ਮੁਹਾਲੀ: ਦੇਸ਼ ਭਰ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ।ਕੋਰੋਨਾ ਤੋਂ ਬਚਣ ਲਈ ਸੈਨੇਟਾਈਜ਼ਰ ਦੀ ਵਰਤੋ ਕੀਤੀ ਜਾਂਦੀ ਹੈ ਪਰ ਕੁਝ ਅਜਿਹੇ ਸ਼ਰਾਰਤੀ ਅਨਸਰ ਹਨ ਜਿਹੜੇ ਜਿਆਦਾ ਕਮਾਈ ਕਰਨ ਦੇ ਲਾਲਚ ਵਿਚ ਨਕਲੀ ਸੈਨੇਟਾਈਜ਼ਰ ਬਣਾ ਕੇ ਵੇਚ ਰਹੇ ਹਨ।ਨਕਲੀ ਸੈਨੇਟਾਈਜ਼ਰ ਨਾਲ ਆਮ ਲੋਕਾਂ ਦੀ ਜਾਨ ਖਤਰੇ ਵਿਚ ਪੈ ਰਹੀ ਹੈ।ਮੁਹਾਲੀ ਵਿਚ ਇਕ ਸ਼ਰਾਰਤੀ ਅਨਸਰ ਵੱਲੋਂ ਨਕਲੀ ਸੈਨੇਟਾਈਜ਼ਰ ਉਤੇ ਬ੍ਰਾਂਡਿਡ ਕੰਪਨੀਆਂ ਦੇ ਟੈਗ ਲਗਾ ਕੇ ਲੋਕਾਂ ਨੂੰ ਵੇਚ ਰਿਹਾ ਸੀ।ਮੁਹਾਲੀ ਪੁਲਿਸ ਵੱਲੋਂ ਗੁਪਤ ਸੂਚਨਾ ਦਾ ਆਧਾਰ ਉਤੇ ਇਸ ਵਿਅਕਤੀ ਨੂੰ 30 ਪੇਟੀਆ ਸੈਨੇਟਾਈਜਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ
ਮੁਹਾਲੀ ਪੁਲਿਸ ਨੇ ਨਕਲੀ ਸੈਨੇਟਾਈਜ਼ਰ ਬਣਾਉਣ ਵਾਲੇ ਨੂੰ ਕੀਤੇ ਕਾਬੂ - ਡੇਰਾਬਸੀ ਅਤੇ ਅੰਬਾਲਾ
ਮੁਹਾਲੀ ਪੁਲਿਸ ਨੇ ਇਕ ਗੁਪਤ ਸੂਚਨਾ ਦੇ ਆਧਾਰ ਉਤੇ ਇਕ ਵਿਅਕਤੀ ਨੂੰ ਨਕਲੀ ਸੈਨੇਟਾਈਜ਼ਰ ਦੀਆਂ 30 ਪੇਟੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਨਕਲੀ ਸੈਨੇਟਾਈਜ਼ਰ ਉਤੇ ਬ੍ਰਾਂਡਿਡ ਕੰਪਨੀਆਂ ਦੇ ਟੈਗ ਲਗਾ ਕੇ ਵੇਚ ਰਿਹਾ ਸੀ।

ਇਸ ਮੌਕੇ ਪੁਲਿਸ ਅਧਿਕਾਰੀ ਰਮੇਸ਼ ਦੱਤ ਨੇ ਦੱਸਿਆ ਹੈ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਯਸ਼ ਗੁਪਤਾ ਨਾਮ ਦਾ ਇਹ ਵਿਅਕਤੀ ਜਿਸ ਵਲੋਂ ਪੰਚਕੁਲਾ ਤੋਂ ਇਲਾਵਾ ਡੇਰਾਬਸੀ ਅਤੇ ਅੰਬਾਲਾ ਆਦਿ ਵਿੱਚ ਉਦਯੋਗਿਕ ਪਲਾਟਾਂ ਤੇ ਨਕਲੀ ਸੈਨੇਟਾਈਜਰ ਤਿਆਰ ਕਰਕੇ ਅਤੇ ਸਟੋਰ ਕਰਕੇ ਅੱਗੇ ਸਪਲਾਈ ਕੀਤਾ ਜਾਂਦਾ ਹੈ। ਜਿਸ ਨਾਲ ਉਹਨਾਂ ਦੀਆਂ ਕਲਾਇੰਟ ਕੰਪਨੀਆਂ ਡਾਬਰ ਅਤੇ ਲਾਈਫ ਬੁਆਏ ਦੀ ਸਾਖ ਵੀ ਖਰਾਬ ਹੋ ਰਹੀ ਹੈ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ।ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਇਸ ਸੰਬੰਧੀ ਥਾਣਾ ਫੇਜ਼ 1 ਵਿੱਚ ਸ਼ਿਕਾਇਤ ਕੀਤੀ ਗਈ ਸੀ ਅਤੇ ਪੁਲੀਸ ਵਲੋਂ ਬਾਕਾਇਦਾ ਘੇਰਾਬੰਦੀ ਕਰਕੇ ਇਸ ਵਿਅਕਤੀ ਨੂੰ ਨਕਲੀ ਸੈਨੇਟਾਈਜ਼ਰ ਦੀਆਂ 30 ਪੇਟੀਆਂ ਨਾਲ ਕਾਬੂ ਕੀਤਾ ਗਿਆ ਹੈ।ਪੁਲੀਸ ਵਲੋਂ ਇਸ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਖਿਲਾਫ ਕਾਪੀਰਾਈਟ ਐਕਟ ਦੀ ਧਾਰਾ 63, 65 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ:ਵੀਰ ਚੱਕਰ ਜੇਤੂ ਰਿਟਾਇਰਡ ਕਰਨਲ ਪੰਜਾਬ ਸਿੰਘ ਦਾ ਫੌਜੀ ਸਨਮਾਨ ਨਾਲ ਹੋਇਆ ਸੰਸਕਾਰ