ਮੋਹਾਲੀ: ਸ਼ਹਿਰ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਹਿਤ ਵਿਭਾਗ ਚੌਕਸ ਹੋ ਗਿਆ ਹੈ। ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਸ਼ਾਰਜਾਹ, ਦੁਬਈ ਤੋਂ ਆਏ ਸਾਰੇ ਯਾਤਰੀਆਂ ਦਾ ਚੈੱਕ ਅੱਪ ਕੀਤਾ ਜਾ ਰਿਹੈ ਤਾਂ ਜੋ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਵਿਅਕਤੀ ਨੂੰ ਨਿਗਰਾਨੀ ਵਿੱਚ ਆਈਸੋਲੇਟ ਕੀਤਾ ਜਾ ਸਕੇ।
ਮੋਹਾਲੀ 'ਚ ਸਿਹਤ ਵਿਭਾਗ ਮੁਸਤੈਦ, ਕੋਰੋਨਾ ਵਾਇਰਸ ਨੂੰ ਰੋਕਣ ਲਈ ਦੁਬਈ ਤੋਂ ਆਏ ਯਾਤਰੀਆਂ ਦਾ ਕੀਤਾ ਚੈੱਕਅਪ - Mohali health department
ਕੋਰੋਨਾ ਵਾਇਰਸ ਦਾ ਮੋਹਾਲੀ 'ਚ ਇੱਕ ਸ਼ੱਕੀ ਮਰੀਜ਼ ਮਿਲਣ ਤੋਂ ਬਾਅਦ ਮੋਹਾਲੀ 'ਚ ਸਿਹਤ ਵਿਭਾਗ ਮੁਸਤੈਦ ਹੋ ਗਿਆ ਹੈ। ਇਸ ਲਈ ਉਨ੍ਹਾਂ ਦੁਬਈ ਤੋਂ ਆਏ ਸਾਰੇ ਯਾਤਰੀਆਂ ਦਾ ਚੈੱਕਅੱਪ ਕੀਤਾ ਜਾ ਰਿਹੈ।
ਜਾਣਕਾਰੀ ਮੁਤਾਬਕ ਚਾਈਨਾ ਤੋਂ ਪੈਦਾ ਹੋਇਆ ਕੋਰੋਨਾ ਵਾਇਰਸ ਹੁਣ ਪੁਰੀ ਦੁਨੀਆ ਵਿੱਚ ਫੈਲਦਾ ਜਾ ਰਿਹਾ ਹੈ। ਇਸਦਾ ਪਹਿਲਾ ਸ਼ੱਕੀ ਮਰੀਜ਼ ਪੰਜਾਬ ਦੇ ਮੋਹਾਲੀ 'ਚ ਵੀ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸ਼ੱਕੀ ਮਰੀਜ਼ ਨੂੰ ਪੀ.ਜੀ.ਆਈ. ਵਿੱਚ ਵੀ ਦਾਖ਼ਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸਦੇ ਪਰਿਵਾਰ ਨੂੰ ਵੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਇਸੇ ਤਰ੍ਹਾਂ ਅੱਜ ਮੋਹਾਲੀ ਸਿਹਤ ਵਿਭਾਗ ਵੱਲੋਂ ਸਾਵਧਾਨੀ ਵਰਤਦਿਆਂ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਉਪਰ ਸ਼ਾਰਜਾਹ ਦੁਬਈ ਤੋਂ ਆਈ ਫਲਾਈਟ ਦੇ ਸਾਰੇ ਯਾਤਰੀਆਂ ਦਾ ਚੈੱਕਅਪ ਕੀਤਾ ਗਿਆ ਤਾਂ ਜੋ ਕੋਈ ਹੋਰ ਵਿਅਕਤੀ ਇਸਦੀ ਲਪੇਟ ਵਿੱਚ ਨਾ ਆਵੇ। ਇਸ ਮੌਕੇ ਮਹਾਮਾਰੀ ਅਫ਼ਸਰ ਦਾ ਹਰਮਨਦੀਪ ਕੌਰ ਨੇ ਗੱਲਬਾਤ ਕਰਦੇ ਹੋਇਆ ਇਸਦੇ ਲੱਛਣਾਂ ਅਤੇ ਇਲਾਜ਼ ਬਾਰੇ ਜਾਣੂ ਕਰਵਾਇਆ।