ਪੰਜਾਬ

punjab

ETV Bharat / state

ਗੂਗਲ ਬੇਬੇ ਦੇ ਨਾਂਅ ਤੋਂ ਮਸ਼ਹੂਰ ਕੁਲਵੰਤ ਕੌਰ ਵਿਦਿਆਰਥੀਆਂ ਨਾਲ ਹੋਏ ਰੂਬਰੂ - 550th birth aniversary of Sri Guru nanak

ਸ੍ਰੀ ਗੁਰੂ ਨਾਨਕ ਦੇ ਜੀ ਦੇ 550ਵੇਂ ਪ੍ਰਾਕਸ਼ ਪੁਰਬ ਨੂੰ ਸਮਰਪਿਤ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਬੀਬੀ ਕੁਲਵੰਤ ਕੌਰ ਵਿਦਿਆਰਥੀ ਦੇ ਰੂਬਰੂ ਹੋਈ ਅਤੇ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜੁੜਨ ਦੀ ਗੱਲ ਆਖੀ।

ਗੂਗਲ ਬੇਬੇ ਬੀਬੀ ਕੁਲਵੰਤ ਕੌਰ ਮਨੈਲਾ

By

Published : Nov 18, 2019, 1:12 PM IST

ਮੋਹਾਲੀ: ਸ੍ਰੀ ਗੁਰੂ ਨਾਨਕ ਦੇ ਜੀ ਦੇ 550ਵੇਂ ਪ੍ਰਾਕਸ਼ ਪੁਰਬ ਨੂੰ ਸਮਰਪਿਤ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਪ੍ਰਿੰ: ਸਪਿੰਦਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ‘ਗੂਗਲ ਬੇਬੇ‘ ਦੇ ਨਾਮ ਨਾਲ ਮਸ਼ਹੂਰ ਬੀਬੀ ਕੁਲਵੰਤ ਕੌਰ ਮਨੈਲਾ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ।

ਵੇਖੋ ਵੀਡੀਓ

ਸਮਾਗਮ ਦੌਰਾਨ ਸਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ ਬੀਬੀ ਕੁਲਵੰਤ ਕੌਰ ਵਿਦਿਆਰਥੀ ਦੇ ਰੂ-ਬਰੂ ਹੋਈ। ਵਿਦਿਆਰਥੀਆਂ ਦੇ ਰੂ-ਬਰੂ ਹੁੰਦਿਆਂ ਬੱਚਿਆਂ ਨੂੰ ਇਤਿਰਾਸ ਨਾਲ ਜੁੜਨ ਦਾ ਸੁਨੇਹਾ ਦਿੱਤਾ ਅਤੇ ਵਿਦਿਾਰਥੀਆਂ ਦੇ ਪ੍ਰਸ਼ਨ ਦੇ ਜਵਾਬ ਵੀ ਦਿੱਤੇ।

ਇਹ ਵੀ ਪੜ੍ਹੋ- ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ, ਕਈ ਅਹਿਮ ਮੁੱਦਿਆਂ 'ਤੇ ਹੋ ਰਹੀ ਚਰਚਾ

ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰਵਿੰਦਰ ਸਿੰਘ ਰੱਬੀ ਵੱਲੋਂ ਤਿਆਰ ਕਰਵਾਇਆ ਨਾਟਕ 'ਮਿਟੀ ਧੁੰਦ' ਪੇਸ਼ ਕੀਤਾ। ਸਕੂਲ ਸਟਾਫ ਵੱਲੋਂ ਯਾਦਗਾਰੀ ਚਿੰਨ੍ਹ ਨਾਲ ਬੀਬੀ ਕੁਲਵੰਤ ਕੌਰ ਦਾ ਸਨਮਾਨ ਕੀਤਾ ਗਿਆ।

ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਕੁਲਵੰਤ ਕੌਰ ਨੇ ਜਿੱਥੇ ਬੱਚਿਆਂ ਨੂੰ ਇਤਿਹਾਸ ਨਾਲ ਜੁੜਨ ਦਾ ਸੁਨੇਹਾ ਦਿੱਤਾ ਉੱਥੇ ਹੀ ਪਰਿਵਾਰਕ ਮੈਂਬਰਾਂ ਨੂੰ ਵੀ ਇਤਿਹਾਸ ਨਾਲ ਜੁੜਨ ਦੀ ਗੱਲ ਆਖੀ।

ABOUT THE AUTHOR

...view details