਾ ਬਣਾਈ ਗਈ ਹੈ ਉਸ ਵਿੱਚ ਇਨ੍ਹਾਂ ਗਊਆਂ ਨੂੰ ਰੱਖਿਆ ਜਾਵੇਗਾ।