ਪੰਜਾਬ

punjab

ETV Bharat / state

ਹੁਣ ਬੱਚੇ ਵੇਚਣਗੇ 500 ਰੁਪਏ ਦਾ ਟੀਵੀ, ਫ਼ਰਿੱਜ - NGO tv fridge repairing

ਹੁਣ ਮੋਹਾਲੀ ਦੀ ਇੱਕ ਐਨਜੀਓ ਦੇ ਉਪਰਾਲੇ ਸਦਕਾ ਬੱਚਿਆਂ ਨੂੰ ਮਿਲੇਗੀ ਸਕਿੱਲ ਡਿਵੈਲਮੈਂਟ ਸਿੱਖਿਆ ਜਿਸ ਦੌਰਾਨ ਉਹ ਠੀਕ ਕਰ ਸਕਣਗੇ ਏਸੀ, ਟੀਵੀ ਅਤੇ ਫ਼ਰਿੱਜ।

ਹੁਣ ਬੱਚੇ ਵੇਚਣਗੇ 500 ਰੁਪਏ ਦਾ ਟੀਵੀ, ਫ਼ਰਿੱਜ

By

Published : Aug 16, 2019, 6:27 PM IST

ਮੋਹਾਲੀ : ਇੱਥੋਂ ਦੀ ਇੱਕ ਸਵਾਭੋਵਿਕ ਨਾਂਅ ਦੀ ਐੱਨਜੀਓ ਜਿਸ ਵੱਲੋਂ ਅਜਿਹੀ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਤਹਿਤ ਛੋਟੇ ਬੱਚੇ ਆਪਣੇ ਸਕਿਲ ਡਿਵੈੱਲਪਮੈਂਟ ਵਿੱਚ ਸੁਧਾਰ ਲਿਆ ਸਕਦੇ ਹਨ।

ਵੇਖੋ ਵੀਡੀਓ।

ਜਾਣਕਾਰੀ ਲਈ ਦੱਸ ਦਈਏ ਕਿ ਇਹ ਐੱਨਜੀਓ ਦੇ ਬੱਚੇ ਘਰਾਂ ਤੋਂ ਏਸੀ, ਫ਼ਰਿੱਜ, ਟੀ.ਵੀ, ਕੂਲਰ ਅਤੇ ਵਾਸ਼ਿੰਗ ਮਸ਼ੀਨ ਆਦਿ ਦਾਨ ਵਿੱਚ ਲੈਣਗੇ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੁਰੰਮਤ ਕਰ ਕੇ ਮੁਰੰਮਤ ਉੱਪਰ ਆਏ ਖ਼ਰਚੇ ਦੇ ਹਿਸਾਬ ਨਾਲ ਉਸ ਸਮਾਨ ਨੂੰ ਵੇਚ ਦੇਣਗੇ।

ਮੋਹਾਲੀ ਦੇ ਡਿਵੈੱਲਪਮੈਂਟ ਏਡੀਸੀ ਅਮਰਦੀਪ ਸਿੰਘ ਬੈਂਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਨਾਲ ਲੋਕਾਂ ਨੂੰ ਸਸਤੀਆਂ ਵਸਤੂਆਂ ਵੀ ਮਿਲ ਜਾਣਗੀਆਂ ਅਤੇ ਬੱਚਿਆਂ ਦੇ ਸਕਿੱਲ ਡਿਵੈੱਲਪਮੈਂਟ ਵਿੱਚ ਵੀ ਵਾਧਾ ਹੋਵੇਗਾ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਐੱਨਜੀਓ ਵੱਲੋਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਵੀ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਸਕਿੱਲ ਡਿਵੈਲਮੈਂਟ ਵਿੱਚੋਂ ਕਮਾਏ ਗਏ ਪੈਸਿਆਂ ਦਾ ਕੁੱਝ ਹਿੱਸਾ ਵੀ ਦਿੱਤਾ ਜਾਂਦਾ ਹੈ। ਇਸ ਐੱਨਜੀਓ ਵਿੱਚ ਹੁਣ ਤੱਕ 240 ਬੱਚੇ ਸਿੱਖਿਆ ਲੈ ਰਹੇ ਹਨ।

ਹੁਣ ਇੰਨ੍ਹਾਂ ਬੱਚਿਆਂ ਨੂੰ ਟੀਵੀ, ਫ਼ਰਿੱਜ, ਵਾਸ਼ਿੰਗ ਮਸ਼ੀਨ ਵੀ ਮੁਰੰਮਤ ਕਰਨਾ ਸਿਖਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਵੇਚ ਕੇ ਇੰਨ੍ਹਾਂ ਦੀ ਬੱਚਿਆਂ ਦੀ ਪੜ੍ਹਾਈ ਉੱਪਰ ਹੀ ਉਹ ਖ਼ਰਚ ਕੀਤਾ ਜਾਵੇਗਾ।

ਓਨਾਵ ਮਾਮਲਾ: ਕੁਲਦੀਪ ਸੇਂਗਰ ਦੇ ਪੀਐੱਮ ਮੋਦੀ ਨਾਲ਼ ਲੱਗੇ ਥਾਂ-ਥਾਂ ਇਸ਼ਤਿਹਾਰ

ਇਸ ਤਰ੍ਹਾਂ ਕਰਨ ਨਾਲ ਗ਼ਰੀਬ ਬੱਚਿਆਂ ਨੂੰ ਇੱਕ ਪਲੇਟ-ਫਾਰਮ ਮਿਲੇਗਾ ਤਾਂ ਜੋ ਉਹ ਪੜ੍ਹਾਈ ਦੇ ਨਾਲ-ਨਾਲ ਹੁਨਰ ਵੀ ਸਿੱਖ ਸਕਣ ਜੋ ਕਿ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਵਿੱਚ ਕਾਫ਼ੀ ਲਾਹੇਵੰਦ ਸਾਬਿਤ ਹੋਵੇਗਾ।

ABOUT THE AUTHOR

...view details