ਪੰਜਾਬ

punjab

ETV Bharat / state

A fire broke out in a chemical factory in Mohali: ਮੋਹਾਲੀ ਦੇ ਕੁਰਾਲੀ 'ਚ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ 'ਤੇ ਪਾਇਆ ਕਾਬੂ

ਮੋਹਾਲੀ ਦੀ ਇੱਕ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ 8 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ 6 ਫੇਸ ਹਸਪਤਾਲ ਭੇਜਿਆ ਗਿਆ ਹੈ। ਅੱਗ ਲੱਗਣ ਤੋਂ ਬਾਅਦ ਤੋਂ ਫੈਕਟਰੀ 'ਚ ਲਗਾਤਾਰ ਧਮਾਕੇ ਹੋ ਰਹੇ ਹਨ। ਪੜ੍ਹੋ ਪੂਰੀ ਖਬਰ...

A fire broke out in a chemical factory in Mohali
A fire broke out in a chemical factory in Mohali

By ETV Bharat Punjabi Team

Published : Sep 27, 2023, 2:48 PM IST

Updated : Sep 27, 2023, 10:39 PM IST

ਮੋਹਾਲੀ:ਮੋਹਾਲੀ ਦੇ ਕੁਰਾਲੀ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 7 ਤੋਂ 8 ਲੋਕ ਝੁਲਸ ਗਏ। ਮੋਹਾਲੀ ਅਤੇ ਰੋਪੜ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਇਨ੍ਹਾਂ ਦੋਵਾਂ ਸ਼ਹਿਰਾਂ ਤੋਂ ਐਂਬੂਲੈਂਸ ਅਤੇ ਡਾਕਟਰਾਂ ਦੀ ਟੀਮ ਵੀ ਪਹੁੰਚ ਚੁੱਕੀ ਹੈ। ਮੌਕੇ 'ਤੇ ਪੁਲਿਸ ਅਧਿਕਾਰੀ ਅਤੇ 2 ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਜਿਸ ਥਾਂ 'ਤੇ ਅੱਗ ਲੱਗੀ ਸੀ, ਉਸ ਦੇ ਨਾਲ ਹੀ ਇਕ ਕੈਮੀਕਲ ਫੈਕਟਰੀ ਹੈ। ਜੇਕਰ ਉੱਥੇ ਵੀ ਅੱਗ ਲੱਗ ਜਾਂਦੀ ਹੈ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

ਕੈਮੀਕਲ ਫੈਕਟਰੀ ਦੀਆਂ ਦੋ ਵੀਡੀਓਜ਼ : ਅੱਗ ਲੱਗਣ ਤੋਂ ਬਾਅਦ ਹੁਣ ਤੱਕ 5 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ 6 ਨੂੰ ਮੋਹਾਲੀ ਦੇ ਫੇਸ ਹਸਪਤਾਲ ਭੇਜਿਆ ਗਿਆ ਹੈ। ਫਿਲਹਾਲ ਇਨ੍ਹਾਂ 'ਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੌਕੇ 'ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਹੁਣੇ ਹੀ ਦੋ ਐਂਬੂਲੈਂਸਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਜੇਕਰ ਕੋਈ ਹੋਰ ਜ਼ਖਮੀ ਹੁੰਦਾ ਹੈ ਤਾਂ ਉਸ ਨੂੰ ਵੀ ਤੁਰੰਤ ਹਸਪਤਾਲ ਲਿਆਂਦਾ ਜਾਵੇਗਾ ਅਤੇ ਇਲਾਜ ਕੀਤਾ ਜਾਵੇਗਾ। ਫੈਕਟਰੀ 'ਚ ਅੱਗ ਇੰਨੀ ਭਿਆਨਕ ਹੈ ਕਿ ਅੰਦਰ ਮੌਜੂਦ ਕੈਮੀਕਲ ਲਗਾਤਾਰ ਫਟ ਰਹੇ ਹਨ। ਇਸ ਹਾਦਸੇ ਤੋਂ ਬਾਅਦ ਕੈਮੀਕਲ ਫੈਕਟਰੀ ਦੀਆਂ ਦੋ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਪਹਿਲਾ ਵੀਡੀਓ ਨੇੜੇ ਤੋਂ ਸ਼ੂਟ ਕੀਤਾ ਗਿਆ ਹੈ, ਜਿਸ ਵਿੱਚ ਉੱਚੀਆਂ ਅੱਗ ਦੀਆਂ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ। ਜਦਕਿ ਦੂਜੀ ਵੀਡੀਓ ਕਾਫੀ ਦੂਰੀ ਤੋਂ ਸ਼ੂਟ ਕੀਤੀ ਗਈ ਹੈ, ਜਿਸ 'ਚ ਅੱਗ ਲੱਗਣ ਕਾਰਨ ਕਾਲਾ ਧੂੰਆਂ ਅਸਮਾਨ 'ਚ ਉੱਠਦਾ ਦਿਖਾਈ ਦੇ ਰਿਹਾ ਹੈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਮੁਤਾਬਿਕ ਫੈਕਟਰੀ 'ਚ ਕਾਫੀ ਮਾਤਰਾ 'ਚ ਕੈਮੀਕਲ ਸੀ, ਜਿਸ ਕਾਰਨ ਅੱਗ ਫੈਲ ਰਹੀ ਸੀ। ਫਾਇਰ ਬ੍ਰਿਗੇਡ ਪਾਣੀ ਨਾਲ ਅੱਗ ਨਹੀਂ ਬੁਝਾ ਸਕੀ, ਇਸ ਲਈ ਮੁਹਾਲੀ ਤੋਂ ਵਿਸ਼ੇਸ਼ ਕੈਮੀਕਲ ਮੰਗਵਾਇਆ ਗਿਆ। ਫੈਕਟਰੀ ਵਿੱਚੋਂ ਪੰਜ ਵਿਅਕਤੀਆਂ ਨੂੰ ਸੜੀ ਹਾਲਤ ਵਿੱਚ ਫੇਜ਼-6 ਸਥਿਤ ਹਸਪਤਾਲ ਵਿੱਚ ਲਿਆਂਦਾ ਗਿਆ ਹੈ।

