ਪੰਜਾਬ

punjab

ETV Bharat / state

ਖਰੜ ਵਿੱਚ ਦਿਨ ਦਿਹਾੜੇ ਹੋਇਆ ਕਤਲ, ਮੁਲਜ਼ਮ ਗ੍ਰਿਫ਼ਤਾਰ - punjab crime news

ਖਰੜ ਵਿਖੇ ਦਿਨ ਦਿਹਾੜੇ ਹੋਏ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਫ਼ੋਟੋ

By

Published : Nov 9, 2019, 11:36 PM IST

ਮੋਹਾਲੀ: ਦੋ ਦਿਨ ਪਹਿਲਾਂ ਮੋਹਾਲੀ ਦੇ ਸਟੇਡੀਅਮ ਰੋਡ ਦਰਪਨ ਸਿਟੀ 'ਤੇ ਦਿਨ ਦਿਹਾੜੇ ਹੋਏ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ 24 ਘੰਟੇ ਦੇ ਅੰਦਰ-ਅੰਦਰ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਕਰਵਾ ਕੇ, ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਦਿਨ ਦਿਹਾੜੇ ਹੋਏ ਇਸ ਕਤਲ ਲਈ ਪੁਲਿਸ ਨੇ ਜ਼ਿੰਮੇਵਾਰ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਵੱਲੋਂ ਆਪਣਾ ਜ਼ੁਰਮ ਕਬੂਲ ਕੀਤਾ ਹੈ। ਪੁਲਿਸ ਵੱਲੋਂ ਗਿਰੋਹ ਦੇ ਫਰਾਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ੀਸ਼ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਛੋਟੇ ਭਰਾ ਬਲਵੀਰ ਸਿੰਘ ਨੂੰ ਇਸ ਜ਼ੁਰਮ ਵਿੱਚ ਦੋਸ਼ੀ ਪਾਇਆ ਗਿਆ ਹੈ, ਜਿਸ ਉੱਪਰ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 256 ਅਧੀਨ ਧਾਰਾ 302, 34, 120-ਬੀ ਆਈ.ਪੀ.ਸੀ ਤੇ 25 ਅਸਲਾ ਐਕਟ ਦਰਜ ਕੀਤਾ ਗਿਆ ਹੈ।

ਤਫ਼ਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਸਾਥੀ ਰੋਹਿਤ ਸੇਠੀ, ਅਜੇ ਕੁਮਾਰ, ਅਸ਼ੀਸ ਚੌਪੜਾ, ਹੈਪੀ ਭੁੱਲਰ, ਹੈਪੀ ਮੱਲ੍ਹ, ਅਮਰਜੀਤ ਸਿੰਘ, ਮਨੀ ਅਤੇ ਆਪਣੇ ਹੋਰ ਸਾਥੀਆਂ ਨਾਲ ਰਲ੍ਹ ਕੇ ਸਾਜਿਸ਼ ਰਚਕੇ ਇੰਦਰਜੀਤ ਸਿੰਘ ਢਿੰਡਾ ਦਾ ਕਤਲ ਕਰ ਦਿੱਤਾ।

For All Latest Updates

ABOUT THE AUTHOR

...view details