ਪੰਜਾਬ

punjab

ETV Bharat / state

ਕੈਪਟਨ ਦੀ ਨਵੀਂ ਪਾਰਟੀ ਬਣਾਉਣ ਨੂੰ ਲੈਕੇ ਸੁਣੋ ਲੋਕਾਂ ਦਾ ਕੀ ਕਹਿਣਾ ? - ਮੋਹਾਲੀ

ਵੱਖ ਵੱਖ ਯੂਥ ਤੇ ਖ਼ਾਸ ਕਰਕੇ ਵਿਦਿਆਰਥੀਆਂ ਨੇ ਦੱਸਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨਾਲ ਪੰਜਾਬ 'ਚ ਕੋਈ ਨਵਾਂ ਬਦਲਾਅ ਨਹੀਂ ਆ ਸਕਦਾ। ਕਿਉਂਕਿ ਉਨ੍ਹਾਂ ਨੇ ਜਿਹੜੇ ਵਾਅਦੇ ਪਹਿਲਾਂ ਲੋਕਾਂ ਨਾਲ ਕੀਤੇ ਸੀ, ਪੰਜਾਬ ਦੀ ਆਵਾਮ ਨਾਲ ਕੀਤੇ ਸੀ, ਉਹ ਪੂਰੇ ਨਹੀਂ ਹੋਏ। ਇਸ ਕਰਕੇ ਭਵਿੱਖ ਵਿੱਚ ਵੀ ਉਨ੍ਹਾਂ ਤੋਂ ਕੋਈ ਖਾਸ ਉਮੀਦ ਨਹੀਂ ਕੀਤੀ ਜਾ ਸਕਦੀ ਹੈ।

ਕੈਪਟਨ ਦੀ ਨਵੀਂ ਪਾਰਟੀ ਬਣਾਉਣ ਤੇ ਸੁਣੋ ਲੋਕਾਂ ਦੀ ਪ੍ਰਤੀਕਿਰਿਆ
ਕੈਪਟਨ ਦੀ ਨਵੀਂ ਪਾਰਟੀ ਬਣਾਉਣ ਤੇ ਸੁਣੋ ਲੋਕਾਂ ਦੀ ਪ੍ਰਤੀਕਿਰਿਆ

By

Published : Oct 27, 2021, 4:24 PM IST

Updated : Oct 27, 2021, 4:59 PM IST

ਮੋਹਾਲੀ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Former Punjab Chief Minister Capt. Amarinder Singh) ਵੱਲੋਂ ਘੋਸ਼ਿਤ ਕੀਤੀ ਗਈ, ਆਪਣੀ ਨਵੀਂ ਰਾਜਨੀਤਿਕ ਪਾਰਟੀ ਦੇ ਮਾਮਲੇ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਆਪਣੀ ਵਫ਼ਦ ਤਰੀਕੇ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਹਨ।

ਇਸ ਦੌਰਾਨ ਈ.ਟੀ.ਵੀ ਭਾਰਤ(ETV BHARAT) ਨਾਲ ਗੱਲਬਾਤ ਕਰਦਿਆਂ ਹੋਇਆ ਵੱਖ ਵੱਖ ਯੂਥ ਤੇ ਖ਼ਾਸ ਕਰਕੇ ਵਿਦਿਆਰਥੀਆਂ ਨੇ ਦੱਸਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨਾਲ ਪੰਜਾਬ 'ਚ ਕੋਈ ਨਵਾਂ ਬਦਲਾਅ ਨਹੀਂ ਆ ਸਕਦਾ। ਕਿਉਂਕਿ ਉਨ੍ਹਾਂ ਨੇ ਜਿਹੜੇ ਵਾਅਦੇ ਪਹਿਲਾਂ ਲੋਕਾਂ ਨਾਲ ਕੀਤੇ ਸੀ, ਪੰਜਾਬ ਦੀ ਆਵਾਮ ਨਾਲ ਕੀਤੇ ਸੀ, ਉਹ ਪੂਰੇ ਨਹੀਂ ਹੋਏ। ਇਸ ਕਰਕੇ ਭਵਿੱਖ ਵਿੱਚ ਵੀ ਉਨ੍ਹਾਂ ਤੋਂ ਕੋਈ ਖਾਸ ਉਮੀਦ ਨਹੀਂ ਕੀਤੀ ਜਾ ਸਕਦੀ ਹੈ।

ਕੈਪਟਨ ਦੀ ਨਵੀਂ ਪਾਰਟੀ ਬਣਾਉਣ ਨੂੰ ਲੈਕੇ ਸੁਣੋ ਲੋਕਾਂ ਦਾ ਕੀ ਕਹਿਣਾ ?

ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆ ਰਿਤੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਪੰਜਾਬ ਦੇ ਅਵਾਮ ਨੂੰ ਜਾਣਦੇ ਹਨ ਤੇ ਜ਼ਰੂਰਤਾਂ ਨੂੰ ਸਮਝਦੇ ਹਨ।

ਉਨ੍ਹਾਂ ਨਵੀਂ ਪਾਰਟੀ ਬਣਾਈ ਅਤੇ ਇਸ ਨਾਲ ਕੁਝ ਨਾ ਕੁਝ ਤਾਂ ਜ਼ਰੂਰ ਫਾਇਦਾ ਹੋਏਗਾ, ਪਰ ਇਹ ਦੇਖਣਾ ਹੋਵੇਗਾ ਕਿ ਪਾਰਟੀ ਦਾ ਮੈਨੂੰ ਫੀਸਟ ਕਰੇਗਾ? ਪਾਰਟੀ ਦੀ ਸੋਚ ਕੀ ਹੋਏਗੀ? ਪਾਰਟੀ 'ਚ ਕਿਹੜੇ ਕਿਹੜੇ ਲੋਕ ਜੁੜਨਗੇ? ਤੇ ਇੱਕ ਵੋਟਰ ਦੇ ਤੌਰ ਤੇ ਕਿ ਕੀ ਪਾਰਟੀ ਬਣਾਈ ਹੈ? ਤਾਂ ਬਹੁਤ ਸਾਰੇ ਯੂਥ ਚੁਣਨਗੇ ਪਰ ਫਿਲਹਾਲ ਉਨ੍ਹਾਂ ਦਾ ਜੋ ਵਿਚਾਰ ਉਹ ਪਾਰਟੀ ਦਾ ਨਾਂ ਸੁਣਨ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ, ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹੜੀ ਪਾਰਟੀ ਬਣਾਈ ਹੈ।

ਚਿਤਕਾਰਾ ਯੂਨੀਵਰਸਿਟੀ(Chitkara University) ਤੋਂ ਪਾਸ ਤੇ ਯੂ.ਪੀ.ਐਸ.ਸੀ ਦਾ ਤਿਆਰੀ ਕਰ ਰਹੇ ਵਿਦਿਆਰਥੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਯੂਥ ਨਾਲ ਹੀ ਨਹੀਂ ਸਗੋਂ ਪੰਜਾਬ ਦੀ ਆਵਾਮ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ।

ਪਰ ਸਾਢੇ ਚਾਰ ਸਾਲ ਦਾ ਸਮਾਂ ਨਿਕਲਣ ਤੋਂ ਬਾਅਦ ਵੀ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਜਿਸ ਵਿੱਚ ਨਾ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ ਹੋਏ ਨਾ ਹੀ ਪੰਜਾਬ ਵਿਚ ਕੋਈ ਖਾਸ ਵਿਕਾਸ ਹੋ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਯੂਥ ਤੱਕ ਵੋਟਰ ਦੇ ਹੋਣ ਦੇ ਨਾਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਕੋਈ ਖ਼ਾਸ ਉਮੀਦ ਦਿਖਾਈ ਨਹੀਂ ਦਿੰਦੀ ਹੈ, ਤੇ ਉਹ ਅੱਜ ਉਨ੍ਹਾਂ ਦੇ ਪਾਰਟੀ ਬਾਰੇ ਕੁੱਝ ਖਾਸ ਨਹੀਂ ਕਹਿ ਸਕਦੇ ਹਨ।
ਮੋਹਾਲੀ ਦੇ ਰਹਿਣ ਵਾਲੇ ਸਿਮਰਨ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਪੂਰੇ ਨਹੀਂ ਕਰ ਸਕੇ ਤੇ ਉਨ੍ਹਾਂ ਨੇ ਪੰਜਾਬ ਦੇ ਲਈ ਕੋਈ ਖ਼ਾਸ ਕੰਮ ਨਹੀਂ ਕਰ ਸਕੇ। ਜਿਸ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਨਹੀਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਤੇ ਹੁਣ ਨਵੀਂ ਪਾਰਟੀ ਬਣਾਉਣ ਨਾਲ ਨਾਤਾ ਪੰਜਾਬ ਤੇ ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਵੀ ਕੋਈ ਇਸ ਦਾ ਫਾਇਦਾ ਨਹੀਂ ਹੋਵੇਗਾ।