ਕਦੋਂ ਲੱਗੀ ਅੱਗ:ਇਹ ਅੱਗਬੁੱਧਵਾਰ ਸਵੇਰੇ 11 ਵਜੇ ਲੱਗੀ ਸੀ। ਅੱਗ ਲੱਗਣ ਕਾਰਨ ਫੈਕਟਰੀ ਵਿੱਚ ਭਗਦੜ ਮੱਚ ਗਈ। ਸੂਚਨਾ ਮਿਲਣ ਤੋਂ ਬਾਅਦ ਕਰੀਬ 11.30 ਵਜੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ 'ਚ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਾਰਿਆਂ ਨੂੰ ਮੁਹਾਲੀ ਦੇ ਫੇਜ਼-6 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੁਪਹਿਰ 1.30 ਵਜੇ ਅੱਗ ਬੁਝਾਉਂਦੇ ਸਮੇਂ ਦੋ ਧਮਾਕੇ ਹੋਏ। ਇਸ ਕਾਰਨ ਉਥੇ ਅੱਗ ਬੁਝਾਉਣ ਆਏ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਿੱਛੇ ਹਟ ਗਏ। ਜਾਣਕਾਰੀ ਮੁਤਾਬਿਕ ਫੈਕਟਰੀ 'ਚ ਅੱਗ ਲੱਗਣ ਕਾਰਨ ਅੰਦਰ ਕੰਮ ਕਰਦੇ ਮਜ਼ਦੂਰ ਫਸ ਗਏ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੰਦਰੋਂ ਪੰਜ ਲੋਕਾਂ ਨੂੰ ਬਚਾਇਆ ਅਤੇ ਇਲਾਜ ਲਈ ਹਸਪਤਾਲ ਭੇਜ ਦਿੱਤਾ। ਮੁਹਾਲੀ, ਖਰੜ ਅਤੇ ਰੋਪੜ ਤੋਂ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਕਰੀਬ ਦੋ ਘੰਟੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ । ਇਨ੍ਹਾਂ ਵਿੱਚੋਂ ਪੰਜ ਵਾਹਨ ਮੁੜ ਪਾਣੀ ਇਕੱਠਾ ਕਰਨ ਲਈ ਚਲੇ ਗਏ ਹਨ। ਅੱਗ ਲੱਗਣ ਤੋਂ ਬਾਅਦ ਆਸ-ਪਾਸ ਦੀਆਂ ਫੈਕਟਰੀਆਂ ਵਿੱਚ ਵੀ ਡਰ ਦਾ ਮਾਹੌਲ ਹੈ। ਖਰੜ ਦੇ ਐਸਡੀਐਮ ਰਵਿੰਦਰ ਕੁਮਾਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ।

