ਮੋਹਾਲੀ: ਪੰਜਾਬ ਪੁਲਿਸ ਆਏ ਦਿਨ ਕਿਸੇ ਨਾ ਕਿਸੇ ਕਾਰਨਾਮੇ ਕਾਰਨ ਸੁਰਖੀਆਂ ਚ ਬਣੀ ਰਹਿੰਦੀ ਹੈ। ਵਿਭਾਗ ਦੇ ਕੁਝ ਕਰਮਚਾਰੀਆਂ ਕਾਰਨ ਚੰਗੇ ਅਤੇ ਕਾਬਿਲ ਅਫਸਰਾਂ ਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਮੁਹਾਲੀ ਦੇ ਫੇਜ਼-1 ਠਾਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ’ਤੇ ਮੋਟਰਾਸਾਇਕਲ ਨੂੰ ਛੁਡਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਕੁਲਬੀਰ ਸਿੰਘ ਨਾਂ ਦੇ ਕਾਰੋਬਾਰੀ ਨੇ ਦੱਸਿਆ ਕਿ ਪੁਲਿਸ ਨੇ ਡੇਢ ਮਹੀਨੇ ਮਹਿਲਾ ਇਕ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਚ ਲਿਆ ਸੀ ਜਿਲਦੀ ਨੰਬਰ ਪਲੇਟ ਦਾ ਨੰਬਰ ਉਨ੍ਹਾਂ ਦੇ ਘਰ ਚ ਖੜੀ ਐਕਟਿਵਾ ਦੇ ਨਾਲ ਮਿਲਣ ਦੀ ਗੱਲ ਆਖੀ ਜਾ ਰਿਹਾ ਹੈ ਜਿਸ ਤੇ ਵਿਅਕਤੀ ਨੇ ਦੱਸਿਆ ਕਿ ਉਸਦੀ ਐਕਟਿਵਾ ਦਾ ਨੰਬਰ ਉਨ੍ਹਾਂ ਦੇ ਪਿਤਾ ਦੇ ਨਾਂ ’ਤੇ ਰਜਿਸਟਰਡ ਹੈ। ਜਿਸ ਕਾਰਨ ਜਦੋਂ ਮੋਟਰਸਾਈਕਲ ਦੀ ਡਿਟੇਲ ਕੱਢੀ ਗਈ ਤਾਂ ਉਹ ਉਨ੍ਹਾਂ ਦੇ ਪਿਤਾ ਦੇ ਨਾਂਅ ਤੇ ਰਜਿਸਟਰਡ ਮਿਲਿਆ ਸੀ ਪਰ ਉਹ ਵਾਹਨ ਉਨ੍ਹਾਂ ਦਾ ਨਹੀਂ ਹੈ। ਜਿਸ ਕਾਰਨ ਵਿਅਕਤੀ ਨੇ ਪੁਲਿਸ ਮੁਲਾਜ਼ਮਾਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਮੁਲਾਜ਼ਮ ਉਸਤੇ ਦਬਾਅ ਪਾ ਰਹੇ ਹਨ ਉਹ ਮੋਟਰਾਈਕਲ ਨੂੰ ਛੁਡਾਕੇ ਲੈ ਜਾਣ। ਇਸ ਤੋਂ ਇਲਾਵਾ ਕੁਲਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਉਸਨੇ ਪੁਲਿਸ ਮੁਲਾਜ਼ਮ ਤੋਂ ਪੁੱਛਿਆ ਕਿ ਕਿਹੜਾ ਵਾਹਨ ਥਾਣੇ ਬੰਦ ਕੀਤਾ ਗਿਆ ਹੈ ਤਾਂ ਪੁਲਿਸ ਮੁਲਾਜ਼ਮ ਉਸਨੂੰ ਇਸ ਸਬੰਧ ਚ ਕੁਝ ਨਹੀਂ ਦੱਸਿਆ ਜਾ ਰਿਹਾ ਹੈ।