ਮੋਹਾਲੀ: 8 ਫੇਜ਼ 'ਚ ਸਥਿੱਤ ਇਤਿਹਾਸਕ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਸ਼੍ਰੀ ਗੁਰੂ ਹਰਿ ਰਾਇ ਜੀ ਦੇ ਪ੍ਰਕਾਸ਼ ਪੁਰਬ ਉਪਰ ਵਿਸ਼ੇਸ਼ ਸਮਾਗ਼ਮ ਕਰਵਾਇਆ ਗਿਆ। ਇਸ ਸਮਾਗ਼ਮ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ ਗਈ।
ਜੇ ਢੱਡਰੀਆਂ ਵਾਲਾ ਹੁਣ ਵੀ ਪੇਸ਼ ਨਾ ਹੋਇਆ ਤਾਂ... ਇਸ ਸਮਾਗ਼ਮ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਵਾਦ ਬਾਬਤ ਬੋਲਦੇ ਹੋਏ ਕਿਹਾ ਕਿ ਉਹ ਵਿਦਵਾਨ ਹਨ ਜਿਹੜਾ ਮਸਲਾ ਹੈ ਗੱਲਬਾਤ ਲਈ, ਉਨ੍ਹਾਂ ਨੂੰ ਆਉਣਾ ਚਾਹੀਦਾ ਹੈ।
ਢੱਡਰੀਆਂ ਵਾਲੇ ਵੱਲੋਂ ਜਵਾਬ ਦੇਣ 'ਤੇ ਕਿਹਾ ਕਿ ਜੇਕਰ ਉਹ ਬੈਠਣਗੇ ਨਹੀਂ ਤਾਂ ਮਸਲਾ ਹੱਲ ਨਹੀਂ ਹੋਵੇਗਾ ਜਿੰਨ੍ਹਾਂ ਨਾਲ ਬੈਠਣਾ ਹੈ ਉਹ ਭਰਾ ਹੀ ਹਨ ਕੋਈ ਦੁਸ਼ਮਣ ਨਹੀਂ ਹਨ। ਓਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕ ਵਾਰ ਨਹੀਂ ਦੂਜੀ ਵਾਰ ਨਹੀਂ ਤੀਜੀ ਵਾਰ ਬੁਲਾਇਆ ਗਿਆ ਹੈ ਪਰ ਉਹ ਨਹੀਂ ਆਏ।
ਢੱਡਰੀਆਂ ਵਾਲੇ ਵੱਲੋਂ ਸੂਰਜ ਪ੍ਰਕਾਸ਼ ਗ੍ਰੰਥ 'ਚ ਮਾਈ ਭਾਗੀ ਅਤੇ ਭਾਈ ਬਚਿੱਤਰ ਸਿੰਘ ਜੀ ਬਾਰੇ ਦਰਜ ਕਥਾਵਾਂ ਬਾਰੇ ਸਵਾਲ ਉੱਪਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬੇਬੁਨਿਆਦ ਹਨ ।ਓਨ੍ਹਾਂ ਕਿਹਾ ਕਿ ਜਿਹੜੇ ਵੀ ਸ਼ੰਕੇ ਹਨ ਉਨ੍ਹਾਂ ਨੂੰ ਭਾਵੇਂ ਉਹ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਹੀ ਕਿਉਂ ਨਾ ਹੋਵੇ ਸਾਰੇ ਕਮੇਟੀ ਨੂੰ ਆ ਕੇ ਦੱਸਣ, ਕਮੇਟੀ ਉਸਦਾ ਜਵਾਬ ਦੇਵੇਗੀ।
ਓਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਢੱਡਰੀਆਂ ਵਾਲਾ ਪੇਸ਼ ਨਹੀਂ ਹੁੰਦਾ ਤਾਂ ਸਾਰੀਆਂ ਪੰਥਕ ਜਥੇਬੰਦੀਆਂ ਆਪਸ ਦੇ ਵਿੱਚ ਵਿਚਾਰ ਕਰਨਗੀਆਂ ਕਿ ਹੁਣ ਢੱਡਰੀਆਂ ਵਾਲੇ ਉਪਰ ਕੀ ਫੈਸਲਾ ਲੈਣਾ ਹੈ ਜਿਸ ਵਿੱਚ ਪੰਥ ਵਿੱਚੋਂ ਛੇਕਣ ਦਾ ਵੀ ਵਿਚਾਰ ਹੋ ਸਕਦਾ ਹੈ।