ਮੋਹਾਲੀ : ਪੰਜਾਬੀ ਸਿੰਗਰ ਸਿੰਗਾ ਸੋਹਾਣਾ ਥਾਣੇ ਵਿੱਚ ਪੇਸ਼ ਹੋਏ, ਜਿਥੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਉੱਤੇ ਮੁਕੱਦਮਾ ਚਲਾਇਆ ਗਿਆ ਹੈ। ਇਹ ਵਾਇਰਲ ਵੀਡੀਓ ਦਾ ਮਸਲਾ ਹੈ ਜਿਸ ਵਿੱਚ ਪੰਜਾਬੀ ਸਿੰਗਰ ਸਿੰਗਾ ਵੱਲੋਂ ਸ਼ਰੇਆਮ ਹਥਿਆਰਾਂ ਦੀ ਵਰਤੋਂ ਕੀਤੀ ਗਈ।
ਪੰਜਾਬੀ ਸਿੰਗਰ ਸਿੰਘਾ ਥਾਣੇ ਵਿੱਚ ਹੋਏ ਪੇਸ਼ ਸਿੰਗਾ ਦੇ ਨਾਲ ਉਨ੍ਹਾਂ ਦੇ ਵਕੀਲ ਮੌਜੂਦ ਰਹੇ। ਮਾਮਲਾ ਵਾਇਰਲ ਵੀਡੀਓ ਵਿੱਚ ਹਥਿਆਰਾਂ ਦੀ ਨੁਮਾਇਸ਼ ਕਰਨ ਦਾ ਹੈ, ਜਿਸ ਦੀ ਵੀਡੀਓ ਵਾਇਰਲ ਹੋ ਗਈ ਸੀ ਅਤੇ ਪੁਲੀਸ ਨੇ ਇਸ ਵੀਡੀਓ ਦੇ ਅਧਾਰ ਉੱਤੇ ਪੰਜਾਬੀ ਸਿੰਗਰ ਸਿੰਗਾ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਸੀ।
ਇਸ ਸਬੰਧੀ ਪੰਜਾਬੀ ਗਾਇਕ ਸਿੰਗਾ ਦੇ ਵਕੀਲ ਦਾ ਕਹਿਣਾ ਕਿ ਕਿਸੇ ਸ਼ਰਾਰਤੀ ਅਨਸਰ ਵਲੋਂ ਇਹ ਵੀਡੀਓ ਤੋੜ ਮਰੋੜ ਕੇ ਪੇਸ਼ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਸਾਲ 2020 'ਚ ਵੀ ਉਨ੍ਹਾਂ ਦੇ ਇਸ ਵੀਡੀਓ ਨੂੰ ਲੈਕੇ ਮਾਮਲਾ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਸਿੰਗਾ ਨਾਲ ਜਾਂਚ 'ਚ ਸ਼ਾਮਲ ਹੋਣ ਲਈ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਪੁਰਾਣੀ ਵੀਡੀਓ ਨੂੰ ਤੋੜ ਮਰੋੜ ਵਾਇਰਲ ਕਰਨ ਵਾਲੇ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ:ਛੇੜਛਾੜ ਕਰਨ ਵਾਲੇ ਨੂੰ ਕੁੜੀ ਨੇ ਬੰਨ੍ਹੀ ਰੱਖੜੀ, ਵੀਡੀਓ ਵਾਇਰਲ