ਕੁਰਾਲੀ: ਇੱਥੋਂ ਦੇ ਨੌਜਵਾਨ ਦੀ ਇਰਾਨ 'ਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦਾ ਨਾਂਅ ਜਸਕਰਨ ਸਿੰਘ ਹੈ ਤੇ ਉਸ ਦੀ ਉਮਰ ਤਕਰੀਬਨ 21 ਸਾਲ ਹੈ। ਇੱਕ ਸਾਲ ਪਹਿਲਾਂ ਮਾਪਿਆਂ ਦਾ ਇਕਲੌਤਾ ਪੁੱਤਰ ਜਸਕਰਨ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਦੁਬਈ ਦੀ ਕੰਪਨੀ ਤੋਂ ਸੀਮੇਂਟ ਲੋਡ ਕਰਕੇ ਸ਼ਿਪ ਰਾਹੀਂ ਇਰਾਨ ਪਹੁੰਚਾਉਂਦਾ ਸੀ।
ਕੁਰਾਲੀ ਦੇ ਗੱਭਰੂ ਦੀ ਇਰਾਨ 'ਚ ਹੋਈ ਮੌਤ
ਕੁਰਾਲੀ ਦੇ ਨੌਜਵਾਨ ਦੀ ਇਰਾਨ 'ਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦੱਸ ਦਈਏ, ਕਿ ਜਸਕਰਨ ਸਿੰਘ ਨਾਂਅ ਦਾ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ।
ਬੀਤੀ ਰਾਤ ਉਨ੍ਹਾਂ ਨੂੰ ਇਰਾਨ ਤੋਂ ਫ਼ੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਉਸ ਦੇ ਪਿਤਾ ਨੇ ਕੰਪਨੀ 'ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਇੱਕ ਸਾਲ ਤੋਂ ਉਨ੍ਹਾਂ ਦੇ ਪੁੱਤਰ ਨੂੰ ਤਨਖ਼ਾਹ ਨਹੀਂ ਮਿਲੀ ਸੀ ਤੇ ਹੁਣ ਥੋੜੇ ਦਿਨ ਪਹਿਲਾਂ ਹੀ ਕਾਨਟੈਰਕਟ ਸਾਈਨ ਹੋਇਆ ਸੀ ਪਰ ਬੀਤੀ ਰਾਤ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆ ਗਈ। ਹਾਲੇ ਤੱਕ ਨੌਜਵਾਨ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ।
ਹੁਣ ਪਰਿਵਾਰ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਗਈ ਹੈ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਤੇ ਲਾਸ਼ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦੀ ਅੰਤਿਮ ਰਸਮਾਂ ਪੂਰੀਆਂ ਕਰ ਸਕਣ।