ਦੀਵਾਰ ਤੋੜ ਕੇ ਫੈਕਟਰੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ: ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਜੇ ਵੀ ਬਾਹਰੋਂ ਪਾਣੀ ਦਾ ਛਿੜਕਾਅ ਕੀਤਾ ਗਿਆ। ਅੱਗ ਤਾਪਮਾਨ ਵਧਣ ਕਾਰਨ ਆਸ-ਪਾਸ ਦੀਆਂ ਫੈਕਟਰੀਆਂ ਲਈ ਖਤਰਾ ਵਧ ਗਿਆ ਹੈ। ਇਸ ਲਈ ਹੁਣ ਕੰਧ ਤੋੜ ਕੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਅੰਦਰ ਭੇਜ ਕੇ ਅੱਗ ਬੁਝਾਉਣ ਦੀ ਯੋਜਨਾ ਬਣਾਈ।

ਕਿਵੇਂ ਹੋਇਆ ਧਮਾਕਾ:ਸਿਵਲ ਹਸਪਤਾਲ 'ਚ ਜ਼ਖਮੀ ਮੁਲਾਜ਼ਮਾਂ ਨਾਲ ਆਈ ਵਰਕਰ ਸੋਨਿਕਾ ਨੇ ਦੱਸਿਆ ਕਿ ਉਹ ਸਵੇਰੇ 11 ਵਜੇ ਦੇ ਕਰੀਬ 12 ਔਰਤਾਂ ਸਮੇਤ 25 ਦੇ ਕਰੀਬ ਮੁਲਾਜ਼ਮਾਂ ਨਾਲ ਫੈਕਟਰੀ 'ਚ ਕੰਮ ਕਰ ਰਹੀ ਸੀ। ਇਸ ਦੌਰਾਨ ਡੰਪਿੰਗ ਲਈ ਡਰੰਮ ਵਿੱਚ ਟਰਪੇਨਟਾਈਨ ਤੇਲ ਪਾਇਆ ਜਾ ਰਿਹਾ ਸੀ ਕਿ ਅਚਾਨਕ ਧਮਾਕਾ ਹੋ ਗਿਆ। ਇਸ ਕਾਰਨ ਪੰਜ ਮਹਿਲਾ ਮੁਲਾਜ਼ਮ ਝੁਲਸ ਗਈਆਂ। ਜਦੋਂ ਧਮਾਕਾ ਹੋਇਆ, ਉਹ ਡਰੰਮ ਤੋਂ ਕੁਝ ਦੂਰ ਸੀ ਅਤੇ ਧਮਾਕੇ ਦੀ ਆਵਾਜ਼ ਸੁਣਦੇ ਹੀ ਪਿੱਛੇ ਭੱਜ ਗਈ। ਇਸ ਤੋਂ ਬਾਅਦ ਬਾਕੀ ਮੁਲਾਜ਼ਮ ਵੀ ਬਾਹਰ ਭੱਜ ਗਏ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੰਦਰ ਫਸੇ ਕਰਮਚਾਰੀਆਂ ਨੂੰ ਬਾਹਰ ਕੱਢਿਆ। ਉਸ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਇਲਾਜ ਲਈ ਫੇਜ਼-6 ਸਥਿਤ ਸਿਵਲ ਹਸਪਤਾਲ ਲਿਜਾਇਆ ਗਿਆ। ਜਦੋਂ ਕਿ ਅੰਜੂ ਅਤੇ ਸੰਧਿਆ ਕੁਮਾਰੀ ਨੂੰ 70 ਫੀਸਦੀ ਤੋਂ ਵੱਧ ਸੜ ਜਾਣ ਕਾਰਨ ਜੀਐਮਸੀਐਚ-32 ਰੈਫਰ ਕਰ ਦਿੱਤਾ ਗਿਆ। ਨਿਭਾ ਕੁਮਾਰੀ, ਜੈਦੇਵ ਦੇਵੀ ਅਤੇ ਦਿਲਜੀਤ ਕੌਰ ਦਾ ਮੁਹਾਲੀ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਤਿੰਨ ਸਾਲਾਂ ਤੋਂ ਬਿਜਲੀ ਤੋਂ ਬਿਨਾਂ ਚੱਲ ਰਹੀ ਹੈ ਫੈਕਟਰੀ: ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨ ਸਾਲਾਂ ਤੋਂ ਫੈਕਟਰੀ ਵਿੱਚ ਬਿਜਲੀ ਦਾ ਕੁਨੈਕਸ਼ਨ ਨਹੀਂ ਹੈ। ਉਦੋਂ ਤੋਂ ਲੈਚ ਜਾਂ ਜਨਰੇਟਰ ਸੈੱਟ ਦੀ ਮਦਦ ਨਾਲ ਫੈਕਟਰੀ ਚਲਾਈ ਜਾ ਰਹੀ ਹੈ। ਅੱਗ ਦੁਪਹਿਰ 2:15 ਵਜੇ ਦੇ ਕਰੀਬ ਹੋਰ ਭੜਕ ਗਈ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਵਧਾਨੀ ਦੇ ਤੌਰ 'ਤੇ ਨੇੜਲੇ ਘਰਾਂ ਨੂੰ ਖਾਲੀ ਕਰਵਾਇਆ ਗਿਆ।

