ਮੋਹਾਲੀ:ਪੰਜਾਬ ਸਟੇਟ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨਮੰਤਰੀ ਨੂੰ ਬਕਾਇਦਾ ਤੌਰ ਤੇ ਇੱਕ ਪੱਤਰ ਲਿਖਿਆ ਹੈ, ਜਿਸ ਬਾਰੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ, ਕਿ ਇਹ ਪੱਤਰ ਉਨ੍ਹਾਂ ਨੂੰ ਮਜਬੂਰ ਹੋ ਕੇ ਇਸ ਕਰਕੇ ਲਿਖਣਾ ਪਿਆ, ਕਿਉਂਕਿ ਕੈਨੇਡਾ ਵਿੱਚ ਜਿਹੜੇ ਐੱਨ.ਆਰ.ਆਈ ਪੰਜਾਬ ਦੇ ਮੁੰਡੇ ਧੀਆਂ ਭੈਣਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂ ਰਿਹਾ ਹੈ।
ਮਨੀਸ਼ਾ ਗੁਲਾਟੀ ਨੇ ਦੱਸਿਆ, ਕਿ ਕੈਨੇਡਾ ਦੇ ਪ੍ਰਧਾਨਮੰਤਰੀ ਨੂੰ ਪੱਤਰ ਲਿਖਣ ਦਾ ਮਕਸਦ ਤਾਂ ਕਿ ਪੰਜਾਬ ਦੀ ਧੀ ਨਾਲ ਕਿਸੇ ਤਰ੍ਹਾਂ ਦਾ ਉਸ ਨਾਲ ਕੋਈ ਖਿਲਵਾੜ ਜਾਂ ਧੋਖਾਧੜੀ ਨਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਨੂੰ ਅਗਾਹ ਕੀਤਾ ਗਿਆ ਕਿ ਜੇ ਇਸ ਤਰ੍ਹਾਂ ਦਾ ਕੋਈ ਵੀ ਐਨ.ਆਰ.ਆਈ ਜਾਂ ਕੇ ਉਥੇ ਪੰਜਾਬ ਦੀ ਧੀਆਂ ਨਾਲ ਠੱਗੀ ਕਰਦਾ ਜਾਂ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ।
ਕੈਨੇਡਾ ਦੇ ਪੰਜਾਬੀ NRI ਲੜਕਿਆਂ ਖਿਲਾਫ਼ ਪ੍ਰਧਾਨਮੰਤਰੀ ਨੂੰ ਲਿਖਿਆ ਪੱਤਰ:ਮਨੀਸ਼ਾ ਗੁਲਾਟੀ ਕਿਸੇ ਵੀ ਤਰ੍ਹਾਂ ਦਾ ਉਸ ਦਾ ਇਸ ਤਰ੍ਹਾਂ ਦਾ ਕੇਸ ਬਣਾਇਆ ਜਾਏ, ਤਾਂ ਉਸ ਨੂੰ ਵਾਪਸ ਭਾਰਤ ਭੇਜਿਆ ਜਾਂ ਸਕੇ ਤੇ ਦੁਬਾਰਾ ਉਹਨੂੰ ਕੈਨੇਡਾ ਵਰਗੇ ਦੇਸ਼ ਦਾ ਵੀਜ਼ਾ ਨਾ ਲੱਗ ਸਕੇ। ਉਨ੍ਹਾਂ ਨੂੰ ਪੂਰੀ ਉਮੀਦ ਹੈ, ਕਿ ਕੈਨੇਡਾ ਦੇ ਪ੍ਰਧਾਨਮੰਤਰੀ ਉਨ੍ਹਾਂ ਦੇ ਇਸ ਪੱਤਰ ਨੂੰ ਬੜੀ ਗੰਭੀਰਤਾ ਨਾਲ ਲੈਣਗੇ ਤੇ ਉਸ ਤੇ ਅਮਲ ਵੀ ਕਰਨਗੇ।
ਕੈਨੇਡਾ ਦੇ ਪੰਜਾਬੀ NRI ਲੜਕਿਆਂ ਖਿਲਾਫ਼ ਪ੍ਰਧਾਨਮੰਤਰੀ ਨੂੰ ਲਿਖਿਆ ਪੱਤਰ:ਮਨੀਸ਼ਾ ਗੁਲਾਟੀ ਪੰਜਾਬ ਵਿੱਚ ਆਏ ਦਿਨ ਹੋ ਰਹੇ, ਇਸ ਤਰ੍ਹਾਂ ਦੇ ਹਾਦਸੇ ਜਿਸ ਵਿੱਚ ਪੰਜਾਬ ਦੇ ਅਖ਼ਬਾਰਾਂ ਜਾਂ ਮੀਡੀਆ ਦੀਆਂ ਸੁਰਖੀਆਂ ਮਿਲਦੀਆਂ ਸਨ। ਪੰਜਾਬ ਦੀ ਧੀ ਤੰਗ ਪਰੇਸ਼ਾਨ ਹੈ, ਉਹ ਦੁਬਾਰਾ ਦੇਖਣ ਨੂੰ ਨਾ ਮਿਲੇ, ਤੰਗ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ, ਉਨ੍ਹਾਂ ਨੇ ਕਿਹਾ ਕਿ ਉਹ ਜਿਸ ਜਗ੍ਹਾ ਤੇ ਜਿਸ ਪੋਸਟ ਤੇ ਅੱਜ ਬੈਠੇ ਹਨ, ਉਨ੍ਹਾਂ ਕੋਲ ਕਈ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਹਨ।