ਮੋਹਾਲੀ: ਨਗਰ ਨਿਗਮ (Municipal Corporation) ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸਾਧਾਰਨ ਮੀਟਿੰਗ (MEETING) ਵਿੱਚ ਮੁਹਾਲੀ (Mohali) ਦੇ ਕੌਂਸਲਰ ਮੀਟਿੰਗ ਵਿੱਚ ਹਾਜ਼ਰ ਹੋਏ। ਮੀਟਿੰਗ ਦੀ ਕਾਰਜ ਪ੍ਰਣਾਲੀ ਜਿਵੇਂ ਸ਼ੁਰੂ ਹੋਈ ਉਦੋਂ ਹੀ ਵਿਰੋਧੀ ਧਿਰ ਦੇ ਕੌਂਸਲਰ (Counselor) ਆਪਣੀ ਗੱਲ ਬਾਰ-ਬਾਰ ਮੇਹਰ ਤੋਂ ਰਖਵਾਉਣ ਲਈ ਗੁਜ਼ਾਰਿਸ਼ ਕਰਦੇ ਰਹੇ ਜਦ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਵਿਰੋਧੀ ਧਿਰ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ। ਹੰਗਾਮਾ ਵਿੱਚ ਕਾਂਗਰਸ (Congress) ਅਤੇ ਆਜ਼ਾਦ ਗਰੁੱਪ ਦੇ ਕੌਂਸਲਰ ਦੋਵੇਂ ਆਹਮੋ-ਸਾਹਮਣੇ ਹੋ ਗਏ। ਜਿਨ੍ਹਾਂ ਵਿੱਚ ਕਾਫ਼ੀ ਤੂੰ-ਤੂੰ ਮੈਂ-ਮੈਂ ਹੋਈ।
ਵਾਰਡ ਨੰਬਰ 50 ਤੋਂ ਐੱਮ.ਸੀ ਗੁਰਮੀਤ ਕੌਰ ਨੇ ਮੇਅਰ ਨੂੰ ਨਸੀਅਤ ਦਿੰਦੇ ਕਿਹਾ ਕਿ ਉਨ੍ਹਾਂ ਨੂੰ ਲੋਕ ਭਲਾਈ ਦੇ ਕੰਮ ਕਰਨ ਲਈ ਚੁਣਿਆ ਗਿਆ ਹੈ, ਅਤੇ ਉਨ੍ਹਾਂ ਨੂੰ ਲੋਕ ਭਲਾਈ ਦੇ ਹੀ ਕੰਮ ਕਰਨੇ ਚਾਹੀਦੇ ਹਨ। ਨਾ ਕਿ ਆਪਣੇ ਨਿੱਜੀ ਸਵਾਦ ਨੂੰ ਲੈਕੇ ਕੰਮ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਜਿਸ ਮੁੱਦੇ ‘ਤੇ ਗੱਲ ਕਰ ਰਹੇ ਹਾਂ, ਮੇਅਰ ਉਸ ਮੁੱਦੇ ਨੂੰ ਨਜ਼ਰ ਅੰਦਾਜ ਕਰ ਰਹੇ ਹਨ, ਅਤੇ ਉਹ ਗਾਊ ਸ਼ਾਲਾ ਦੇ ਮੁੱਦੇ ‘ਤੇ ਕੰਮ ਕਰ ਰਹੇ ਹਨ, ਜਦ ਕਿ ਮਿਲਕ ਪਲਾਂਟ ਅੱਜ ਦਾ ਮੁੱਖ ਮੁੱਦਾ ਸੀ।