ਪੰਜਾਬ

punjab

ETV Bharat / state

ਸਵਾਈਨ ਫਲੂ ਸਬੰਧੀ ਮੋਹਾਲੀ ਸਿਹਤ ਵਿਭਾਗ ਨੇ ਕੱਢੀ ਜਾਗਰੂਕਤਾ ਰੈਲੀ - punjab swine flu latest news

ਸਵਾਈਨ ਫਲੂ ਦੇ ਮੌਸਮ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਇਸ ਵਾਰ ਕਾਫੀ ਚੌਕਸੀ ਵਰਤਦੇ ਹੋਏ ਇਸ ਦੀ ਜਾਗਰੂਕਤਾ ਫੈਲਾਉਣ ਦੇ ਲਈ ਅੱਜ ਮੋਹਾਲੀ 'ਚ ਜਾਗਰੂਕਤਾ ਰੈਲੀ ਕੱਢੀ ਗਈ।

ਸਵਾਈਨ ਫਲੂ ਸਬੰਧੀ ਜਾਗਰੂਕਤਾ ਰੈਲੀ
ਸਵਾਈਨ ਫਲੂ ਸਬੰਧੀ ਜਾਗਰੂਕਤਾ ਰੈਲੀ

By

Published : Dec 20, 2019, 5:39 PM IST

ਮੋਹਾਲੀ: ਸਵਾਈਨ ਫਲੂ ਦੇ ਮੌਸਮ ਨੂੰ ਦੇਖਦੇ ਹੋਏ ਸਿਹਤ ਵਿਭਾਗ ਮੋਹਾਲੀ ਵੱਲੋਂ ਇਸ ਵਾਰ ਕਾਫੀ ਚੌਕਸੀ ਵਰਤਦੇ ਹੋਏ ਇਸ ਦੀ ਜਾਗਰੂਕਤਾ ਫੈਲਾਉਣ ਦੇ ਲਈ ਅੱਜ ਮੋਹਾਲੀ ਦੀ 3ਬੀ2 ਮਾਰਕੀਟ ਤੋਂ ਲੈ ਕੇ ਸੱਤ ਫੇਜ਼ ਤੱਕ ਸਿਵਲ ਸਰਜਨ ਦੀ ਅਗਵਾਈ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੱਢੀ ਗਈ।

ਵੇਖੋ ਵੀਡੀਓ

ਜਾਣਕਾਰੀ ਲਈ ਦੱਸ ਦੇਈਏ ਕਿ ਸਵਾਈਨ ਫਲੂ ਹਰ ਸਾਲ ਜਨਵਰੀ ਤੋਂ ਲੈ ਕੇ ਮਾਰਚ ਤੱਕ ਪੂਰੇ ਦੇਸ਼ ਭਰ ਦੇ ਵਿੱਚ ਇੱਕ ਮਹਾਂਮਾਰੀ ਵਾਂਗੂ ਫੈਲਦਾ ਹੈ ਅਤੇ ਇਸ ਕਾਰਨ ਕਈ ਮੌਤਾਂ ਵੀ ਹੁੰਦੀਆਂ ਹਨ ਪਰ ਮੋਹਾਲੀ ਸਿਹਤ ਵਿਭਾਗ ਇਸ ਨੂੰ ਲੈ ਕੇ ਪਹਿਲਾਂ ਤੋਂ ਹੀ ਕਾਫੀ ਚੌਕਸ ਹੋ ਗਿਆ ਹੈ, ਜਿਸ ਦੇ ਚੱਲਦੇ ਹੋਏ ਅੱਜ ਮੋਹਾਲੀ ਦੇ ਸਿਵਲ ਸਰਜਨ ਦੀ ਅਗਵਾਈ ਦੇ ਵਿੱਚ ਡੇਢ ਸੌ ਤੋਂ ਜ਼ਿਆਦਾ ਫ਼ੀਲਡ ਵਰਕਰਾਂ ਨਾਲ ਮਿਲ ਕੇ ਜਿਸ ਵਿੱਚ ਜ਼ਿਲ੍ਹੇ ਦੇ ਨੋਡਲ ਅਫਸਰ ਅਤੇ ਐਸਐਮਓ ਵੀ ਸ਼ਾਮਲ ਹੋਏ ਇੱਕ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ।