ਕਿਹਾ ਕਿ ਕੈਪਟਨ ਅਮਰਿੰਦਰ ਸਿੰਘ(Capt. Amarinder Singh) ਨੇ ਪੰਜਾਬ ਦੇ ਖਾਸ ਕਰਕੇ ਨੌਜਵਾਨਾਂ ਨੂੰ ਸਮਾਰਟ ਫੋਨ ਤੇ ਆਪਣੀ ਸਰਕਾਰ ਦੇ ਸਮੇਂ ਬੜੇ ਬੜੇ ਵਾਅਦੇ ਕੀਤੇ ਸੀ, ਪਰ ਵਾਅਦੇ ਖੋਖਲੇ ਹੀ ਸਾਬਿਤ ਹੋਏ ਹਨ ਤੇ ਨਾ ਉਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਤੇ ਇਸ ਤਰ੍ਹਾਂ ਦੀ ਪਾਰਟੀ ਬਣਾ ਕੇ ਜਿਸ ਚੋਂ ਆਪ ਇਕੱਲੇ ਨੇ ਅੱਗੇ ਕੀ ਕਰਨਗੇ।

ਉਸ ਬਾਰੇ ਕੁਝ ਪਤਾ ਹੈ ਨਾ ਹੀ ਉਹ ਜ਼ਿਆਦਾ ਕੁੱਝ ਕਹਿ ਸਕਦੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲਾਂਕਿ ਆਪਣੀ ਪਾਰਟੀ ਤਾਂ ਬਣਾ ਲਈ ਹੈ ਪਰ ਜਿਸ ਤਰ੍ਹਾਂ ਗੱਲਬਾਤ ਚੱਲ ਰਹੀ ਸੀ ਕਿ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ(Press conference) ਰਾਹੀਂ ਆਪਣੀ ਪਾਰਟੀ ਦੇ ਨਾਂ ਦਾ ਐਲਾਨ ਕਰ ਦੇਣਗੇ। ਪਰ ਉਹ ਅੱਜ ਬੁੱਧਵਾਰ ਨੂੰ ਉਨ੍ਹਾਂ ਦੀ ਪਾਰਟੀ ਦਾ ਨਾਂ ਉਨ੍ਹਾਂ ਨੇ ਮੀਡੀਆ ਰਾਹੀਂ ਇੰਨੀ ਗੱਲ ਜ਼ਰੂਰ ਕਹੀ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਪਰਮਿਸ਼ਨ ਤੋਂ ਬਾਅਦ ਉਹ ਪਾਰਟੀ ਦਾ ਨਾਂ ਦੱਸਣਗੇ।

ਪਰ ਨੌਜਵਾਨ ਉਨ੍ਹਾਂ ਦੀ ਪਾਰਟੀ ਤੇ ਉਨ੍ਹਾਂ ਦੇ ਕਿਰਦਾਰ ਬਾਰੇ ਅਜੇ ਤੱਕ ਕੋਈ ਖਾਸ ਉਮੀਦ, ਉਨ੍ਹਾਂ ਦੀ ਪਾਰਟੀ 'ਚ ਨਜ਼ਰ ਨਹੀਂ ਆ ਰਹੀ ਹੈ। ਇਹ ਵੇਖਣਾ ਹੋਵੇਗਾ ਕਿ ਇਨ੍ਹਾਂ ਨੌਜਵਾਨਾਂ ਨੂੰ ਆਉਣ ਵਾਲੇ ਟਾਈਮ 'ਚ ਕੈਪਟਨ ਅਮਰਿੰਦਰ ਦੀ ਨਵੀਂ ਪਾਰਟੀ ਕਿਸ ਦਿਸ਼ਾ ਵੱਲ ਲੈ ਕੇ ਜਾਂਦੀ ਹੈ। ਪਰ ਫਿਲਹਾਲ ਨੌਜਵਾਨਾਂ ਨੂੰ ਇਸ ਪਾਰਟੀ ਤੋਂ ਕੋਈ ਖਾਸ ਉਮੀਦ ਦਿਖਾਈ ਨਹੀਂ ਦੇ ਰਹੀ ਹੈ।

ਇਹ ਵੀ ਪੜ੍ਹੋ: ਕੈਪਟਨ ਬਣਾਉਣਗੇ ਨਵੀਂ ਪਾਰਟੀ, ਸ਼੍ਰੋਅਦ(ਟ) ਤੇ BJP ਨਾਲ ਗਠਜੋੜ ਨਹੀਂ

Last Updated : Oct 27, 2021, 4:59 PM IST

ABOUT THE AUTHOR

...view details