ਮੋਹਾਲੀ: ਕੇਂਦਰ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਲਈ ਉੱਜਵਲਾ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਗੈਸ ਦੀ ਸਪਲਾਈ ਕੀਤੀ ਜਾ ਰਹੀ ਹੈ । ਮੋਹਾਲੀ ਦੇ ਕਾਂਸਲ ਪਿੰਡ 'ਚ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ।
ਲੌਕਡਾਊਨ ਦੇ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪੈਸੇ ਪਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਗੈਸ ਸਿਲੰਡਰ ਖਰੀਦਣ 'ਚ ਦਿੱਕਤ ਨਾ ਹੋ ਸਕੇ। ਕਾਂਸਲ ਦੀ ਗੈਸ ਏਜੰਸੀ ਵਿੱਚ ਲਾਭਪਾਤਰੀ ਉੱਜਵਲਾ ਯੋਜਨਾ ਤਹਿਤ ਤਕਰੀਬਨ 400 ਰਜਿਸਟਰਡ ਹਨ ਪਰ ਗੈਸ ਸਿਲੰਡਰ ਸਿਰਫ਼ 150 ਲੋਕ ਲੈ ਰਹੇ ਹਨ।
ਲੌਕਡਾਊਨ 2.0: ਮੰਦੀ ਦੀ ਮਾਰ ਝੱਲ ਰਹੇ ਲੋਕਾਂ ਲਈ ਉੱਜਵਲਾ ਯੋਜਨਾ ਬਣੀ ਵਰਦਾਨ ਉੱਥੇ ਹੀ ਸਿਲੰਡਰ ਲੈਣ ਆਏ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਲੰਡਰ ਲੈਣ ਵਿੱਚ ਤਾਂ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆ ਰਹੀ ਪਰ ਸਿਲੰਡਰ ਲੈ ਕੇ ਆਉਣ ਜਾਣ 'ਚ ਉਨ੍ਹਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤ ਗੈਸ ਏਜੰਸੀ ਦੀਆਂ 5 ਗੱਡੀਆਂ ਮੋਹਾਲੀ ਦੇ ਪੇਡੂ ਖੇਤਰਾਂ ਵਿੱਚ ਸਵੇਰੇ 9 ਵਜੇ ਤੋਂ ਲੈ ਕੇ 6 ਵਜੇ ਤੱਕ ਲੋਕਾਂ ਨੂੰ ਸਿਲੰਡਰ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ। ਡਰਾਈਵਰ ਖੁਰਸ਼ੀਦ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਕਰੀਬਨ 100 ਸਿਲੰਡਰ ਉੱਜਵਲ ਯੋਜਨਾ ਦੇ ਲਾਭਪਾਤਰੀਆਂ ਨੂੰ ਦਿੱਤੇ ਜਾ ਰਹੇ ਹਨ।