ਪੰਜਾਬ

punjab

ETV Bharat / state

ਮੁਹਾਲੀ ਪੁਲਿਸ ਵਲੋਂ 3 ਭਗੌੜੇ ਕਾਬੂ - ਅਦਾਲਤ ਵਿਚ ਪੇਸ ਕੀਤਾ

ਮੁਹਾਲੀ ਦੀ ਪੁਲਿਸ ਨੇ ਤਿੰਨ ਭਗੌੜੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।

ਮੁਹਾਲੀ ਪੁਲਿਸ ਵਲੋਂ 3 ਭਗੌੜੇ ਕਾਬੂ
ਮੁਹਾਲੀ ਪੁਲਿਸ ਵਲੋਂ 3 ਭਗੌੜੇ ਕਾਬੂ

By

Published : May 30, 2021, 9:40 PM IST

ਮੁਹਾਲੀ: ਮਟੌਰ ਦੀ ਪੁਲਿਸ ਵੱਲੋਂ ਇਕ ਹਫ਼ਤੇ ਦੌਰਾਨ ਤਿੰਨ ਭਗੌੜਿਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ ਕੀਤਾ ਗਿਆ ਹੈ।ਇਸ ਬਾਰੇ ਪੁਲਿਸ ਅਧਿਕਾਰੀ ਮਨਫੂਲ ਸਿੰਘ ਨੇ ਦੱਸਿਆ ਹੈ ਕਿ ਤਿੰਨ ਭਗੌੜਿਆ ਨੂੰ ਕਾਬੂ ਕੀਤਾ ਗਿਆ ਹੈ ਅਤੇ ਜਿਨ੍ਹਾਂ ਦਾ ਵੇਰਵਾ ਰਾਜੂ ਵਾਸੀ ਜੁਝਾਰ ਨਗਰ ਖਰੜ (ਜੋ 6-8-2011 ਤੋਂ ਭਗੌੜਾ ਸੀ) , ਰਾਮ ਚੰਦਰ ਉਰਫ ਰੈਂਬੋ ਵਾਸੀ ਨਹਿਰੂ ਕਲੋਨੀ ਚੰਡੀਗੜ੍ਹ (ਜੋ 18-1-2014 ਤੋਂ ਭਗੌੜਾ ਸੀ) ਅਤੇ ਹਰਪਿੰਦਰ ਸਿੰਘ ਉਰਫ ਹੈਪੀ ਸੈਕਟਰ 68 ਮੁਹਾਲੀ ਨਿਵਾਸੀ (ਜੋ 23-12-2014 ਤੋਂ ਭਗੌੜਾ ਸੀ) ਆਦਿ ਹੈ।

ਮੁਹਾਲੀ ਪੁਲਿਸ ਵਲੋਂ 3 ਭਗੌੜੇ ਕਾਬੂ

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਮੁਲਜ਼ਮ ਦੀ ਗ੍ਰਿਫ਼ਤਾਰੀ 21 ਮਈ ਨੂੰ ਅਤੇ ਬਾਕੀ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬੀਤੇ ਦਿਨੀਂ ਕੀਤੀ ਗਈ ਹੈ।ਉਨ੍ਹਾਂ ਦੱਸਿਆ ਹੈ ਕਿ ਇਨ੍ਹਾਂ ਵਿਚੋਂ ਰਾਮ ਚੰਦਰ ਓਰਫ ਰੈਂਬੋ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਕਾਫੀ ਮਿਹਨਤ ਕਰਨੀ ਪਈ।ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜੋ:Punjab Congress Conflict: ਸ਼ਿਕਾਇਤਾਂ ਲੈ ਦਿੱਲੀ ਲਈ ਰਵਾਨਾ ਹੋਏ ਕਾਂਗਰਸੀ ਵਿਧਾਇਕ

ABOUT THE AUTHOR

...view details