ਮੁਹਾਲੀ: ਕੁਲ ਹਿੰਦ ਜੱਟ ਮਹਾਂ ਸਭਾ ਵੱਲੋਂ ਫ਼ਤਹਿਗੜ੍ਹ ਪੈਲੇਸ ਕੁਰਾਲੀ ਵਿਖੇ ਨਿਯੁਕਤੀਆਂ ਸਬੰਧੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸੁਖਦੇਵ ਸਿੰਘ ਸੁੱਖਾ ਕੰਸਾਲਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਭਾ ਦੇ ਪੰਜਾਬ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਤੇ ਚੰਡੀਗੜ੍ਹ ਦੇ ਪ੍ਰਧਾਨ ਰਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਸਭਾ ਦਾ ਮਕਸਦ ਜੱਟ ਬਹਾਦਰੀ ਦੀਆਂ ਮੁਸ਼ਕਿਲਾਂ ਨੂੰ ਉਭਾਰਨਾ ਤੇ ਖਾਸਕਰ ਹੇਠਲੇ ਪੱਧਰ ਦੇ ਜੱਟਾਂ ਨੂੰ ਰਖਾਵਾਂਕਰਨ ਅਧੀਨ ਲਿਆਉਣਾ ਹੈ। ਸਭਾ ਦਾ ਕਿਸੇ ਪਾਰਟੀ ਵਿਸ਼ੇਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਇਸ ਸਮੇਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਭਾ ਦਾ ਪੂਰਨ ਸਹਿਯੋਗ ਹੈੈ।
ਜੱਟ ਮਹਾਂ ਸਭਾ ਵੱਲੋਂ ਸੁੱਖਾ ਕੰਸਾਲਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਉਨ੍ਹਾਂ ਸਮੂਹ ਕਿਸਾਨਾਂ ਨੂੰ ਸਭਾ ਨਾਲ ਜੁੜਨ ਦੀ ਅਪੀਲ ਕੀਤੀ। ਸਭਾ ਦੇ ਪਹਿਲਾਂ ਤੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਕੰਸਾਲਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਦਾ ਐਲਾਨ ਕਰਦਿਆਂ ਨਿਯੁਕਤੀ ਪੱਤਰ ਵੀ ਸੌਪਿਆ। ਇਸੇ ਦੌਰਾਨ ਖੇਤੀ ਬਿਲ ਦਾ ਵਿਰੋਧ ਕਰਦਿਆਂ ਹਾਜ਼ਰ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਵੀ ਸਾੜਿਆ।
ਇਸ ਮੌਕੇ ਗਿਆਨ ਰਾਣਾ, ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਢਕੋਰਾਂ, ਹਰਨੇਕ ਸਿੰਘ ਤਕੀਪੁਰ, ਵਿੱਕੀ ਸ਼ਰਮਾ, ਜਸਵੀਰ ਸਿੰਘ ਤਕੀਪੁਰ, ਸਾਗਰ ਸਿੰਘ ਪੜੌਲ, ਭਗਤ ਸਿੰਘ ਕੰਸਾਲਾ, ਲਾਡੀ ਢਕੋਰਾਂ ਆਦਿ ਮੋਹਤਬਰ ਵੀ ਹਾਜ਼ਰ ਸਨ।