ਮੁਹਾਲੀ: ਜ਼ਿਲ੍ਹਾ ਅਦਾਲਤ ਨੇ ਵੀਰਵਾਰ ਨੂੰ ਤਤਕਾਲੀ ਐਸਐਚਓ ਕੇਆਈਪੀ ਸਿੰਘ ਨੂੰ ਹੁਕਮ ਸੁਣਾਉਂਦਿਆ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸੁਮੇਧ ਸਿੰਘ ਸੈਣੀ ਨੂੰ ਧਾਰਾ 364 ’ਚ ਹੋਈ ਜ਼ਮਾਨਤ ਨੂੰ ਰੱਦ ਕਰਨ ਸਬੰਧੀ ਸੁਣਵਾਈ 28 ਜਨਵਰੀ ਤਕ ਟਲ ਗਈ ਹੈ।
ਐੱਸਆਈਟੀ ਦੀ ਜਾਂਚ ਵਿਚ ਦੇਣਾ ਹੋਵੇਗਾ ਸਹਿਯੋਗ
ਮੁਲਤਾਨੀ ਦੇ ਕਤਲ ਮਗਰੋਂ ਭੇਤਭਰੇ ਹਲਾਤਾਂ ’ਚ ਲਾਪਤਾ ਹੋਏ ਮਾਮਲੇ ਵਿੱਚ ਨਾਮਜ਼ਦ ਸੈਕਟਰ 17 ਥਾਣੇ ਦੇ ਤਤਕਾਲੀ ਐਸਐਚਓ ਕੇਆਈਪੀ ਸਿੰਘ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਅਦਾਲਤ ਨੇ ਸਾਬਕਾ ਐਸਐਚਓ ਨੂੰ ਸਿੱਟ ਨੂੰ ਜਾਂਚ ਵਿਚ ਸਹਿਯੋਗ ਦੇਣ ਦੇ ਆਦੇਸ਼ ਵੀ ਦਿੱਤੇ ਹਨ।
ਪੀੜ੍ਹਤ ਪਰਿਵਾਰ ਲੰਮੇ ਸਮੇਂ ਤੋਂ ਮੰਗ ਕਰ ਰਿਹਾ ਸੀ ਕਿ ਐਸਐਚਓ ਖ਼ਿਲਾਫ਼ ਵੀ ਹੋਵੇ ਕਾਰਵਾਈ
ਪੀੜਤ ਪਰਿਵਾਰ ਸ਼ੁਰੂ ਤੋਂ ਇਹ ਮੰਗ ਕਰਦਾ ਆ ਰਿਹਾ ਹੈ ਕਿ ਜਿਸ ਥਾਣੇ ਵਿੱਚ ਮੁਲਤਾਨੀ ਨੂੰ ਨਜਾਇਜ਼ ਹਿਰਾਸਤ ’ਚ ਰੱਖ ਉਸ ’ਤੇ ਗੈਰਕਾਨੂੰਨੀ ਢੰਗ ਨਾਲ ਅਣ-ਮਨੁੱਖੀ ਤਸ਼ੱਦਦ ਢਾਈ ਗਈ ਸੀ। ਉਸ ਸਮੇਂ ਦੇ ਐਸਐਚਓ ਖ਼ਿਲਾਫ਼ ਹੁਣ ਤਕ ਕਿਉਂ ਕੋਈ ਕਾਰਵਾਈ ਨਹੀਂ ਹੋਈ ਹੈ। ਜਿਸ ਮਗਰੋਂ ਮੁਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਪਿਛਲੇ ਸਾਲ ਅਕਤੂਬਰ ਮਹੀਨੇ ’ਚ ਸਾਬਕਾ ਐਸਐਚਓ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ।
ਉਕਤ ਮਾਮਲੇ ਵਿਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਹੁਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਮਟੌਰ ਥਾਣੇ ਵਿੱਚ 364 ਸਮੇਤ ਹੋਰਨਾਂ ਸਖ਼ਤ ਧਰਾਵਾਂ ਤਹਿਤ ਦਰਜ ਕੇਸ ’ਚ ਮੁਹਾਲੀ ਅਦਾਲਤ ਵੱਲੋਂ ਪਹਿਲਾਂ ਦਿੱਤੀ ਗਈ ਅਗਾਊਂ ਜ਼ਮਾਨਤ ਰੱਦ ਕਰਨ ਦੀ ਕਾਰਵਾਈ 28 ਜਨਵਰੀ ਤਕ ਟਲ ਗਈ ਹੈ।
ਮੁਲਤਾਨੀ ਕਤਲ ਮਾਮਲਾ : ਸੈਕਟਰ 17 ਥਾਣੇ ਦੇ ਤਤਕਾਲੀ ਐਸਐਚਓ ਦੀ ਅਗਾਊਂ ਜ਼ਮਾਨਤ ਮਨਜ਼ੂਰ - ਐਸਐਚਓ
ਜ਼ਿਲ੍ਹਾ ਅਦਾਲਤ ਨੇ ਵੀਰਵਾਰ ਨੂੰ ਤਤਕਾਲੀ ਐਸਐਚਓ ਕੇਆਈਪੀ ਸਿੰਘ ਨੂੰ ਹੁਕਮ ਸੁਣਾਉਂਦਿਆ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸੁਮੇਧ ਸਿੰਘ ਸੈਣੀ ਨੂੰ ਧਾਰਾ 364 ’ਚ ਹੋਈ ਜ਼ਮਾਨਤ ਨੂੰ ਰੱਦ ਕਰਨ ਸਬੰਧੀ ਸੁਣਵਾਈ 28 ਜਨਵਰੀ ਤੱਕ ਟਲ ਗਈ ਹੈ।
ਤਸਵੀਰ
ਦੋਵੇਂ ਮਾਮਲਿਆਂ ਵਿਚ ਕੇਸ ਦੀ ਸੁਣਵਾਈ ਦੌਰਾਨ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਅਤੇ ਸੈਣੀ ਦੇ ਵਕੀਲ ਐਚਐਸ ਧਨੋਆ ਅਤੇ ਸਾਬਕਾ ਐਸਐਚਓ ਦੇ ਵਕੀਲ ਐਸਪੀਐੱਮ ਭੁੱਲਰ ਹਾਜ਼ਰ ਸਨ।