ਇਹ ਰੈਲੀ 3ਬੀ2 ਦੀ ਮਾਰਕੀਟ ਤੋਂ ਸ਼ੁਰੂ ਹੋ ਕੇ ਸੱਤ ਫੇਜ਼ ਤੱਕ ਕੱਢੀ ਗਈ, ਜਿਸ ਦੌਰਾਨ ਸਿਹਤ ਵਿਭਾਗ ਦੇ ਵਰਕਰਾਂ ਨੇ ਲੋਕਾਂ ਨੂੰ ਸਵਾਈਨ ਫਲੂ ਦੇ ਲੱਛਣ ਅਤੇ ਇਸ ਤੋਂ ਬਚਾਅ ਦੇ ਉਪਾਅ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ, ਜਿਸ ਦੌਰਾਨ ਵਰਕਰਾਂ ਨੇ ਸਖ਼ਤ ਮਿਹਨਤ ਕਰਦੇ ਹੋਏ ਪੋਸਟਰ ਬਣਾ ਕੇ ਲੋਕਾਂ ਨੂੰ ਵੰਡੇ।

ਇਸ ਦੌਰਾਨ ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਦੱਸਿਆ ਕਿ ਸਵਾਈਨ ਫਲੂ ਜਨਵਰੀ ਤੋਂ ਮਾਰਚ ਤੱਕ ਹੁੰਦਾ ਹੈ ਪਰ ਠੰਡ ਵਧਣ ਕਰਕੇ ਇਸ ਦਾ ਪ੍ਰਭਾਵ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ, ਜਿਸ ਦੇ ਚੱਲਦੇ ਸਿਹਤ ਵਿਭਾਗ ਵੱਲੋਂ ਲੋਕਾਂ ਦੇ ਟੈਸਟ ਵੀ ਕਰਵਾਏ ਜਾ ਰਹੇ ਹਨ ਪਰ ਹਾਲੇ ਤੱਕ ਕੋਈ ਵੀ ਮਰੀਜ਼ ਇਸਦਾ ਪੋਸਟਿਵ ਨਹੀਂ ਪਾਇਆ ਗਿਆ ਉਨ੍ਹਾਂ ਨੇ ਸਵਾਈਨ ਫਲੂ ਨੂੰ ਕਾਫੀ ਖਤਰਨਾਕ ਦੱਸਦੇ ਹੋਏ ਕਿਹਾ ਕਿ ਇਸ ਕਰਕੇ ਕਾਫ਼ੀ ਮੌਤਾਂ ਹੁੰਦੀਆਂ ਹਨ ਇਸ ਲਈ ਅਸੀਂ ਪਹਿਲਾਂ ਤੋਂ ਹੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਅਤੇ ਇਹ ਜ਼ਿਆਦਾਤਰ ਸ਼ਹਿਰੀ ਇਲਾਕੇ ਦੇ ਵਿੱਚ ਹੁੰਦਾ ਹੈ ਅਤੇ ਭੀੜ ਭਾੜ ਵਾਲੇ ਇਲਾਕੇ ਵਿੱਚ ਹੁੰਦਾ ਹੈ।

ਇਹ ਵੀ ਪੜੋ:ਵਿਦੇਸ਼ ਮੰਤਰੀ ਨੇ ਜਸਟਿਨ ਟਰੂਡੋ ਨਾਲ ਆਪਸੀ ਸੰਬੰਧਾਂ ਦੀ ਗੁਣਵੱਤਾ ਵਧਾਉਣ ਲਈ ਕੀਤੀ ਮੁਲਾਕਾਤ

ਉਨ੍ਹਾਂ ਨੇ ਦੱਸਿਆ ਕਿ ਇਸ ਦੇ ਸਾਰੇ ਟੈਸਟ ਉਨ੍ਹਾਂ ਵੱਲੋਂ ਕਰਵਾਏ ਜਾਂਦੇ ਹਨ ਤੇ ਇਸ ਦੀਆਂ ਦਵਾਈਆਂ ਵੀ ਬਿਲਕੁਲ ਮੁਫ਼ਤ ਹਨ ਅਤੇ ਕੋਈ ਪ੍ਰਾਈਵੇਟ ਹਸਪਤਾਲ ਤੋਂ ਵੀ ਕਰਵਾਉਂਦਾ ਹੈ ਤਾਂ ਉਸ ਦੀ ਰਿਪੋਰਟ ਵੀ ਉਨ੍ਹਾਂ ਕੋਲ ਆਉਂਦੀ ਹੈ ਅਤੇ ਉਸ ਦੇ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ।

ABOUT THE AUTHOR

...view details