ਮੋਹਾਲੀ: ਸਿਵਲ ਹਸਪਤਾਲ ’ਚ ਕੋਰੋਨਾ ਕਿੱਟਾਂ ਲੈਣ ਆਏ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਹਸਪਤਾਲ ਵਿਚ ਆਏ ਲੋਕਾਂ ਨੂੰ ਕੋਰੋਨਾ ਪੌਜ਼ੀਟਿਵ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਇਸ ਮੌਕੇ ਸ਼ਿਕਾਇਤ ਕਰਤਾ ਅਨੀਤਾ ਕੁਮਾਰੀ ਨੇ ਦੱਸਿਆ ਕਿ ਉਸਦੇ ਪਤੀ ਪੰਜਾਬ ਪੁਲਿਸ ’ਚ ਮੁਲਾਜ਼ਮ ਹਨ ਤੇ ਉਹ ਸਰਕਾਰੀ ਰਿਹਾਇਸ਼ ’ਚ ਸੈਕਟਰ 39 ਵਿਖੇ ਰਹਿ ਰਹੇ ਹਨ। ਉਨ੍ਹਾ ਦੱਸਿਆ ਕਿ ਉਨ੍ਹਾਂ ਦੇ ਪਤੀ ਤੇ ਦੋ ਧੀਆਂ ਕੋਰੋਨਾ ਪੌਜ਼ੀਟਿਵ ਹਨ ਜਿਨ੍ਹਾਂ ਦਾ ਇਲਾਜ ਮੋਹਾਲੀ ਦੇ ਸਿਵਲ ਹਸਪਤਾਲ ਤੋਂ ਚੱਲ ਰਿਹਾ ਹੈ।
ਅਨੀਤਾ ਨੇ ਇਹ ਦੱਸਿਆ ਕਿ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ 3 ਪੀਪੀਈ ਕਿੱਟਾਂ ਵਿਚੋਂ 2 ਹੀ ਕਿੱਟਾਂ ਦਿੱਤੀਆਂ ਗਈਆਂ। ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਕਿਟਾਂ ’ਚ ਦਿੱਤਾ ਗਿਆ ਸਮਾਨ ਜਾਂ ਤਾਂ ਘੱਟ ਸੀ ਤੇ ਜਾ ਖ਼ਰਾਬ ਨਿਕਲਿਆ। ਉਨ੍ਹਾਂ ਇਸ ਸਬੰਧੀ ਸ਼ਿਕਾਇਤ ਹਸਪਤਾਲ ਦੇ ਡਾ. ਵਿਜੇ ਭਗਤ ਨੂੰ ਕੀਤੀ