ਕਰਮਚਾਰੀ ਲੋਕਾਂ ਨੂੰ ਪਿੱਛੇ ਹੱਟਣ ਲਈ ਕਹਿ ਰਹੇ : ਫੈਕਟਰੀ 'ਚ ਧਮਾਕੇ ਅਤੇ ਗੁਬਾਰੇ ਨੂੰ ਅੱਗ ਲੱਗਦੀ ਦੇਖ ਆਸ-ਪਾਸ ਦੇ ਕਈ ਲੋਕ ਉੱਥੇ ਪਹੁੰਚ ਗਏ। ਲੋਕਾਂ ਨੇ ਉੱਥੇ ਪਹੁੰਚ ਕੇ ਮੌਕੇ ਦੀ ਵੀਡੀਓ ਬਣਾਉਣ ਦੇ ਨਾਲ-ਨਾਲ ਫੋਟੋਆਂ ਵੀ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਕੁਝ ਲੋਕ ਫੈਕਟਰੀ ਦੇ ਬਿਲਕੁਲ ਨੇੜੇ ਪਹੁੰਚ ਗਏ। ਇਸ 'ਤੇ ਉਥੇ ਕੰਮ ਕਰ ਰਹੇ ਕਰਮਚਾਰੀਆਂ ਨੇ ਆਪਣੇ ਕੰਮ 'ਚ ਦਿੱਕਤਾਂ ਅਤੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਪਿੱਛੇ ਹੱਟਣ ਲਈ ਕਿਹਾ। ਇਸ 'ਤੇ ਕੁਝ ਲੋਕ ੳੱੁਥੋਂ ਚਲੇ ਗਏ ਪਰ ਜਿਵੇਂ ਹੀ ਜ਼ਿਆਦਾਤਰ ਕਰਮਚਾਰੀ ਚਲੇ ਗਏ ਉਹ ਫਿਰ ਤੋਂ ਅੱਗੇ ਆਉਣ ਲੱਗੇ।

ਮੁੱਖ ਮੰਤੀ ਭਗਵੰਤ ਮਾਨ ਵੱਲੋਂ ਟਵੀਟ: ਉਧਰ ਕੈਮੀਕਲ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਮੁੱਖ ਮੰਤੀ ਭਗਵੰਤ ਮਾਨ ਵੱਲੋਂ ਟਵੀਟ ਕਰਦੇ ਲਿਖਿਆ ਗਿਆ ਕਿ "ਕੁਰਾਲੀ ਕੈਮੀਕਲ ਫੈਕਟਰੀ 'ਚ ਅੱਗ ਲੱਗਣ ਦੀ ਦੁਰਘਟਨਾ ਦੁਖਦਾਈ ਹੈ। ਅੰਦਰ ਕਈ ਵਰਕਰ ਫਸੇ ਹੋਏ ਸੀ ਜਿੰਨ੍ਹਾਂ ਨੂੰ ਕੱਢ ਲਿਆ ਹੈ। ਪ੍ਰਸ਼ਾਸਨ ਨਾਲ ਮੈਂ ਲਗਾਤਾਰ ਸੰਪਰਕ 'ਚ ਹਾਂ..ਰੈਸਕਿਊ ਟੀਮਾਂ ਮੌਕੇ 'ਤੇ ਮੌਜੂਦ ਨੇ..ਸਭ ਦੀ ਤੰਦਰੁਸਤੀ ਸਲਾਮਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ...ਬਾਕੀ ਵੇਰਵਾ ਜਲਦ..."

Last Updated : Sep 27, 2023, 10:39 PM IST

ABOUT THE AUTHOR

...view details